DC ਵੱਲੋਂ ਪੰਜਾਬ ਦੇ ਇਸ ਜਿਲੇ ਚ ਲਾਈਟਾਂ ਬੰਦ ਰੱਖਣ ਦੀ ਅਪੀਲ
ਸਰਹੱਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਵੈਇੱਛਤ ਬਲੈਕਆਊਟ ਦੀ ਅਪੀਲ ਕੀਤੀ ਗਈ ਹੈ।
ਪਿਆਰੇ ਜ਼ਿਲ੍ਹਾ ਵਾਸੀਓ,
ਰਾਤ 8 ਵਜੇ ਤੋਂ ਸਟਰੀਟ ਲਾਈਟਾਂ ਬੰਦ ਕੀਤੀਆਂ ਜਾਣਗੀਆਂ।
ਕਿਰਪਾ ਕਰਕੇ ਆਪਣੀਆਂ ਬਾਹਰੀ ਲਾਈਟਾਂ (ਜਿਵੇਂ ਕਿ ਵਰਾਂਡਾ, ਗੇਟ, ਬਾਗ ਆਦਿ) ਬੰਦ ਕਰਕੇ ਬਲੈਕਆਊਟ ਵਿੱਚ ਸਹਿਯੋਗ ਦਿਓ।
ਘਰ ਦੇ ਅੰਦਰ ਰਹੋ ਅਤੇ ਘੱਟੋ ਘੱਟ ਰੋਸ਼ਨੀ ਵਰਤੋਂ, ਜਾਂ ਇਹ ਯਕੀਨੀ ਬਣਾਓ ਕਿ ਬਾਹਰ ਰੌਸ਼ਨੀ ਨਾ ਨਿਕਲੇ।
ਜੇ Red Alert ਜਾਰੀ ਹੋਵੇ, ਤਾਂ ਅੰਦਰੂਨੀ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣ, ਅਤੇ ਖਿੜਕੀਆਂ ਤੋਂ ਦੂਰ ਰਹੋ।
ਅਸੀਂ ਬਿਜਲੀ ਸਪਲਾਈ ਨੂੰ ਬੰਦ ਨਹੀਂ ਕਰਨਾ ਚਾਹੁੰਦੇ, ਪਰ ਜੇਕਰ ਹਦਾਇਤਾਂ ਦੀ ਉਲੰਘਣਾ ਹੋਈ, ਤਾਂ ਜ਼ਰੂਰੀ ਹਾਲਤ ਵਿੱਚ ਬਿਜਲੀ ਬੰਦ ਕੀਤੀ ਜਾ ਸਕਦੀ ਹੈ।
ਸਕੂਲ ਕੱਲ੍ਹ 10:30 ਵਜੇ ਤੋਂ 2:30 ਵਜੇ ਤੱਕ ਖੁੱਲ੍ਹੇ ਰਹਿਣਗੇ।
ਸਭ ਦੀ ਸੁਰੱਖਿਆ ਲਈ ਸਹਿਯੋਗ ਅਤੇ ਜ਼ਿੰਮੇਵਾਰੀ ਦੀ ਅਪੀਲ ਕੀਤੀ ਜਾਂਦੀ ਹੈ।
ਧੰਨਵਾਦ
ਸਤਿਕਾਰ ਸਹਿਤ,
ਡਿਪਟੀ ਕਮਿਸ਼ਨਰ, ਅੰਮ੍ਰਿਤਸਰ