CM ਭਗਵੰਤ ਮਾਨ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੀਤੀਆਂ ਵੱਡੀਆਂ ਨਿਯੁਕਤੀਆਂ

ਆਈ ਤਾਜਾ ਵੱਡੀ ਖਬਰ 

ਜਦੋਂ ਦੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਭਰ ਦੇ ਵਿੱਚ ਉਹਨਾਂ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦਾ ਵਿਕਾਸ ਹੋ ਸਕੇ ਤੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕੇ l ਹਰ ਖੇਤਰ ਦੇ ਵਿਕਾਸ ਦੇ ਲਈ ਮਾਨ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਹਨ, ਜੇਕਰ ਗੱਲ ਕੀਤੀ ਜਾਵੇ ਪੰਜਾਬੀ ਮਾਂ ਬੋਲੀ ਦੀ ਤਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਪੰਜਾਬ ਸਰਕਾਰ ਕੰਮ ਕਰਦੀ ਹੋਈ ਦਿਖਾਈ ਦਿੰਦੀ ਪਈ ਹੈ l ਇਸੇ ਵਿਚਾਲੇ ਹੁਣ CM ਮਾਨ ਨੇ ਪੰਜਾਬੀ ਭਾਸ਼ਾ ਨਾਲ ਸਬੰਧੀ ਵੱਡੀਆਂ ਨਿਯੁਕਤੀਆਂ ਕੀਤੀਆਂ , ਜਿਸ ਕਾਰਨ ਕਈਆਂ ਨੂੰ ਵੱਡੀਆਂ ਜਿੰਮੇਵਾਰੀਆਂ ਮਿਲ ਚੁੱਕੀਆਂ ਹਨ।

ਦਰਅਸਲ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਿਤ ਦੋ ਵੱਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਤਹਿਤ ਉੱਘੇ ਸਾਹਿਤਕਾਰ ਸਵਰਨਜੀਤ ਸਿੰਘ ਸਵੀ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਾਣਕਾਰੀ ਦੇ ਲਈ ਦੱਸ ਦਈਏ ਕਿ ਸਵਰਨਜੀਤ ਸਿੰਘ ਸਵੀ ਨੂੰ 2023 ‘ਚ ਸਾਹਿਤ ਅਕੈਡਮੀ ਅਵਾਰਡ ਮਿਲ ਚੁੱਕਾ ਹੈ। ਦੂਜੇ ਪਾਸੇ ਜਸਵੰਤ ਸਿੰਘ ਜ਼ਫਰ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਨਿਯੁਕਤ ਕੀਤਾ ਗਿਆ l ਜਸਵੰਤ ਜ਼ਫ਼ਰ ਆਰਟੀਫਿਸ਼ਲ ਇੰਟੈਲੀਜਸ ‘ਚ ਪੰਜਾਬੀ ਸ਼ਾਮਿਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ।

ਜ਼ਫਰ ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ। ਜ਼ਫ਼ਰ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਸਮੇਤ ਕਈ ਕਾਵਿ ਸੰਗ੍ਰਹਿ ਲਿਖ ਚੁੱਕੇ ਹਨ। ਸੋ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਸਤਾ ਦੇ ਵਿੱਚ ਆਈ ਹੈ। ਉਦੋਂ ਤੋਂ ਹੀ ਉਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਲਈ ਤੇ ਪੰਜਾਬ ਦੀ ਰੱਖਿਆ ਵਾਸਤੇ ਵੱਖੋ ਵੱਖਰੇ ਕੰਮ ਕੀਤੇ ਜਾ ਰਹੇ ਹਨ l

ਇਸੇ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਦੋ ਵੱਡੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਲਈ ਵੱਡੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।