ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਫੈਲਣ ਵਾਲੀ ਕਰੋਨਾ ਮਹਾਮਾਰੀ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ ਸੀ। ਉੱਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਨੇ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ। ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬਹੁਤ ਸਾਰੇ ਦੇਸ਼ ਕਈ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿੱਥੇ ਲੋਕਾਂ ਵੱਲੋਂ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਕਈ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਨੂੰ ਫਿਰ ਤੋਂ ਵਧਾ ਦਿੱਤਾ ਹੈ।

ਹੁਣ ਪੰਜਾਬ ਦੇ ਕਿਸਾਨਾਂ ਨੂੰ ਕੁਦਰਤ ਦੀ ਫਿਰ ਤੋਂ ਮਾਰ ਪਈ ਹੈ ਜਿੱਥੇ ਨਵੇਂ ਚਾਈਨਾ ਵਾਇਰਸ ਕਾਰਨ ਏਨੇ ਹਜ਼ਾਰ ਹੈਕਟੇਅਰ ਫ਼ਸਲ ਖ਼ਰਾਬ ਹੋਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਚਾਈਨਾ ਤੋਂ ਆਏ ਵਾਇਰਸ ਨੇ ਇਨਸਾਨਾ ਉਪਰ ਹਮਲਾ ਕੀਤਾ। ਉੱਥੇ ਹੀ ਹੁਣ ਚਾਈਨਾ ਤੋਂ ਆਉਣ ਵਾਲੇ ਇਕ ਵਾਇਰਸ ਸਾਉਦਰਨ ਰਾਈਸ ਬਲੈਕ ਸਟ੍ਰਿਕਡ ਡਵਾਰਫ ਵਾਇਰਸ ਚਾਈਨਾ ਨਾਲ ਝੋਨੇ ਦੀ ਫਸਲ ਦੀ ਬਹੁਤ ਜਿਆਦਾ ਤਬਾਹੀ ਹੋਈ ਹੈ।

ਇਸ ਵਾਇਰਸ ਦਾ ਅਸਰ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਦੇਖਿਆ ਗਿਆ ਹੈ ਜਿਥੇ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਇਸ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ 34 ਹਜ਼ਾਰ 347 ਹੈਕਟੇਅਰ ਏਕੜ ਵਿਚ ਲਾਇਆ ਹੋਇਆ ਚੂਨਾ ਪ੍ਰਭਾਵਤ ਹੋਇਆ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਾਇਰਸ ਦੀ ਮਾਰ ਹੇਠ ਆਉਣ ਕਾਰਨ ਝੋਨੇ ਦੀ ਫ਼ਸਲ ਦਾ ਉਤਪਾਦਨ 4.8,% ਫੀਸਦੀ ਘਟਣ ਦਾ ਅਨੁਮਾਨ ਲਗਾਇਆ ਗਿਆ ਹੈ।

ਕਣਕ ਦਾ ਝਾੜ ਵੀ ਪਹਿਲਾਂ ਹੀ ਤੇਜ਼ ਗਰਮੀ ਦੇ ਚਲਦਿਆਂ ਹੋਇਆਂ 13 ਫੀਸਦੀ ਘੱਟ ਹੋ ਗਿਆ ਸੀ। ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅੱਠ ਮੈਂਬਰੀ ਕਮੇਟੀ ਦਾ ਗਠਨ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦਾ ਵਧੇਰੇ ਅਸਰ ਲੁਧਿਆਣਾ ਰੋਪੜ ਅਤੇ ਮੁਹਾਲੀ ਵਿੱਚ ਪਿਆ ਹੈ। ਬਹੁਤ ਸਾਰੇ ਕਿਸਾਨਾਂ ਸਮਰਾਲਾ ਅਤੇ ਟੋਡਰਪੁਰ ਵਿਚ ਕਿਸਾਨਾਂ ਵੱਲੋਂ ਫਸਲ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਕੁਝ ਵੱਲੋਂ 15 ਏਕੜ ਝੋਨੇ ਦੀ ਫ਼ਸਲ ਨੂੰ ਟਰੈਕਟਰ ਚਲਾ ਕੇ ਤਬਾਹ ਕਰ ਦਿੱਤਾ ਗਿਆ ਹੈ।
 
Home  ਤਾਜਾ ਖ਼ਬਰਾਂ  ਪੰਜਾਬ ਦੇ ਕਿਸਾਨਾਂ ਨੂੰ ਫਿਰ ਪਈ ਕੁਦਰਤ ਦੀ ਮਾਰ, ਨਵੇਂ ਚਾਈਨਾ ਵਾਇਰਸ ਕਾਰਨ ਏਨੇ ਹਜਾਰ ਹੈਕਟੇਅਰ ਫਸਲ ਹੋਈ ਖਰਾਬ
                                                      
                              ਤਾਜਾ ਖ਼ਬਰਾਂ                               
                              ਪੰਜਾਬ ਦੇ ਕਿਸਾਨਾਂ ਨੂੰ ਫਿਰ ਪਈ ਕੁਦਰਤ ਦੀ ਮਾਰ, ਨਵੇਂ ਚਾਈਨਾ ਵਾਇਰਸ ਕਾਰਨ ਏਨੇ ਹਜਾਰ ਹੈਕਟੇਅਰ ਫਸਲ ਹੋਈ ਖਰਾਬ
                                       
                            
                                                                   
                                    Previous Postਇਲੈਕਟ੍ਰਿਕ ਬਾਈਕ ਨੂੰ ਚਾਰਜ ਲਗਾਉਂਦੇ ਬੈਟਰੀ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ , 8 ਲੋਕਾਂ ਦੀ ਹੋਈ ਮੌਤ
                                                                
                                
                                                                    
                                    Next Postਪੰਜਾਬ: ਕਾਲਜ ਪੜਨ ਜਾ ਰਹੀ ਕੁੜੀ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
                                                                
                            
               
                            
                                                                            
                                                                                                                                            
                                    
                                    
                                    



