UK ਜਾਂਦਿਆਂ ਹੀ ਨਵੇਂ ਬਿਪਤਾ ਚ ਪਿਆ ਕੁੱਲੜ ਪੀਜ਼ਾ ਕੱਪਲ

ਕੁੱਲੜ ਪੀਜ਼ਾ ਕਪਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ । ਇਹ ਜੋੜਾ ਜਿੱਥੇ ਆਪਣੇ ਪੁੱਤਰ ਸਮੇਤ ਵਿਦੇਸ਼ ਵਿੱਚ ਸ਼ਿਫਟ ਹੋ ਚੁੱਕਿਆ ਹੈ । ਜਿਸ ਦੀ ਵੀਡੀਓ ਵੀ ਉਹਨਾਂ ਵੱਲੋਂ ਬੀਤੇ ਦਿਨੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ । ਜਿਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਲੋਕ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸੇ ਵਿਚਾਲੇ ਯੂਕੇ ਗਏ ਕੁੱਲੜ ਪਿੱਜ਼ਾ ਕਪਲ ਦੇ ਨਾਲ ਜੁੜੀ ਹੋਈ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ,ਕਿਉਂਕਿ ਵਿਦੇਸ਼ ਜਾਂਦਿਆ ਸਾਰ ਹੀ ਇਹ ਜੋੜਾ ਬਿਪਤਾ ਦੇ ਵਿੱਚ ਪੈ ਗਿਆ । ਇਸ ਪਿੱਛੇ ਦਾ ਕਾਰਨ ਹੈ ਕਿ ਇਸ ਜੋੜੇ ਦੇ ਪੁੱਤਰ ਦੀ ਸਿਹਤ ਅਚਾਨਕ ਖਰਾਬ ਹੋ ਚੁੱਕੀ ਹੈ । ਜਿਸ ਕਾਰਨ ਇਹ ਜੋੜਾ ਕਾਫੀ ਚਿੰਤਾ ਦੇ ਵਿੱਚ ਹੈ । ਦੱਸ ਦਈਏ ਕਿ ਹਾਲ ਹੀ ‘ਚ ਸਹਿਜ ਅਰੋੜਾ ਨੇ ਇਕ ਵੀਡੀਓ ਸਾਂਝੀ ਕੀਤੀ , ਜਿਸ ‘ਚ ਉਹ ਤੇ ਪਤਨੀ ਗੁਰਪ੍ਰੀਤ ਕੌਰ ਦੱਸ ਰਹੇ ਨੇ ਕਿ ਯੂਕੇ ਆਉਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਦੀ ਸਿਹਤ ਵਿਗੜ ਗਈ ਸੀ। ਅਸਲ ‘ਚ ਉਸ ਨੂੰ ਜ਼ੁਕਾਮ ਸੀ, ਹੁਣ ਉਹ ਥੋੜ੍ਹਾ ਠੀਕ ਹੈ। ਇਸ ਵੀਡੀਓ ਦੇ ਕਮੈਂਟ ਹੇਠਾਂ ਲੋਕ ਬੱਚੇ ਦੇ ਬਿਲਕੁਲ ਤੰਦਰੁਸਤ ਹੋਣਗੀਆਂ ਕਾਮਨਾਵਾਂ ਵੀ ਕਰ ਰਹੀਆਂ । ਜ਼ਿਕਰੇਖਾਸ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਸਾਊਥ ਹਾਲ ਸਥਿਤ ਗੁਰੂਘਰ ਵਿਖੇ ਪਹੁੰਚਿਆ ਤੇ ਪਰਮਾਤਮਾ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹ ਗੁਰਦੁਆਰੇ ਦੀ ਪਾਰਕਿੰਗ ‘ਚ ਵੱਡੀ ਗਿਣਤੀ ‘ਚ ਵਾਹਨ ਖੜ੍ਹੇ ਦੇਖ ਕੇ ਹੈਰਾਨ ਰਹਿ ਗਿਆ। ਗੁਰਪ੍ਰੀਤ ਕੌਰ ਨੂੰ ਆਪਣੇ ਬੱਚੇ ਨਾਲ ਗੁਰਦੁਆਰਾ ਸਾਹਿਬ ਵਿਖੇ ਦੇਖਿਆ ਗਿਆ। ਨਾਲ ਹੀ ਦੱਸ ਦਈਏ ਕਿ ਸਹਿਜ ਅਰੋੜਾ ਹੁਣ ਗਾਇਕੀ ਦੇ ਵਿੱਚ ਵੀ ਆਪਣੇ ਕਿਸਮਤ ਦੀ ਅਜ਼ਮਾਇਸ਼ ਕਰਨ ਜਾ ਰਹੀ ਹਨ , ਕਿਉਂਕਿ ਉਹਨਾਂ ਵੱਲੋਂ ਆਪਣੇ ਪਹਿਲੇ ਗੀਤ ਦੇ ਰਿਲੀਜ਼ ਦੀ ਇੱਕ ਝਲਕ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ।