BREAKING NEWS
Search

OMG ! ਮਾਲਕ ਨੇ ਆਪਣੇ ਮਾਲੀ ਨੂੰ ਬਣਾ ਦਿੱਤਾ 91 ਹਜਾਰ ਕਰੋੜ ਦਾ ਮਾਲਿਕ -ਬਦਲੀ ਕਿਸਮਤ

ਆਈ ਤਾਜਾ ਵੱਡੀ ਖਬਰ 

ਕਿਸਮਤ ਬਦਲਣ ਲੱਗੇ ਦੇਰ ਨਹੀਂ ਲੱਗਦੀ, ਜੇਕਰ ਕਿਸੇ ਮਨੁੱਖ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਮਨੁੱਖ ਦਿਨਾਂ ਦੇ ਵਿੱਚ ਹੀ ਕਰੋੜਾਂਪਤੀ ਬਣ ਜਾਂਦਾ ਹੈ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਮਾਲਕ ਦੇ ਵੱਲੋਂ ਆਪਣੇ ਮਾਲੀ ਨੂੰ ਕਰੋੜਪਤੀ ਬਣਾ ਦਿੱਤਾ ਗਿਆ ਤੇ ਉਸ ਦੀ ਕਿਸਮਤ ਮਿੰਟਾਂ ਦੇ ਵਿੱਚ ਬਦਲ ਗਈ। ਦੱਸਦਿਆ ਕਿ ਲਗਜ਼ਰੀ ਉਤਪਾਦ ਬਣਾਉਣ ਵਾਲੀ ਕੰਪਨੀ ਹਰਮਸ ਦੇ ਪ੍ਰਾਇਮਰੀ ਸ਼ੇਅਰ ਧਾਰਕ, 80 ਸਾਲਾ ਨਿਕੋਲਸ ਪਿਊਚ, ਆਪਣੇ 51 ਸਾਲਾ ਮਾਲੀ ਨੂੰ ਗੋਦ ਲੈਣ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਦੇ ਨਾਲ ਹੀ ਉਹ 11 ਬਿਲੀਅਨ ਡਾਲਰ, ਭਾਰਤੀ ਰੁਪਿਆ ਮੁਤਾਬਕ 91,000 ਕਰੋੜ ਰੁਪਏ ਦੀ ਦੌਲਤ ਦਾ ਵੀ ਲਾਭਪਾਤਰੀ ਹੋਵੇਗਾ l

ਜਿਸ ਨਾਲ ਉਸਦੀ ਕਿਸਮਤ ਬਦਲ ਜਾਵੇਗੀl ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਿਕੋਲਸ ਪਿਊਚ ਹਰਮੇਸ ਦੇ ਸੰਸਥਾਪਕ ਥੀਏਰੀ ਹਰਮੇਸ ਦਾ ਪੋਤਾ ਹੈ। ਪਿਊਚ ਨੇ 2014 ਵਿਚ ਹਰਮਜ਼ ਸਟੇਕਹੋਲਡਰਾਂ ਨੂੰ ਆਪਣਾ ਅਸਤੀਫਾ ਸੌਂਪਿਆ ਸੀ, ਹਾਲਾਂਕਿ ਅਸਤੀਫਾ ਦੇਣ ਦੇ ਬਾਵਜੂਦ ਉਨ੍ਹਾਂ ਦੀ ਕੰਪਨੀ ‘ਚ 5 ਫੀਸਦੀ ਹਿੱਸੇਦਾਰੀ ਰਹੇਗੀ ।

ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸ਼ਖਸਤਾ ਨਾ ਤੇ ਵਿਆਹ ਹੋਇਆ ਹੈ ਤੇ ਨਾ ਹੀ ਉਸਦਾ ਕੋਈ ਬੱਚਾ ਹੈ ਤੇ ਉਸ ਨੇ ਆਪਣੀ ਜਾਇਦਾਦ ਮਾਲੀ ਦੇ ਨਾ ਕਰਨ ਦੀਆਂ ਹੁਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਇਹ ਮਾਲੀ ਹੁਣ ਦਿਨਾਂ ਦੇ ਵਿੱਚ ਅਰਬਪਤੀ ਬਣ ਜਾਵੇਗਾ ਤੇ ਉਸ ਕੋਲ ਕਰੋੜਾਂ ਰੁਪਿਆਂ ਦੀ ਜ਼ਮੀਨ ਹੋਵੇਗੀ।

ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਇਸ 51 ਸਾਲਾ ਮਾਲੀ ਦਾ ਵਿਆਹ ਸਪੈਨਿਸ਼ ਔਰਤ ਨਾਲ ਹੋਇਆ ਤੇ ਉਸ ਦੇ 2 ਬੱਚੇ ਹਨ। ਹਾਲਾਂਕਿ, ਉਸ ਦਾ ਨਾਂ ਅਜੇ ਤੱਕ ਜਨਤਕ ਖੇਤਰ ਵਿਚ ਸਾਹਮਣੇ ਨਹੀਂ ਆਇਆ ਹੈ। ਪਰ ਇਸ ਖਬਰ ਦੇ ਹੁਣ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ਤੇ ਹਰ ਕੋਈ ਇਸ ਮਾਲਕ ਦੀਆਂ ਤਰੀਫਾਂ ਕਰਦਾ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਮਾਲਕ ਦੇ ਵੱਲੋਂ ਆਪਣਾ ਪੈਸਾ ਕਿਸੇ ਹੋਰ ਥਾਂ ਖਰਚਣ ਦੀ ਬਜਾਏ ਸਗੋਂ ਆਪਣੇ ਮਾਲੀ ਦੇ ਨਾਮ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ l