BREAKING NEWS
Search

CBSE ਸਕੂਲਾਂ ਵਾਲਿਆਂ ਲਈ ਆਈ ਇਹ ਵੱਡੀ ਤਾਜਾ ਖਬਰ, ਪੇਪਰਾਂ ਦੇ ਬਾਰੇ ਚ

ਆਈ ਤਾਜਾ ਵੱਡੀ ਖਬਰ

ਕਰੋਨਾ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ । ਇਸ ਦਾ ਸਭ ਤੋਂ ਵੱਧ ਅਸਰ ਵਿਦਿਅਕ ਅਦਾਰਿਆਂ ਤੇ ਦਿਖਾਈ ਦੇ ਰਿਹਾ ਹੈ। ਕਿਉਂਕਿ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਬੱਚੇ ਸਕੂਲ ਨਹੀਂ ਜਾ ਰਹੇ ,ਤੇ ਉਨ੍ਹਾਂ ਨੂੰ ਆਨਲਾਈਨ ਹੀ ਪੜ੍ਹਾਈ ਕਰਨੀ ਪੈ ਰਹੀ ਹੈ। ਬੱਚਿਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਮਹੱਤਵਪੂਰਨ ਸਕੀਮਾਂ ਚਲਾਈਆਂ ਜਾਂਦੀਆਂ ਹਨ।

ਇਨ੍ਹਾਂ ਸਕੀਮਾਂ ਰਾਹੀਂ ਬੱਚੇ ਸਿੱਖਿਆ ਦੇ ਅਸਲ ਮਤਲਬ ਨੂੰ ਸਮਝ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰ ਲੈਂਦੇ ਹਨ। ਇਸਦੇ ਨਾਲ ਹੀ ਕੁੱਝ ਸਕੀਮਾਂ ਰਾਹੀਂ ਬੱਚਿਆਂ ਦੀ ਆਰਥਿਕ ਤੌਰ ਉਪਰ ਮਦਦ ਵੀ ਹੋ ਜਾਂਦੀ ਹੈ। ਹੁਣੇ ਹੁਣੇ ਸੀ ਬੀ ਐਸ ਈ ਵੱਲੋਂ ਦੇਸ਼ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਹੋਰ ਖਬਰ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿੱਚ ਫੈਲੀ ਕਰੋਨਾ ਦੇ ਕਾਰਨ ਬਹੁਤ ਸਾਰੇ ਬੱਚਿਆਂ ਦੇ ਮਾਪੇ ਚਿੰਤਾ ਵਿੱਚ ਹਨ ।

ਦਸਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਨੂੰ ਵੇਖਦੇ ਹੋਏ , ਪ੍ਰੀਖਿਆਵਾਂ ਸਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਸਦੇ ਮੱਦੇਨਜ਼ਰ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਨੂੰ ਲੈ ਕੇ ਲੋਕਾ ਚ ਵੱਖ-ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ। ਉਸ ਉਪੱਰ ਹੀ ਹੁਣ ਸੀ. ਬੀ. ਐਸ. ਈ. ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਇਕ ਵੱਡੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਯਕੀਨ ਦਿਵਾਇਆ ਹੈ ,ਕਿ ਸਾਲ 2021 ਵਿੱਚ ਸਾਲਾਨਾ ਪ੍ਰੀਖਿਆਵਾਂ ਯਕੀਨੀ ਤੌਰ ਤੇ ਹੋਣਗੀਆਂ। ਇਸ ਸਬੰਧੀ ਪ੍ਰੋਗਰਾਮ ਦਾ ਐਲਾਨ ਵੀ ਕੀਤਾ ਗਿਆ ਹੈ। ਸੀ ਬੀ ਐਸ ਈ ਯੋਜਨਾ ਬਣਾ ਰਹੀ ਹੈ ਕਿ ਛੇਤੀ ਹੀ ਉਹ ਕਰੋਨਾ ਸਮੇਂ ਵਿੱਚ ਪ੍ਰੀਖਿਆਵਾਂ ਦਾ ਪ੍ਰਬੰਧ ਕਰੇਗੀ। ਇਸ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਕਿ ਪ੍ਰੀਖਿਆਵਾ ਇਕ ਹੀ ਫਾਰਮੇਟ ਵਿੱਚ ਹੋਣਗੀਆਂ।

ਅਨੁਰਾਗ ਤ੍ਰਿਪਾਠੀ ਨੇ ਅਜੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਇਹ ਪ੍ਰੀਖਿਆਵਾਂ ਫਰਵਰੀ-ਮਾਰਚ ਵਿੱਚ ਤਹਿ ਕੀਤੇ ਗਏ ਪ੍ਰੋਗਰਾਮ ਅਨੁਸਾਰ ਲਈਆਂ ਜਾਣਗੀਆਂ, ਜਾ ਫ਼ਿਰ ਕਰੋਨਾ ਨੂੰ ਦੇਖਦੇ ਹੋਏ ਇਹ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਜਾਵੇਗਾ। ਭਾਰਤੀ ਵਪਾਰ ਅਤੇ ਉਦਯੋਗ ਮੰਡਲ ਦੁਆਰਾ ਆਯੋਜਿਤ ਪ੍ਰੋਗਰਾਮ ਨਵੀਂ ਸਿੱਖਿਆ ਨੀਤੀ ਇਕ ਉੱਜਵਲ ਭਵਿੱਖ ਵਿੱਚ ਅਨੁਰਾਗ ਤ੍ਰਿਪਾਠੀ ਨੇ ਸਾਰੀਆਂ ਮੁਸ਼ਕਲਾਂ ਤੇ ਰੋਕ ਲਗਾਉਂਦੇ ਹੋਏ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਯਕੀਨੀ ਤੌਰ ਤੇ ਕਰਾਉਣ ਦਾ ਐਲਾਨ ਕੀਤਾ ਹੈ।