ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸਮੇਂ ਸਮੇਂ ਤੇ ਸਾਵਧਾਨ ਕੀਤਾ ਜਾਂਦਾ ਹੈ ਤਾਂ ਜੋ ਠੱਗੀ ਵਰਗੀਆਂ ਵਾਰਦਾਤਾਂ ਤੋਂ ਬਚਿਆ ਜਾ ਸਕੇ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ ਕਈ ਸੁਵਿਧਾਵਾਂ ਵਿੱਚ ਬਦਲਾਅ ਕੀਤੇ ਗਏ ਹਨ। ਉੱਥੇ ਹੀ ਸਰਕਾਰ ਵੱਲੋਂ ਲੁੱਟ-ਖੋਹ ਅਤੇ ਠੱਗੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਕਾਰਨ ਪਹਿਲਾਂ ਹੀ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।

ਕਿਉਂਕਿ ਇਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆ ਛੁੱਟ ਗਈਆਂ ਸਨ। ਹੁਣ ਇਹ ਟੀ ਐਮ ਵਰਤਣ ਵਾਲਿਆਂ ਲਈ ਵੀ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ ਤੇ ਹੁਣ ਹੋਣ ਲੱਗਾ ਹੈ ਇਹ ਕੰਮ। ਕੁਝ ਬੈਂਕ ਏ ਟੀ ਐਮ ਤੇ ਕਾਨਟੈਕਟਲੈਸ ਨਕਦੀ ਨਿਕਾਸੀ ਦੀ ਪੇਸ਼ਕਸ਼ ਕਰ ਰਹੇ ਹਨ, ਪਰ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕਾਨਟੈਕਟਲੈਸ ਨਹੀਂ ਹੁੰਦੀ। ਪਰ ਹੁਣ ਏ ਜੀ ਐਸ ਦੇ ਗਰੁੱਪ ਚੀਫ਼ ਤਕਨਾਲੋਜੀ ਔਫੀਸਰ ਮਹੇਸ਼ ਪਟੇਲ ਨੇ ਦੱਸਿਆ ਕਿ ਹੁਣ ਤੱਕ ਗਾਹਕ ਨੂੰ ਏਟੀਐਮ ਮਸ਼ੀਨ ਵਿੱਚ ਨਿਕਾਸੀ ਦੀ ਰਾਸ਼ੀ ਦਰਜ ਕਰਨੀ ਹੁੰਦੀ ਸੀ।

ਹੁਣ ਪੂਰੀ ਤਰ੍ਹਾਂ ਸਫ਼ਲ ਕਾਨਟੈਕਟਲੈਸ ਹੱਲ ਲਾਂਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਪੇਸ਼ ਕਰਨ ਦਾ ਟੀਚਾ ਧੋਖਾਧੜੀ ਅਤੇ ਲੋਕਾਂ ਨੂੰ ਠੱਗੀ ਵਰਗੇ ਮਾਮਲਿਆਂ ਤੋਂ ਬਚਾਉਣਾ ਹੈ। ਇਸ ਲਈ ਇਸ ਤਕਨੀਕ ਨੂੰ ਪਹਿਲੀ ਵਾਰ ਅਸੀਂ ਦੋ ਤੋਂ ਢਾਈ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਇਹ ਏ ਟੀ ਐਮ ਤੋਂ ਕਾਨਟੈਕਟਲੈਸ ਨਿਕਾਸੀ ਨਾ ਸਿਰਫ ਮਹਾਵਾਰੀ ਦੇ ਸਮੇਂ ਫਾਇਦੇਮੰਦ ਹੋਵੇਗੀ ਇਸ ਨਾਲ ਧੋਖਾਧੜੀ ਦੀਆਂ ਘਟਨਾਵਾਂ ਵਿਚ ਕਮੀ ਲਿਆਉਣ ਵਿੱਚ ਮੱਦਦ ਵੀ ਮਿਲੇਗੀ।

ਇਸ ਨੂੰ ਵਰਤੋਂ ਵਿੱਚ ਲਿਆਉਣ ਲਈ ਗਾਹਕਾਂ ਨੂੰ ਬੈਂਕ ਦੇ ਮੋਬਾਈਲ ਐਪ ਦਾ ਇਸਤੇਮਾਲ ਕਰਕੇ ਏ ਟੀ ਐਮ ਸਕਰੀਨ ਤੇ ਕਿਊਆਰ ਕੋਡ ਸਕੈਨ ਕਰਨਾ ਹੋਵੇਗਾ। ਫਿਰ ਐਪ ਤੇ ਰਾਸ਼ੀ ਤੇ ਪਿੰਨ ਦਰਜ ਕਰਨਾ ਹੋਵੇਗਾ, ਇਸ ਉਪਰੰਤ ਏ ਟੀ ਐਮ ਤੇ ਨਿਕਾਸੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੋ ਬੈਂਕ ਮਾਸਟਰਕਾਰਡ ਨੈਟਵਰਕ ਦਾ ਇਸਤੇਮਾਲ ਕਰਦੇ ਹਨ ਉਹ ਆਪਣੇ ਗਾਹਕਾਂ ਨੂੰ ਸੁਵਿਧਾ ਦਾ ਫਾਇਦਾ ਦੇਣ ਲਈ ਏ ਜੀ ਐਸ ਟਰਾਂਜੈਕਟ ਤਕਨੌਲਜੀ ਨਾਲ ਸੰਪਰਕ ਕਰ ਸਕਦੇ ਹਨ।


                                       
                            
                                                                   
                                    Previous Postਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਰਨ ਜਾ ਰਹੇ ਇਹ ਕੰਮ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਹੋਣ ਜਾ ਰਿਹਾ ਇਹ ਕੰਮ
                                                                
                            
               
                             
                                                                            
                                                                                                                                             
                                     
                                     
                                    



