ਆਈ ਤਾਜ਼ਾ ਵੱਡੀ ਖਬਰ

ਵੱਖ ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੇ ਸ਼ਲਾਘਾਯੋਗ ਕੀਤੇ ਕੰਮਾਂ ਦੇ ਕਾਰਣ ਦੁਨਿਆਂ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਉਥੇ ਹੀ ਫਿਲਮ ਜਗਤ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਵੀ ਹਨ ਜਿਨ੍ਹਾਂ ਵਲੋ ਕਈ ਚੰਗੀਆਂ ਫ਼ਿਲਮਾਂ ਬਣਾਈਆਂ ਗਈਆਂ ਹਨ ਪਰ ਆਪਣੇ ਦਿੱਤੇ ਗਏ ਬਿਆਨਾਂ ਦੇ ਕਾਰਨ ਵਿਵਾਦਾਂ ਵਿੱਚ ਫਸੀਆਂ ਹੋਈਆਂ ਹਨ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀਆਂ ਹਨ। ਫਿਲਮੀ ਅਦਾਕਾਰਾ ਕੰਗਨਾ ਰਣਾਓਤ ਜਿਥੇ ਆਪਣੇ ਵਿਵਾਦਤ ਬਿਆਨ ਨੂੰ ਲੈ ਕੇ ਆਏ ਦਿਨ ਸੁਰਖੀਆਂ ਬਟੋਰਨ ਵਿੱਚ ਲੱਗੀ ਹੋਈ ਹੈ ਉੱਥੇ ਹੀ ਉਸ ਦਾ ਭਾਰੀ ਵਿਰੋਧ ਕੀਤਾ ਜਾਂਦਾ ਹੈ। ਉਸ ਵੱਲੋਂ ਜਿੱਥੇ ਕਿਸਾਨੀ ਸੰਘਰਸ਼ ਨੂੰ ਲੈ ਕੇ ਬਹੁਤ ਸਾਰੇ ਵਿਵਾਦਪੂਰਨ ਬਿਆਨ ਦਿੱਤੇ ਗਏ ਹਨ। ਜਿਸ ਤੋਂ ਬਾਅਦ ਉਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਆਉਣ ਤੇ ਵੀ ਕਿਸਾਨਾਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਸੀ।

5 ਜਨਵਰੀ ਨੂੰ ਨਰਿੰਦਰ ਮੋਦੀ ਦੀ ਅਸਫਲ ਰੈਲੀ ਨੂੰ ਲੈ ਕੇ ਵੀ ਉਸ ਵੱਲੋਂ ਪੰਜਾਬੀਆਂ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਅਤੇ ਪੰਜਾਬ ਨੂੰ ਅੱਤਵਾਦੀਆਂ ਦਾ ਗੜ੍ਹ ਆਖਿਆ ਗਿਆ। ਹੁਣ ਅਦਾਕਾਰਾ ਕੰਗਨਾ ਰਣਾਓਤ ਵੱਲੋਂ ਸਿੱਧੂ ਮੂਸੇਵਾਲਾ ਜਗਮੀਤ ਸਿੰਘ ਬਾਰੇ ਇਹ ਪੋਸਟ ਕੀਤੀ ਗਈ ਹੈ ਜੋ ਵਾਇਰਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਪੂਰਨ ਬਿਆਨ ਦੇ ਕਾਰਣ ਚਰਚਾ ਵਿਚ ਆ ਗਈ ਹੈ। ਜਿੱਥੇ ਉਸ ਵੱਲੋਂ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਕੈਨੇਡਾ ਦੇ ਮੰਤਰੀ ਜਗਮੀਤ ਸਿੰਘ, ਅਤੇ ਗੁਰਪਤਵੰਤ ਸਿੰਘ ਪੰਨੂੰ ਨੂੰ ਨਿਸ਼ਾਨੇ ਤੇ ਲਿਆ ਹੈ।

ਜਿੱਥੇ ਉਸ ਵੱਲੋਂ ਇਨ੍ਹਾਂ ਤਿੰਨਾਂ ਦੀਆਂ ਤਸਵੀਰਾਂ ਦੀ ਇਕ ਰਿਪੋਰਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਖਾਲਿਸਤਾਨੀ। ਇਸ ਤੋਂ ਇਲਾਵਾ ਉਸ ਵੱਲੋਂ ਇਕ ਹੋਰ ਪੋਸਟ ਜਾਰੀ ਕੀਤੀ ਗਈ ਹੈ ਜਿਸ ਉਪਰ ਫੌਜ਼ ਦੇ ਇਕ ਸੀਨੀਅਰ ਸਿੱਖ ਅਧਿਕਾਰੀ ਦੀ ਤਸਵੀਰ ਹੈ। ਜਿੱਥੇ ਇਸ ਪੋਸਟ ਵਿਚ ਤਸਵੀਰ ਉਪਰ ਸਿੱਖ ਲਿਖਿਆ ਗਿਆ ਹੈ। ਉਸ ਵੱਲੋਂ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਖਾਲਿਸਤਾਨੀ ਨਾ ਕਿਸਾਨ ਹਨ ਅਤੇ ਨਾ ਹੀ ਸਿੱਖ, ਇਹ ਇੱਕ ਅੱਤਵਾਦੀ ਗਰੁੱਪ ਲਸ਼ਕਰ ਏ ਤਾਇਬਾ ਵਾਂਗ ਹੈ। ਇਸ ਵਿਚੋਂ ਤੁਸੀਂ ਕਿਸ ਦਾ ਸਾਥ ਦੇਵੋਗੇ।

ਕਿਉਂਕਿ ਹੁਣ ਇਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਅੱਤਵਾਦੀ ਸੰਗਠਨ ਐਲਾਨ ਕੀਤਾ ਗਿਆ ਹੈ। ਉਥੇ ਹੀ ਉਸ ਵੱਲੋਂ ਇੱਕ ਸਿੱਖ ਨੌਜਵਾਨ ਦੀ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਸ ਵੱਲੋਂ ਲਿਖਿਆ ਹੈ ਕਿ ਸਿੱਖ ਖਾਲਿਸਤਾਨ ਦਾ ਸਮਰਥਨ ਨਹੀਂ ਕਰਦੇ। ਉਸਦੇ ਇਨ੍ਹਾਂ ਵਿਵਾਦਾਂ ਦੇ ਕਾਰਨ ਫਿਰ ਤੋਂ ਪੰਜਾਬੀ ਭਾਈਚਾਰੇ ਵਿੱਚ ਗੁੱਸਾ ਵੇਖਿਆ ਜਾ ਰਿਹਾ ਹੈ। ਇਸ ਕਾਰਨ ਪੰਜਾਬੀ ਭਾਈਚਾਰੇ ਵੱਲੋਂ ਉਸ ਦੀਆਂ ਫਿਲਮਾਂ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ।

Home  ਤਾਜਾ ਖ਼ਬਰਾਂ  ਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੋਸਟ ਕੀਤੀ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਬਾਰੇ ਇਹ ਪੋਸਟ –  ਹੋ ਗਈ ਵਾਇਰਲ
                                                      
                              ਤਾਜਾ ਖ਼ਬਰਾਂ                               
                              ਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੋਸਟ ਕੀਤੀ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਬਾਰੇ ਇਹ ਪੋਸਟ – ਹੋ ਗਈ ਵਾਇਰਲ
                                       
                            
                                                                   
                                    Previous Postਇੰਡੀਆ ਚ ਏਅਰਪੋਰਟ ਤੇ ਵਾਪਰਿਆ ਭਿਆਨਕ ਹਾਦਸਾ – ਪਈਆਂ ਭਾਜੜਾਂ
                                                                
                                
                                                                    
                                    Next Postਵਾਪਰਿਆ ਕਹਿਰ ਇੱਕੋ ਪ੍ਰੀਵਾਰ ਦੇ 5 ਜੀਆਂ ਨੇ ਇਸ ਕਾਰਨ ਕਰਕੇ ਖਾਧਾ ਜਹਿਰ – ਹੋਈਆਂ ਮੌਤਾਂ
                                                                
                            
               
                            
                                                                            
                                                                                                                                            
                                    
                                    
                                    



