CBSE ਵਿਦਿਆਰਥੀਆਂ ਲਈ ਆਈ ਵੱਡੀ ਤਾਜਾ ਖਬਰ , ਜਾਰੀ ਹੋਗਿਆ ਹੁਣ ਇਹ ਹੁਕਮ

ਆਈ ਤਾਜਾ ਵੱਡੀ ਖਬਰ 

ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਸਮੇਂ ਸਮੇਂ ਤੇ ਸਰਕਾਰਾਂ ਤੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਨਵੇਂ ਨਵੇਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ l ਇਸੇ ਵਿਚਾਲੇ ਹੁਣ ਸੀਬੀਐਸਈ ਵਿਦਿਆਰਥੀਆਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਚਲਦੇ ਵਿਦਿਆਰਥੀਆ ਦੇ ਮਾਪੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸਾਲ 2023 ਨੂੰ ਇੰਟਰਨੈਸ਼ਨਲ ਮਿਲੇਟ ਏਅਰ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਵਿਦਿਆਰਥੀਆਂ ਨੂੰ ਮੋਟੇ ਅਨਾਜ ਪ੍ਰਤੀ ਜਾਗਰੂਕ ਕਰਨ ਦੇ ਲਈ ਇਹਨਾਂ ਸਕੂਲਾਂ ਦੇ ਵਿੱਚ ਇਸ ਹਫਤੇ ਆਪਣੇ ਲੰਚ ਬੋਕਸ ਵਿੱਚ ਤਿੰਨ ਦਿਨਾਂ ਦੇ ਲਈ ਵੱਖੋ ਵੱਖਰੇ ਪ੍ਰਕਾਰ ਦੀਆਂ ਰੋਟੀਆਂ ਲਿਆਉਣ ਦੇ ਲਈ ਆਖ ਦਿੱਤਾ ਗਿਆ ਹੈ l

ਜਿਹਨਾਂ ਵਿੱਚ ਮੱਕੀ, ਬਾਜਰਾ, ਕੋਦਰਾ ਤੇ ਗੜਊ ਦੇ ਆਟੇ ਦੀ ਰੋਟੀ ਲਿਆਉਣ ਦੇ ਲਈ ਆਖਿਆ ਗਿਆ l ਦੱਸ ਦਈਏ ਕਿ ਇਹ ਸਾਰੀਆਂ ਚੀਜ਼ਾਂ ਸਿਹਤ ਦੇ ਲਈ ਬਹੁਤ ਜਿਆਦਾ ਫਾਇਦੇਮੰਦ ਹਨ ਜਿਸ ਦੇ ਚਲਦੇ ਹੁਣ ਸੀਬੀਐਸਈ ਸਕੂਲਾਂ ‘ਚ ਬੱਚਿਆਂ ਨੂੰ ਮੋਟੇ ਅਨਾਜ ਪ੍ਰਤੀ ਜਾਗਰੂਕ ਕਰਨ ਦੇ ਲਈ ਇਹ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ l

ਇਨਾ ਹੀ ਨਹੀਂ ਸਗੋਂ ਸੀਬੀਐਸਈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਨਾਜ ਪ੍ਰਤੀ ਜਾਗਰੂਕ ਕਰਨ ਦੇ ਲਈ ਪੇਂਟਿੰਗ ਦੇ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਜਾਣਗੇ l ਜ਼ਿਕਰਯੋਗ ਹੈ ਕਿ ਸੀਬੀਐਸਈ ਸਕੂਲਾਂ ਦੇ ਵੱਲੋਂ ਜਿਹੜੇ ਇਹ ਹੁਕਮ ਜਾਰੀ ਕੀਤੇ ਗਏ ਨੇ ਇਨ੍ਹਾਂ ਹੁਕਮਾਂ ਦੇ ਵਿੱਚ ਆਖਿਆ ਗਿਆ ਹੈ ਕਿ ਬੱਚੇ ਸਿਰਫ ਮੋਟੇ ਅਨਾਜ ਦਾ ਸਵਾਦ ਹੀ ਨਹੀਂ, ਸਗੋਂ ਇਸ ਬਾਰੇ ਪੜ੍ਹ ਕੇ ਅਤੇ ਜਾਣਕਾਰੀ ਲੈ ਕੇ ਇਸ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਹੋਣਗੇ, ਜਿਸ ਕਾਰਨ ਹੁਣ ਸੀਬੀਐਸਈ ਸਕੂਲਾਂ ਦੇ ਵਿੱਚ ਇਹ ਵੱਖਰਾ ਉਪਰਾਲਾ ਕੀਤਾ ਜਾ ਰਿਹਾ, ਜਿਸ ਕਾਰਨ ਕਿਤੇ ਨਾ ਕਿਤੇ ਮਾਪੇ ਵੀ ਖੁਸ਼ ਨਜ਼ਰ ਆਉਂਦੇ ਪਏ ਹਨ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਅਨਾਜ ਦੇ ਫਾਇਦਿਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ।

ਨਾਲ ਹੀ ਦੱਸਦੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਟੇ ਅਨਾਜ ਦੇ ਫਾਇਦਿਆਂ ਬਾਰੇ ਸਾਰੀ ਜਾਣਕਾਰੀ ਬੱਚਿਆਂ ਦੇ ਸਿਲੇਬਸ ਵਿੱਚ ਵੀ ਸ਼ਾਮਿਲ ਕੀਤੀ ਜਾਵੇਗੀ। ਜਿਸ ਵਿੱਚ ਬੱਚਿਆਂ ਨੂੰ ਵੱਖ ਵੱਖ ਪ੍ਰਕਾਰ ਦੇ ਅਨਾਜ ਤੇ ਫਾਇਦੇ ਦੱਸੇ ਜਾਣਗੇ ਤਾਂ ਜੋ ਉਹ ਵੀ ਆਪਣੇ ਭੋਜਨ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕਰ ਸਕਣ l