ਆਈ ਤਾਜਾ ਵੱਡੀ ਖਬਰ 

ਇਸ ਸੰਸਾਰ ਦੇ ਵਿਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ। ਪਰ ਇਹਨਾਂ ਹਾਦਸਿਆਂ ਦੇ ਵਾਪਰਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਦੁੱਖਾਂ ਤਕਲੀਫਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਬੁਰੇ ਸਮੇਂ ਦੀ ਮਾਰ ਜਦੋਂ ਪੈਂਦੀ ਹੈ ਤਾਂ ਸਥਿਤੀ ਕੀ ਹੈ ਉਸ ਦਾ ਕੋਈ ਫਰਕ ਨਹੀਂ ਪੈਂਦਾ। ਹਵਾਈ ਸਫ਼ਰ ਨੂੰ ਦੁਨੀਆਂ ਦਾ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ,  ਪਰ ਜਦੋਂ ਹਵਾਈ ਸਫ਼ਰ ਨਾਲ ਜੁੜਿਆ ਹੋਇਆ ਕੋਈ ਵੀ ਹਾਦਸਾ, ਜਾਂ ਖ਼ਬਰ ਸੁਣਦੇ ਹਾਂ ਤਾਂ ਇਹ ਖਬਰ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਇਹੋ ਜਿਹੀਆਂ ਦੁਖਦਾਈ ਖਬਰਾਂ ਇਸ ਸਾਲ ਦੇ ਵਿੱਚ ਬਹੁਤ ਜ਼ਿਆਦਾ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਅਜਿਹੇ ਹਾਦਸਿਆਂ ਦਾ ਲੋਕਾਂ ਦੇ ਮਨਾਂ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਇਸ ਸਾਲ ਦੇ ਵਿੱਚ ਹਵਾਈ ਹਾਦਸੇ ਹੋਣ ਦੇ ਬਹੁਤ ਸਾਰੇ ਕਾਰਨ ਹਨ। ਅਸਮਾਨ ਚ ਉੱਡਦੇ ਜਹਾਜ਼ ਵਿੱਚ ਅਚਾਨਕ ਹਾਦਸਾ ਵਾਪਰਨ ਕਾਰਨ ਭਾਜੜਾਂ ਪੈ ਗਈਆਂ। ਜਿਸ ਦੀ ਸਾਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੰਦਨ ਤੋਂ ਐਥਨਜ਼ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਵਿੱਚ ਵਾਪਰੀ ਹੈ।

ਇਸ ਘਟਨਾ ਦੇ ਕਾਰਨ ਹੀ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਨੀ ਪਈ। ਇਸ ਉਡਾਣ ਦੇ ਸਹਿ ਪਾਇਲਟ ਦੀ ਸਿਹਤ ਅਚਾਨਕ ਖਰਾਬ ਹੋਣ ਕਾਰਨ ਇਹ ਘਟਨਾ ਵਾਪਰ ਗਈ। ਜਿਸ ਕਾਰਨ ਉਸ ਦੀ ਸਿਹਤ ਅਤੇ ਸਾਰੇ ਯਾਤਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਘਟਨਾ 26 ਦਸੰਬਰ ਦੀ ਹੈ ਜਦੋਂ ਸਵਿਟਜ਼ਰਲੈਂਡ ਦੇ ਜਿਊਰਿਖ ਏਅਰਪੋਰਟ ਤੇ ਜਹਾਜ਼ ਦੇ ਕਪਤਾਨ ਵੱਲੋਂ  ਆਪਣੇ ਸਹਿ ਪਾਇਲਟ ਦੀ ਸਿਹਤ ਜ਼ਿਆਦਾ ਖਰਾਬ ਹੋਣ ਤੇ ਇਕ ਆਣ ਨਿਰਧਾਰਤ ਲੈਂਡਿੰਗ ਕੀਤੀ ਗਈ।

ਐਮਰਜੈਂਸੀ ਲੈਂਡਿੰਗ ਕਰਨ ਤੋਂ ਬਾਅਦ ਬਿਮਾਰ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ । ਐਮਰਜੈਂਸੀ ਲੈਂਡਿੰਗ ਕਰਕੇ ਇਸ ਯਾਤਰੀ ਜਹਾਜ਼ ਵੱਲੋਂ ਜਿਉਰਿਖ ਵਿੱਚ 5 ਘੰਟੇ ਬਾਅਦ ਪਾਇਲਟ ਦੀ ਸਿਹਤ ਠੀਕ ਹੋਣ ਤੋਂ ਬਾਅਦ ਦੁਬਾਰਾ ਐਥਨਜ਼ ਲਈ ਉਡਾਣ ਭਰੀ ਗਈ। ਪਹਿਲਾ ਪਾਇਲਟ ਆਪਣੇ ਸਹਿ ਪਾਇਲਟ ਦੇ ਬਿਮਾਰ ਹੋਣ ਤੇ ਵੀ ਲੰਡਨ ਤੋਂ ਰਵਾਨਾ ਹੋ ਗਿਆ ਸੀ। ਬ੍ਰਿਟਿਸ਼ ਏਅਰਵੇਜ਼ ਦਾ ਏ 320 ਏਅਰਬੱਸ ਜਹਾਜ ਹੀਥਰੋ ਤੋਂ ਐਥਨਜ਼ ਪਹੁੰਚਣ ਲਈ ਇਕ ਘੰਟੇ ਦੀ ਦੂਰੀ ਤੇ ਸੀ। ਪਰ ਸਾਥੀ ਦੀ ਹਾਲਤ ਨੂੰ ਖਰਾਬ ਦੇਖਦੇ ਹੋਏ ਮੁੜ ਲੰਡਨ ਨੂੰ ਵਾਪਸੀ ਕਰ ਲਈ ਸੀ। ਪਰ ਸਹਿ ਪਾਇਲਟ ਦੀ ਹਾਲਤ ਖਰਾਬ ਹੋਣ ਕਾਰਨ ਰਸਤੇ ਵਿਚ ਸਵਿਜ਼ਰਲੈਂਡ ਵਿੱਚ ਹੀ ਐਮਰਜੈਂਸੀ ਲੈਂਡਿੰਗ ਕਰਨੀ ਪਈ।


                                       
                            
                                                                   
                                    Previous Postਅਮਰੀਕਾ ਤੋਂ ਹੁਣ ਆ ਗਈ ਇਹ ਵੱਡੀ ਖਬਰ  – ਲੱਗ ਗਈ 1 ਕਰੋੜ ਕੱਚੇ ਬੰਦਿਆਂ ਦੀ ਲਾਟਰੀ
                                                                
                                
                                                                    
                                    Next Postਮਸ਼ਹੂਰ ਬੋਲੀਵੁਡ ਐਕਟਰ ਅਮਿਤਾਬ ਬਚਨ ਨੇ ਇਸ ਕਾਰਨ ਔਰਤ ਤੋਂ ਮੰਗੀ  ਮਾਫ਼ੀ
                                                                
                            
               
                            
                                                                            
                                                                                                                                            
                                    
                                    
                                    



