ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਉਥੇ ਹੀ ਲੋਕਾਂ ਦੇ ਖਰਚਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਨ੍ਹਾਂ ਖਰਚਿਆਂ ਦਾ ਅਸਰ ਉਨ੍ਹਾਂ ਦੇ ਪਰਿਵਾਰ ਉਪਰ ਪੈ ਰਿਹਾ ਹੈ। ਇਨ੍ਹਾਂ ਤਿਉਹਾਰਾਂ ਦੇ ਸੀਜ਼ਨ ਵਿੱਚ ਜਿੱਥੇ ਮਹਿੰਗਾਈ ਦਰ ਵਿਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹੋ ਹੋ ਰਹੇ ਵਾਧੇ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿੱਥੇ ਕੁਝ ਚੀਜ਼ਾਂ ਦੀ ਕੀਮਤ ਵਧਣ ਦਾ ਅਸਰ ਲੋਕਾਂ ਦੇ ਖਰਚੇ ਉਪਰ ਪੈ ਜਾਂਦਾ ਹੈ। ਉਥੇ ਹੀ ਕਈ ਲੋਕਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਘਰ ਦੀਆਂ ਜ਼ਰੂਰਤਾਂ ਦੇ ਵਿੱਚ ਜਿੱਥੇ ਰਸੋਈ ਵਿਚ ਵਰਤਿਆ ਜਾਣ ਵਾਲਾ ਗੈਸ ਸਿਲੰਡਰ ਅੱਜ ਸਭ ਤੋਂ ਅਹਿਮ ਹੋ ਗਿਆ ਹੈ। ਉੱਥੇ ਇਸ ਦੀ ਕੀਮਤ ਨੂੰ ਲੈ ਕੇ ਵੀ ਕੋਈ ਨਾ ਕੋਈ ਖਬਰ ਸਾਹਮਣੇ ਆਈ ਰਹਿੰਦੀ ਹੈ। ਹੁਣ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿੱਥੇ ਗੈਸ ਕੰਪਨੀਆਂ ਵੱਲੋਂ ਖਪਤਕਾਰਾਂ ਨੂੰ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਸਲੰਡਰ ਕੰਪਨੀਆਂ ਵੱਲੋਂ ਜਿਥੇ ਸਮੇਂ-ਸਮੇਂ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ।

ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਗੈਸ ਕੰਪਨੀਆਂ ਵੱਲੋਂ ਵਪਾਰਕ ਖਪਤਕਾਰਾਂ ਅਤੇ ਘਰੇਲੂ ਖਪਤਕਾਰਾਂ ਨੂੰ ਇਕ ਵੱਡਾ ਝਟਕਾ ਉਸ ਸਮੇਂ ਦਿੱਤਾ ਗਿਆ ਹੈ ਜਦੋਂ ਇੱਕ ਸਾਲ ਦੇ ਵਿੱਚ ਗੈਸ ਸਿਲੰਡਰ ਹਾਸਲ ਕਰਨ ਦੀ ਲਿਮਿਟ ਤੈਅ ਕਰ ਦਿੱਤੀ ਗਈ ਹੈ। ਹੁਣ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇੱਕ ਸਾਲ ਦੇ ਅੰਦਰ 15 ਸਲੰਡਰ ਹੀ ਲਏ ਜਾ ਸਕਦੇ ਹਨ ਅਤੇ ਇੱਕ ਮਹੀਨੇ ਦੇ ਅੰਦਰ ਦੋ ਗੈਸ ਸਲੰਡਰ ਬਰਾਮਦ ਕੀਤੇ ਜਾ ਸਕਦੇ ਹਨ।

ਉੱਥੇ ਹੀ ਹੋਰ ਸਲੰਡਰ ਪ੍ਰਾਪਤ ਕਰਨ ਵਾਲਿਆਂ ਨੂੰ ਬਿਨਾਂ ਸਬਸਿਡੀ ਦੇ ਕਾਰਨ ਦੱਸ ਕੇ ਹੋਰ ਸਲੰਡਰ ਮਿਲ ਸਕਦਾ ਹੈ। ਗੈਸ ਕੰਪਨੀਆਂ ਵੱਲੋਂ ਲਾਗੂ ਕੀਤੇ ਗਏ ਇਹ ਨਿਯਮ ਜਿਥੇ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ ਉੱਥੇ ਹੀ ਕਈ ਖਪਤਕਾਰਾਂ ਨੂੰ ਲਾਗੂ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਦੇਸ਼ ਅੰਦਰ ਪੰਜਾਬ ਵਿੱਚ ਹੀ 1.25 ਕਰੋੜ ਖਪਤਕਾਰ ਹਨ।
 

                                       
                            
                                                                   
                                    Previous Postਕੈਨੇਡਾ ਚ ਰਹਿੰਦੇ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ, ਮਾਪਿਆਂ ਨੂੰ ਪੱਕੇ ਕਰਨ ਦਾ ਹੋਇਆ ਐਲਾਨ
                                                                
                                
                                                                    
                                    Next Postਜੇਲ ਚ ਬੰਦ ਭਾਈ ਰਾਜੋਆਣਾ ਨੂੰ ਲੈਕੇ ਆਈ ਵੱਡੀ ਖਬਰ, ਸੁਪਰੀਮ ਕੋਰਟ 1 ਨਵੰਬਰ ਨੂੰ ਕਰਨ ਜਾ ਰਹੀ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    



