Punjab Power Cut: ਪੰਜਾਬ ਦੇ ਕਈ ਇਲਾਕਿਆਂ ’ਚ ਬੁੱਧਵਾਰ ਨੂੰ 8 ਘੰਟੇ ਬਿਜਲੀ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ

Punjab Power Cut: ਪੰਜਾਬ ਦੇ ਕਈ ਸ਼ਹਿਰਾਂ ਤੇ ਪਿੰਡਾਂ ’ਚ 8 ਘੰਟੇ ਤੱਕ ਬਿਜਲੀ ਰਹੇਗੀ ਬੰਦ, ਪੜ੍ਹੋ ਪੂਰੀ ਲਿਸਟ

ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਭਲਕੇ ਬੁੱਧਵਾਰ, 25 ਨਵੰਬਰ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਵੱਲੋਂ ਜਾਰੀ ਸ਼ਡਿਊਲ ਅਨੁਸਾਰ ਜ਼ਰੂਰੀ ਮੁਰੰਮਤ ਅਤੇ ਹੋਰ ਤਕਨੀਕੀ ਕੰਮਾਂ ਦੇ ਚਲਦਿਆਂ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰਹੇਗੀ।

ਜਾਣਕਾਰੀ ਮੁਤਾਬਕ, ਕੁਝ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਜਦਕਿ ਹੋਰਨਾਂ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ।

ਨਾਭਾ ਦੇ ਇਨ੍ਹਾਂ ਇਲਾਕਿਆਂ ਵਿੱਚ 8 ਘੰਟੇ ਰਹੇਗੀ ਬਿਜਲੀ ਬੰਦ

ਪਾਵਰਕੌਮ ਦੇ ਸ਼ਡਿਊਲ ਮੁਤਾਬਕ ਨਾਭਾ ਮੰਡੀ ਦੇ ਕਈ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਨ੍ਹਾਂ ਵਿੱਚ ਅਜੀਤ ਮਿੱਲ ਰੋਡ, ਅਜੀਤ ਨਗਰ, ਅਗਰਵਾਲ ਕਲੋਨੀ, ਰੌਇਲ ਐਨਕਲੇਵ, ਘੋਕਲ ਧਾਮ ਕਲੋਨੀ, ਗਿੱਲ ਕਲਾਂ ਫਾਟਕ ਇਲਾਕਾ, ਗੀਤਾ ਭਵਨ ਰੋਡ, ਗਿੱਲ ਬਾਜ਼ਾਰ, ਬੈਂਕ ਬਾਜ਼ਾਰ, ਲਹਿਰਾ ਬਾਜ਼ਾਰ, ਪੁਰਾਣਾ ਮਾਲ ਗੋਦਾਮ ਰੋਡ, ਸਦਰ ਬਾਜ਼ਾਰ, ਫੈਕਟਰੀ ਰੋਡ, ਕਚਹਿਰੀ ਬਾਜ਼ਾਰ, ਖਾਤੀ ਬਾਜ਼ਾਰ ਅਤੇ ਫੁੱਲ ਬਾਜ਼ਾਰ ਸ਼ਾਮਲ ਹਨ।

ਇਸ ਤੋਂ ਇਲਾਵਾ ਸਿਵਲ ਹਸਪਤਾਲ ਰੋਡ, ਸ਼ਹੀਦ ਸਮਾਰਕ ਕਾਲਜ ਰੋਡ, ਸਟੇਡੀਅਮ ਰੋਡ, ਰਾਮ ਬਾਗ, ਪੁਰਾਣੀ ਦਾਣਾ ਮੰਡੀ, ਪੁਰਾਣਾ ਪਾਵਰ ਹਾਊਸ ਰੋਡ, ਗੁਰੂ ਨਾਨਕ ਪੁਰਾ ਮੁਹੱਲਾ, ਦਸ਼ਮੇਸ਼ ਨਗਰ, ਨਵੀਂ ਅਨਾਜ ਮੰਡੀ ਦੇ ਕੁਝ ਹਿੱਸਿਆਂ ਅਤੇ ਸਬਜ਼ੀ ਮੰਡੀ ਇਲਾਕੇ ਵਿੱਚ ਵੀ ਬਿਜਲੀ ਸਪਲਾਈ ਬੰਦ ਰਹੇਗੀ।

ਜੌੜੇ ਪੁਲ, ਬਾਈਪਾਸ ਰੋਡ, ਮਹਿਰਾਜ ਰੋਡ, ਜ਼ੇਵੀਅਰ ਸਕੂਲ ਇਲਾਕਾ, ਰਾਇਲ ਗਾਰਡਨ ਕਲੋਨੀ, ਸਟਾਰ ਪੈਲੇਸ ਅਤੇ ਫਰੈਂਡਜ਼ ਕਲੋਨੀ ਦੇ ਕੁਝ ਹਿੱਸਿਆਂ ਵਿੱਚ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦਾ ਕੱਟ ਲੱਗੇਗਾ।

ਸੰਗਰੂਰ, ਲੁਧਿਆਣਾ ਅਤੇ ਮੁਹਾਲੀ ਦੇ ਇਲਾਕਿਆਂ ਵਿੱਚ ਵੀ ਬਿਜਲੀ ਕੱਟ

ਸੰਗਰੂਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਇਲਾਕਿਆਂ ਵਿੱਚ ਉਦਯੋਗਿਕ ਖੇਤਰ, 72 ਬਿੱਘੇ ਕਲੋਨੀ, ਬਾਗੜੀਆਂ ਰੋਡ, ਬਰੜਵਾਲ, ਧੰਦਰਾ, ਬਨਵਾਲੀ, ਈਸੜਾ ਅਤੇ ਸ਼ੇਰਪੁਰ ਸੋਢੀਆਂ ਸ਼ਾਮਲ ਹਨ।

ਉੱਧਰ, ਲੁਧਿਆਣਾ ਦੇ ਕੌਂਕੇ ਕਲਾਂ ਇਲਾਕੇ ਵਿੱਚ ਵੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਦੀ ਸੂਚਨਾ ਹੈ।

ਮੁਹਾਲੀ ਵਿੱਚ ਵੀ ਬਿਜਲੀ ਕੱਟ ਦਾ ਅਸਰ ਦੇਖਣ ਨੂੰ ਮਿਲੇਗਾ। ਇੱਥੇ ਪਿੰਡ ਸੰਤੇ ਮਾਜਰਾ, ਆਂਸਲ, ਚੱਪੜਚਿੜੀ, ਜੇਟੀਪੀਐੱਲ, ਸੋਮਦੱਤ ਲੈਂਡਮਾਰਕ, ਕੈਲੋਂ, ਛੱਜੂ ਮਾਜਰਾ, ਲਾਂਡਰਾਂ ਰੋਡ, ਸਕਾਈਲਾਰਕ, ਪਾਰਕਵੁੱਡ ਗਲੇਡ, ਸ਼ਿਵਾਲਿਕ ਪਾਮ ਅਤੇ ਐੱਸਬੀਪੀ ਸਿਟੀ ਆਫ ਡਰੀਮਜ਼ ਸਮੇਤ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਗੁਰਦਾਸਪੁਰ ਦੇ ਕੁਝ ਪਿੰਡਾਂ ਵਿੱਚ ਵੀ ਲੱਗੇਗਾ ਬਿਜਲੀ ਕੱਟ

ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਪੰਜਾਬ ਦੇ ਹੋਰਨਾਂ ਇਲਾਕਿਆਂ ਦੇ ਕੁਝ ਪਿੰਡਾਂ ਵਿੱਚ ਵੀ ਬਿਜਲੀ ਬੰਦ ਰਹਿਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਪਾਵਰਕੌਮ ਵੱਲੋਂ ਕੀਤੇ ਜਾਣ ਵਾਲੇ ਇਨ੍ਹਾਂ ਕੰਮਾਂ ਕਾਰਨ ਖਪਤਕਾਰਾਂ ਨੂੰ ਅਸੁਵਿਧਾ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।