ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਤਬੀਅਤ ਹੋਰ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਦੀ ਬਿਗੜੀ ਸਿਹਤ ਦੇ ਕਾਰਨ ਅੱਜ ਸ਼ਾਮ ਲਈ ਨਿਯਤ ਪੰਜਾਬ ਕੈਬਨਿਟ ਦੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਇਹ ਮੀਟਿੰਗ ਖਾਸ ਤੌਰ ‘ਤੇ ਸੂਬੇ ਵਿੱਚ ਹੜ੍ਹ ਦੇ ਹਾਲਾਤਾਂ ਨੂੰ ਵੇਖਦਿਆਂ ਸੱਦੀ ਗਈ ਸੀ, ਪਰ ਮਾਨ ਸਾਹਿਬ ਦੀ ਤਬੀਅਤ ਠੀਕ ਨਾ ਹੋਣ ਕਰਕੇ ਹੁਣ ਇਹ ਨਹੀਂ ਹੋ ਸਕੀ।
ਯਾਦ ਰਹੇ ਕਿ ਭਗਵੰਤ ਮਾਨ ਕੁਝ ਦਿਨ ਪਹਿਲਾਂ ਬਿਮਾਰ ਹੋ ਗਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਦੀ ਖੇਰ-ਖਬਰ ਲੈਣ ਲਈ ਉਨ੍ਹਾਂ ਦੀ ਰਹਾਇਸ਼ ‘ਤੇ ਪਹੁੰਚੇ ਸਨ। ਕੇਜਰੀਵਾਲ ਵੱਲੋਂ ਮੁਲਾਕਾਤ ਤੋਂ ਬਾਅਦ ਮਾਨ ਸਾਹਿਬ ਹੜ੍ਹ ਪੀੜਤਾਂ ਨਾਲ ਮਿਲਣ ਲਈ ਵੀ ਗਏ ਸਨ।