BREAKING NEWS
Search

LPG ਸਲੰਡਰ ਵਰਤਣ ਵਾਲਿਆਂ ਲਈ ਵੱਡੀ ਖਬਰ – 1 ਨਵੰਬਰ ਤੋਂ ਬਦਲ ਜਾਵੇਗਾ ਹੋਮ ਡਲਿਵਰੀ ਦਾ ਸਾਰਾ ਸਿਸਟਮ

1 ਨਵੰਬਰ ਤੋਂ ਬਦਲ ਜਾਵੇਗਾ ਹੋਮ ਡਲਿਵਰੀ ਦਾ ਸਾਰਾ ਸਿਸਟਮ

ਅੱਜ ਕਲ ਚੋਰਾਂ ਠੱ- ਗਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਬਾਰੇ ਅਸੀ ਕਲਪਨਾ ਵੀ ਨਹੀਂ ਕਰਦੇ। ਚੋਰ ਚੋਰੀ ਕਰਨ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਤੇ ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਵੱਲੋਂ ਵੀ ਨਵੇਂ ਐਲਾਨ ਕੀਤੇ ਜਾਂਦੇ ਹਨ। ਹੁਣ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇੱਕ ਨਵੰਬਰ ਤੋਂ ਹੋਮ ਡਿਲਵਰੀ ਦਾ ਸਾਰਾ ਸਿਸਟਮ ਹੀ ਬਦਲ ਜਾਵੇਗਾ। ਜਿਸ ਨਾਲ ਗੈਸ ਚੋਰੀ ਨਹੀਂ ਕੀਤੀ ਜਾ ਸਕੇਗੀ।

ਇਸ ਸਿਸਟਮ ਦੇ ਅਨੁਸਾਰ ਹੁਣ ਐਲਪੀਜੀ ਗੈਸ ਸਿਲੰਡਰ ਦੀ ਹੋਮ ਡਿਲਵਰੀ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਸ ਦੀ ਪ੍ਰਕਿਰਿਆ ਹੁਣ ਪਹਿਲਾਂ ਵਾਂਗ ਨਹੀਂ ਹੋਵੇਗੀ। ਇਸ ਨਵੀਂ ਪ੍ਰਣਾਲੀ ਦੇ ਤਹਿਤ ਇਸ ਨੂੰ ਡੀਏਸੀ ਡਿਲਵਰੀ ਅਰਥਾਤ ਪ੍ਰਮਾਣਿਕਤਾ ਕੋਡ ਦਾ ਨਾਮ ਦਿਤਾ ਜਾ ਰਿਹਾ ਹੈ। ਹੁਣ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ਤੇ ਇੱਕ ਕੋਡ ਭੇਜਿਆ ਜਾਵੇਗਾ। ਜਦੋਂ ਤਕ ਉਹ ਕੋਡ ਡਿਲਵਰੀ ਵਾਲੇ ਲੜਕੇ ਨੂੰ ਨਹੀਂ ਦਿਖਾਉਂਦੇ ,ਉਦੋਂ ਤੱਕ ਡਿਲਵਰੀ ਪੂਰੀ ਨਹੀਂ ਹੋਵੇਗੀ। ਹੁਣ ਪਹਿਲਾਂ ਦੀ ਤਰਾਂ ਬੁਕਿੰਗ ਕਰ ਕੇ ਸਿਲੰਡਰ ਨਹੀਂ ਦਿੱਤਾ ਜਾਵੇਗਾ।

ਤੇਲ ਕੰਪਨੀਆਂ ਪਹਿਲਾ ਇਸ ਨੂੰ 100 ਸ਼ਹਿਰਾਂ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਜਾ ਰਹੀਆਂ ਹਨ। ਫਿਰ ਹੌਲੀ-ਹੌਲੀ ਬਾਕੀ ਸ਼ਹਿਰਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਦਾ ਪਾਇਲਟ ਪ੍ਰੋਜੈਕਟ ਪਹਿਲਾਂ ਹੀ ਜੈਪੁਰ ਵਿਚ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦੀ 95 ਪ੍ਰਤੀਸ਼ਤ ਤੋਂ ਵੱਧ ਦੀ ਸਫਲਤਾ ਦਰ ਤੇਲ ਕੰਪਨੀਆਂ ਨੂੰ ਮਿਲੀ ਹੈ। ਇਹ ਸਿਸਟਮ ਵਪਾਰਕ ਸਿਲੰਡਰਾ ਤੇ ਲਾਗੂ ਨਹੀਂ ਹੋਵੇਗਾ ਇਹ ਸਿਸਟਮ ਸਿਰਫ਼ ਘਰੇਲੂ ਸਿਲੰਡਰਾਂ ਤੇ ਹੀ ਲਾਗੂ ਹੋਵੇਗਾ।

ਜੇ ਕੋਈ ਗਾਹਕ ਇਸ ਨਵੇਂ ਸਿਸਟਮ ਨੂੰ ਆਪਣੇ ਫੋਨ ਵਿੱਚ ਅਪਡੇਟ ਨਹੀਂ ਕਰਦਾ ਤਾਂ ਡਿਲਵਰੀ ਲੜਕੇ ਕੋਲ ਇਕ ਐਪ ਹੋਵੇਗਾ ।ਜਿਸ ਦੁਆਰਾ ਤੁਸੀਂ ਆਪਣੇ ਨੰਬਰ ਨੂੰ ਰੀਅਲ ਟਾਈਮ ਵਿੱਚ ਅਪਡੇਟ ਕਰ ਸਕੋਗੇ । ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਕੋਡ ਮਿਲ ਜਾਵੇਗਾ। ਅਜਿਹੀ ਸਥਿਤੀ ਵਿੱਚ ਉਨ੍ਹਾਂ ਗਾਹਕਾਂ ਲਈ ਮੁ-ਸ਼-ਕ- ਲਾਂ ਵਧ ਜਾਣਗੀਆਂ। ਜਿਨ੍ਹਾਂ ਦਾ ਪਤਾ ਅਤੇ ਮੋਬਾਇਲ ਨੰਬਰ ਗ-ਲ- ਤ ਹੋਣਗੇ। ਇਸ ਕਾਰਨ ਉਨ੍ਹਾਂ ਨੂੰ ਸਿਲੰਡਰ ਦੀ ਡਿਲਵਰੀ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। ਇਸ ਸਿਸਟਮ ਦੇ ਜਰੀਏ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਦੇ ਅਨੁਸਾਰ ਗੈਸ ਸਲੰਡਰ ਦਿੱਤੇ ਜਾਣਗੇ। ਸ਼-ਰਾ-ਰ- ਤੀ ਅਨਸਰਾਂ ਨੂੰ ਗੈਸ ਚੋ- ਰੀ ਕਰਨ ਤੋਂ ਵੀ ਰੋਕਿਆ ਜਾ ਸਕਦਾ ਹੈ।