ਆਈ ਤਾਜਾ ਵੱਡੀ ਖਬਰ 

ਇਨਸਾਨ ਦਾ ਜੀਣਾ ਮਰਨਾ ਜਿੱਥੇ ਉਪਰ ਵਾਲੇ ਦੇ ਹੱਥ ਲਿਖਿਆ ਹੁੰਦਾ ਹੈ ਉਥੇ ਹੀ ਇਨਸਾਨ ਦੀ ਜਿੰਦਗੀ ਵਿੱਚ ਡਾਕਟਰਾਂ ਨੂੰ ਵੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ ਇਨਸਾਨ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਲਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਬਜ਼ੁਰਗ ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਉੱਥੇ ਹੀ ਇਹ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ। ਪਰ ਕਈ ਅਜਿਹੇ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਵੀ ਜ਼ਿੰਦਾ ਹੋ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਅਕਸਰ ਹੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਅਤੇ ਸੁਣ ਕੇ ਲੋਕ ਵੀ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਏਥੇ ਸ਼ਮਸ਼ਾਨ ਘਾਟ ਲਿਜਾਦੇ ਹੋਏ ਤੇ ਅੱਸੀ ਸਾਲਾਂ ਦੀ ਔਰਤ ਜਿੰਦਾ ਹੋਈ ਹੈ ਜਿਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨੀਜਨਕ ਮਾਮਲਾ ਫਿਰੋਜ਼ਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ 81 ਸਾਲਾਂ ਦੀ ਔਰਤ ਹਰਭੇਜੀ ਵਸਨੀਕ ਬਿਲਾਸਪੁਰ ਨੂੰ ਹਸਪਤਾਲ ਵਿਚ ਦਿਮਾਗ ਦਾ ਦੌਰਾ ਪੈਣ ਤੇ ਦਾਖਲ ਕਰਾਇਆ ਗਿਆ ਸੀ। ਜਿੱਥੇ ਬ੍ਰੇਨ ਹੈਮਰੇਜ ਤੇ ਚਲਦਿਆਂ ਹੋਇਆਂ ਉਸ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਅਤੇ 23 ਦਸੰਬਰ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਏ ਜਾਣ ਤੋਂ ਬਾਅਦ ਹੁਣ ਮੰਗਲਵਾਰ ਨੂੰ ਉਸ ਦਾ ਦਿਹਾਂਤ ਹੋ ਗਿਆ ਸੀ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਵੱਲੋਂ ਪਰਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਮਰੀਜ਼ ਦਾ ਦਿਲ ਅਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਔਰਤ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਅਤੇ ਉਸ ਨੂੰ ਸਸਕਾਰ ਵਾਸਤੇ ਲੈ ਕੇ ਜਾਇਆ ਜਾ ਰਿਹਾ ਸੀ।

ਉਸ ਸਮੇਂ ਹੀ ਰਸਤੇ ਵਿੱਚ ਉਸ ਔਰਤ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਇਸ ਨੂੰ ਵਾਪਸ ਘਰ ਲੈ ਆਏ ਅਤੇ ਗਊ ਦਾਨ ਕਰਵਾਇਆ ਅਤੇ ਦੂਸਰੇ ਦਿਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਘਟਨਾ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ।


                                       
                            
                                                                   
                                    Previous Postਸ਼ਖ਼ਸ ਨੇ ਦੰਦਾਂ ਨਾਲ ਖਿਚਿਆ 15 ਹਜ਼ਾਰ ਕਿਲੋਗ੍ਰਾਮ ਦਾ ਟਰੱਕ, ਦੇਖ ਹਰੇਕ ਹੋਇਆ ਹੈਰਾਨ
                                                                
                                
                                                                    
                                    Next Postਇਥੇ ਸਰਕਾਰ ਨੇ ਲਿਆ ਅਹਿਮ ਫੈਸਲਾ, ਮਿਡ-ਡੇ-ਮੀਲ ਚ ਬੱਚਿਆਂ ਨੂੰ ਪਰੋਸਿਆ ਜਾਵੇਗਾ ਚਿਕਨ ਤੇ ਮੌਸਮੀ ਫਲ
                                                                
                            
               
                            
                                                                            
                                                                                                                                            
                                    
                                    
                                    




