ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਐਲਾਨ ਕੀਤਾ ਜਾਦਾ ਹੈ। ਇਨਸਾਨ ਨੂੰ ਜ਼ਿੰਦਗੀ ਜੀਣ ਲਈ ਹਰ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਹੈ। ਸਮੇਂ ਦੇ ਮੁਤਾਬਕ ਹਰ ਚੀਜ਼ ਵਿੱਚ ਤਬਦੀਲੀ ਹੋ ਰਹੀ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਬਦਲਾਅ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਕਿਸੇ ਵੀ ਪ-ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ। ਹਰ ਇਨਸਾਨ ਨੂੰ ਖਾਣਾ ਬਣਾਉਣ ਲਈ ਰਸੋਈ ਵਿਚ ਗੈਸ ਦੀ ਵਰਤੋਂ ਕਰਨੀ ਪੈਂਦੀ ਹੈ। ਕਈ ਵਾਰ ਇਸ ਦੀ ਸਹੀ ਸਮੇਂ ਤੇ ਡਿਲਵਰੀ ਨਾ ਹੋਣ ਕਾਰਨ ਉਪਭੋਗਤਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਜਿਸ ਦੇ ਚੱਲਦੇ ਹੋਏ ਰਸੋਈ ਗੈਸ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਆ ਜਾਂਦੀ ਹੈ। ਗੈਸ ਸਿਲੰਡਰਾਂ ਦੇ ਬਾਰੇ ਕੀਤੇ ਗਏ ਕਈ ਐਲਾਨ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੰਦੇ ਹਨ।ਹੁਣ ਐਲਪੀਜੀ ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਸਰਕਾਰ ਕਰਨ ਜਾ ਰਹੀ ਹੈ ਹੁਣ ਇਹ ਕੰਮ। ਜਿੱਥੇ ਸਰਕਾਰ ਵੱਲੋਂ ਮੁਫ਼ਤ ਐਲ ਪੀ ਜੀ ਗੈਸ ਕੁਨੈਕਸ਼ਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਸਰਕਾਰ ਵੱਲੋਂ ਮੁਫ਼ਤ ਕੁਨੈਕਸ਼ਨ ਲੈਣ ਵਾਲਿਆਂ ਦੀ ਸਬਸਿਡੀ ਵਿੱਚ ਨਿਯਮ ਬਦਲੇ ਜਾ ਰਹੇ ਹਨ।

ਇਹ ਖ਼ਬਰ ਉਹਨਾਂ ਲੋਕਾਂ ਲਈ ਕਾਫੀ ਅਹਿਮ ਹੈ, ਜੋ ਸਰਕਾਰ ਵੱਲੋਂ ਜਾਰੀ ਕੀਤੀ ਜਾ ਰਹੀ ਗਰੀਬ ਪਰਿਵਾਰਾਂ ਲਈ ਉੱਜਵਲਾ ਸਕੀਮ ਦੇ ਤਹਿਤ ਗੈਸ ਕੁਨੈਕਸ਼ਨ ਪ੍ਰਾਪਤ ਕਰਨਗੇ। ਮਿਲੀ ਜਾਣਕਾਰੀ ਦੇ ਅਨੁਸਾਰ ਸਰਕਾਰ ਵੱਲੋਂ ਪੈਟਰੋਲੀਅਮ ਮੰਤਰਾਲੇ ਨੇ 2 ਨਵੇਂ ਢਾਂਚੇ ਤੇ ਕੰਮ ਸ਼ੁਰੂ ਕੀਤਾ ਹੈ, ਜਿਸ ਨੂੰ ਜਲਦ ਲਾਗੂ ਕੀਤਾ ਜਾਵੇਗਾ। ਜਿੱਥੇ ਸਿਲੰਡਰ ਪ੍ਰਾਪਤ ਕਰਨ ਵਾਲੇ ਗਰੀਬ ਪਰਿਵਾਰ ਨੂੰ 14.2 ਕਿਲੋ ਦਾ ਗੈਸ ਸਲੰਡਰ ਅਤੇ ਚੁੱਲ੍ਹਾ ਦਿੱਤਾ ਜਾਵੇਗਾ। ਜਿਸ ਦੀ ਪੂਰੀ ਕੀਮਤ 3200 ਰੁਪਏ ਹੈ। ਜਿਸ ਤੇ 1600 ਦੀ ਸਬਸਿਡੀ ਦਿੱਤੀ ਜਾਂਦੀ ਹੈ। ਓਥੇ ਹੀ 1600 ਰੁਪਏ OMCs ਐਡਵਾਂਸ ਦੇ ਰੂਪ ਵਿੱਚ ਮਿਲਦੀ ਹੈ। ਜੋ OMCs ਦੇ ਰੂਪ ਵਿੱਚ ਸਭ ਸਬਸਿਡੀ ਵਸੂਲਦੀ ਹੈ।

ਇਸ ਯੋਜਨਾ ਦਾ ਫਾਇਦਾ ਲੈਣ ਲਈ ਬਿਨੇਕਾਰ ਪੂਰਾ ਪਤਾ ਜਨ-ਧਨ ਬੈਂਕ ਅਕਾਊਟ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਤੇ ਆਧਾਰ ਨੰਬਰ ਸਮੇਤ ਸਾਰੀ ਜਾਣਕਾਰੀ ਫਾਰਮ ਵਿੱਚ ਭਰਾ ਕੇ ਜਮ੍ਹਾ ਕਰਾ ਸਕਦੇ ਹੋ। ਇਸ ਯੋਜਨਾ ਤਹਿਤ ਗੈਸ ਕਨੈਕਸ਼ਨ ਪ੍ਰਾਪਤ ਕਰਨ ਲਈ ਬੀਪੀਐਲ ਪਰਿਵਾਰਾਂ ਦੀ ਕੋਈ ਵੀ ਔਰਤ ਅਪਲਾਈ ਕਰ ਸਕਦੀ ਹੈ। ਰਜਿਸਟ੍ਰੇਸ਼ਨ ਕਰਵਾਉਣ ਲਈ ਫਾਰਮ ਭਰ ਕੇ ਨਜ਼ਦੀਕੀ ਐਲਪੀਜੀ ਡਿਸਟ੍ਰੀਬਿਊਟਰ ਕੋਲ ਜਮਾਂ ਕਰਵਾਉਣਾ ਪਵੇਗਾ। ਵਧੇਰੇ ਜਾਣਕਾਰੀ ਲਈ pmujjwalayojana.com ਤੋਂ ਡਿਟੇਲ ਪ੍ਰਾਪਤ ਕੀਤੀ ਜਾ ਸਕਦੀ ਹੈ।


                                       
                            
                                                                   
                                    Previous Postਪੰਜਾਬ ਚ ਕੱਲ੍ਹ ਤੋਂ ਹੋਇਆ ਇਹ ਐਲਾਨ – ਲੋਕਾਂ ਚ ਛਾਈ  ਖੁਸ਼ੀ ਦੀ ਲਹਿਰ
                                                                
                                
                                                                    
                                    Next Postਪੰਜਾਬ ਚ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਆਉਣ ਵਾਲੇ ਮੌਸਮ ਦਾ ਹਾਲ – ਹੋ ਜਾਵੋ ਤਿਆਰ
                                                                
                            
               
                            
                                                                            
                                                                                                                                            
                                    
                                    
                                    




