ਆਈ ਤਾਜ਼ਾ ਵੱਡੀ ਖਬਰ 

ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿਥੇ ਆਪਣੀ ਪਾਰਟੀ ਦੀ ਮਜਬੂਤੀ ਲਈ ਕਈ ਤਰਾਂ ਦੀਆਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਉੱਥੇ ਹੀ ਕਾਂਗਰਸ ਪਾਰਟੀ ਵਿਚ ਕਾਫੀ ਸਮੇਂ ਤੋਂ ਉੱਠੀ ਉਥਲ ਪੁਥਲ ਨੂੰ ਠੱਲ ਪਾਉਣ ਲਈ ਕਾਂਗਰਸ ਪਾਰਟੀ ਵਿੱਚ ਬਹੁਤ ਹੀ ਸੋਚ ਸਮਝ ਕੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਦੇਖਦੇ ਹੋਏ ਹਾਈਕਮਾਨ ਵੱਲੋਂ ਕਈ ਅਹਿਮ ਫ਼ੈਸਲੇ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਪੰਜਾਬ ਦੀ ਪੂਰੀ ਸਿਆਸਤ ਉੱਪਰ ਦੇਖਿਆ ਜਾ ਰਿਹਾ ਹੈ। ਜਿੱਥੇ ਬਾਗ਼ੀ ਵਿਧਾਇਕਾਂ ਦੇ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ।

ਉਥੇ ਹੀ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਜਿਨ੍ਹਾਂ ਵੱਲੋ ਆਪਣੇ ਅਹੁੱਦੇ ਤੇ ਬਿਰਾਜਮਾਨ ਹੋਣ ਤੋਂ ਬਾਅਦ ਪੰਜਾਬ ਵਿੱਚ ਕਈ ਜਗਹਾ ਤੇ ਇਤਿਹਾਸਕ ਸਥਾਨਾਂ ਉਪਰ ਨਤਮਸਤਕ ਹੋਇਆ ਗਿਆ। ਉਥੇ ਹੀ ਉਨ੍ਹਾਂ ਸੰਸਥਾਵਾਂ ਲਈ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਵੀ ਕੀਤੇ ਗਏ ਹਨ। ਪੰਜਾਬ ਵਿੱਚ ਚੰਨੀ ਸਰਕਾਰ ਦੇ ਅਧੀਨ ਕੱਲ ਪਹਿਲੀ ਕੈਬਨਿਟ ਮੀਟਿੰਗ ਵੀ ਕੀਤੀ ਗਈ ਹੈ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਉਥੇ ਹੀ ਅੱਜ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਨਤਮਸਤਕ ਹੋਇਆ ਗਿਆ।

ਉਥੇ ਹੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਭਗਤ ਸਿੰਘ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਅਜਿਹੀ ਗੱਲ ਲਿਖੀ ਗਈ ਹੈ , ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਥੇ ਹੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਵਿੱਚ ਜਾ ਕੇ ਵੀ ਵਿਜਿਟਰ ਬੁੱਕ ਉਪਰ ਭਾਵੁਕ ਸ਼ਬਦ ਲਿਖੇ ਗਏ ਹਨ।

ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਮੈਂ ਮੁੱਖ ਮੰਤਰੀ ਦੇ ਤੌਰ ਤੇ ਭਗਤ ਸਿੰਘ ਦੇ ਰਾਹ ਤੇ ਚੱਲਦੇ ਹੋਏ ਆਪਣੇ ਕਰਤੱਵਾ ਦਾ ਪਾਲਣ ਕਰਦੇ ਹੋਏ ਇਸ ਸੋਚ ਦੇ ਨਾਲ ਕੰਮ ਕਰਾਂਗਾ ਕੇ ਸ਼ਹੀਦ ਭਗਤ ਸਿੰਘ ਜੀ ਮੈਨੂੰ ਵੇਖ ਰਹੇ ਹਨ। ਉਹਨਾਂ ਨੇ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਉਸ ਭੂਮੀ ਦੀ ਸ਼ਲਾਘਾ ਵੀ ਕੀਤੀ, ਜਿੱਥੇ ਸ਼ਹੀਦ ਭਗਤ ਸਿੰਘ ਜਿਹੇ ਮਹਾਨ ਨੇਤਾ ਨੇ ਆਪਣਾ ਸਮਾਂ ਬਤੀਤ ਕੀਤਾ। ਉਹਨਾਂ ਲਿਖਿਆ ਕੇ ਧਨ ਹੈ ਇਹ ਭੂਮੀ। ਉਨ੍ਹਾਂ ਵੱਲੋਂ ਲਿਖੇ ਗਏ ਇਨ੍ਹਾਂ ਸਾਰੇ ਸ਼ਬਦਾਂ ਦੀ ਸਭ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  CM  ਚੰਨੀ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਜਟਰ ਬੁੱਕ ਤੇ ਲਿਖੀ ਅਜਿਹੀ ਗਲ੍ਹ ਕੇ ਸਾਰੇ ਪਾਸੇ ਹੋ ਗਈ ਵਾਇਰਲ
                                                      
                              ਤਾਜਾ ਖ਼ਬਰਾਂ                               
                              CM ਚੰਨੀ ਨੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਜਟਰ ਬੁੱਕ ਤੇ ਲਿਖੀ ਅਜਿਹੀ ਗਲ੍ਹ ਕੇ ਸਾਰੇ ਪਾਸੇ ਹੋ ਗਈ ਵਾਇਰਲ
                                       
                            
                                                                   
                                    Previous Postਇਸ ਵੱਡੇ ਸਿਆਸੀ ਲੀਡਰ ਦੀ ਅਚਾਨਕ ਵਿਗੜੀ ਸਿਹਤ , ਕਰਵਾਈ ਗਿਆ ICU ਚ ਦਾਖਲ, ਹੋ ਰਹੀਆਂ ਦੁਆਵਾਂ
                                                                
                                
                                                                    
                                    Next Postਅਮਰੀਕਾ ਚ ਜਾਲਮਾਂ ਨੇ ਕੀਤਾ ਇਹ ਕਾਂਡ , ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



