ਆਈ ਤਾਜਾ ਵੱਡੀ ਖਬਰ

ਪੂਰੀ ਦੁਨੀਆਂ ਵਿਚ ਕਹਿਰ ਬਰਸਾ ਰਹੀ ਵੈਸ਼ਵਿਕ ਮਹਾਂਮਾਰੀ ਨੇ ਇਕ ਵਾਰ ਫਿਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਕਈ ਦੇਸ਼ਾਂ ਨੇ ਫਿਰ ਤੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਅੰਤਰ ਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਇਕ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ,ਜਿਸ ਨੂੰ ਲੈਕੇ ਹੁਣ ਯਾਤਰੀ ਸੋਚ ਵਿਚਾਰ ਵਿਚ ਪੈ ਚੁੱਕੇ ਹਨ। ਮਹਾਂਮਾਰੀ ਨੂੰ ਦੇਖਦੇ ਹੋਏ ਇਸ ਦੇਸ਼ ਨੇ ਵੱਡਾ ਐਲਾਨ ਕਰ ਦਿੱਤਾ ਹੈ। ਮਹਾਂਮਾਰੀ ਤੋਂ ਬਚਾਅ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।ਜਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਉਥੋਂ ਦੇ ਹਾਲਾਤ ਵੇਖਦੇ ਹੋਏ ਸਖਤੀ ਹੋਰ ਵਧਾ ਦਿੱਤੀ ਗਈ ਹੈ। ਜੇਕਰ ਹੁਣ ਉਥੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਲੋਕਾਂ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ।

ਭਾਰਤੀਆਂ ਲਈ ਵੀ ਇਹ ਖਬਰ ਅਹਿਮ ਹੈ। ਜੇਕਰ ਉਹ ਵੀ ਯੂ. ਏ. ਈ. ਦਾ ਸਫ਼ਰ ਕਰਨ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਨੂੰ ਅਲਰਟ ਰਹਿਣ ਦੀ ਲੋੜ ਹੈ। ਕਿਉਂਕਿ ਹੁਣ ਉਥੇ ਜੇਕਰ ਤੁਸੀ ਕਿਸੇ ਵੀ ਕੋਰੋਨਾ ਨਿਯਮ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਭਾਰੀ ਜੁਰਮਾਨਾ ਤੁਹਾਨੂੰ ਦੇਣਾ ਪੈ ਸਕਦਾ ਹੈ। ਜੇਕਰ ਤੁਸੀ ਇਕਾਂਤਵਾਸ ਦੇ ਨਿਯਮਾਂ ਨੂੰ ਤੋੜਦੇ ਹੋ ਤਾਂ ਘਟੋ ਘੱਟ 10 ਲੱਖ ਰੁਪਏ ਤੱਕ ਦਾ ਜੁਰਮਾਨਾ ਤੁਹਾਨੂੰ ਭਰਨਾ ਪੈ ਸਕਦਾ ਹੈ। ਜੌ ਉਥੋਂ ਦੇ ਦਿਰਹਮ 1000 ਤੋਂ 50,000 ਤੱਕ ਦਾ ਬਣਦਾ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਗਿਆ ਹੈ।

ਦਸਣਯੋਗ ਹੈ ਕਿ ਜੇਕਰ ਮਾਸਕ ਦੀ ਵਰਤੋਂ ਨਹੀਂ ਕੀਤੀ ਜਾਂਦੀ, ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾਂਦਾ, ਇਸ ਨਾਲ ਹੀ ਜੇਕਰ ਕੋਰੋਨਾ ਨੂੰ ਲੈਕੇ ਅਫਵਾਹ ਫੈਲਾਈ ਜਾਂਦੀ ਹੈ ਤਾਂ ਤੁਹਾਡੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ। ਯੂ. ਏ. ਈ. ਅਟਾਰਨੀ ਜਨਰਲ ਨੇ ਲੋਕਾਂ ਨੂੰ ਹਰ ਇਕ ਨਿਯਮ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਲੋਕਾਂ ਨੂੰ ਇੱਕ ਦੂਜੇ ਨਾਲ ਦੂਰੀ ਬਣਾਉਣ ਦੇ ਨਾਲ ਨਾਲ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਅਤੇ ਦੂਜਿਆਂ ਦਾ ਧਿਆਨ ਰੱਖਣ ਲਈ ਹਰ ਇਕ ਨਿਯਮ ਦੀ ਪਾਲਣਾ ਕਰਨ ਤਾਂ ਜੋ ਮਾਮਲੇ ਨਾ ਵੱਧ ਸੱਕਣ।

ਇਸ ਨਾਲ ਹੀ ਜੇਕਰ ਤੁਸੀ ਨਿਯਮਾਂ ਦੀ ਉਲੰਘਣਾ ਕਰਕੇ ਪਾਰਟੀ ਕਰਦੇ ਹੋਏ ਫੜੇ ਗਏ ਤਾਂ ਤੁਹਾਨੂੰ ਫਿਰ ਭਾਰੀ ਜੁਰਮਾਨਾ ਲੱਗ ਸਕਦਾ। ਮਹਿਮਾਨਾਂ ਨੂੰ ਵੀ ਇਸ ਦੀ ਭਰਪਾਈ ਕਰਨੀ ਪਾਵੇਗੀ। ਸੋ ਸੰਯੁਕਤ ਅਰਬ ਅਮੀਰਾਤ ਵਿਚ ਸਖਤੀ ਕਰ ਦਿੱਤੀ ਗਈ ਹੈ ਅਤੇ ਇਹ ਸਖਤੀ ਸਾਰਿਆਂ ‘ਤੇ ਲਾਗੂ ਹੋਵੇਗੀ।


                                       
                            
                                                                   
                                    Previous Postਕਨੇਡਾ ਪੜਨ ਗਈ ਕੁੜੀ ਨਾਲ ਵਾਪਰਿਆ ਇਹ ਭਿਆਨਕ ਹਾਦਸਾ , ਪ੍ਰੀਵਾਰ ਕਰ ਰਿਹਾ ਅਰਦਾਸਾਂ
                                                                
                                
                                                                    
                                    Next Postਪੰਜਾਬ : ਅਚਾਨਕ ਰਾਤ 10 ਵਜੇ ਅਮਰੀਕਾ ਤੋਂ ਆਇਆ ਜਵਾਈ ਸੋਹਰੇ ਘਰੇ ਕਰ ਗਿਆ ਅਜਿਹਾ ਕਾਂਡ , ਸਭ ਦੇ ਉਡੇ ਹੋਸ਼
                                                                
                            
               
                            
                                                                            
                                                                                                                                            
                                    
                                    
                                    




