ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਵੱਲੋਂ ਜਿਥੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਰੇਲਵੇ ਦੇ ਸਫਰ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਆਪਣੇ ਸਫ਼ਰ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣ ਸਕਣ, ਅਤੇ ਆਪਣੀ ਮੰਜਲ ਤੱਕ ਵੀ ਆਸਾਨੀ ਨਾਲ ਸੋਚ ਸਕਣ ਪਰ ਉਥੇ ਹੀ ਰਸਤੇ ਵਿੱਚ ਕਈ ਵਾਰ ਅਚਾਨਕ ਕਈ ਹਾਦਸੇ ਵਾਪਰ ਜਾਂਦੇ ਹਨ। ਹੁਣ ਇਥੇ ਹੋਈ 2 ਟ੍ਰੇਨਾਂ ਦੀ ਭਿਆਨਕ ਜਬਰਦਸਤ ਟੱਕਰ, 3 ਲੋਕਾਂ ਦੀ ਹੋਈ ਮੌਤ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕ੍ਰੋਏਸ਼ੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟ੍ਰੇਨਾਂ ਦੀ ਆਪਸ ਵਿੱਚ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ ਹੈ ਅਤੇ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਤਿੰਨ ਲੋਕਾਂ ਦੀ ਮੌਤ ਹੋਈ ਹੈ ਉਥੇ ਹੀ 11 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਦੱਸਿਆ ਗਿਆ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰਿਆ ਜਦੋਂ ਜ਼ਗਰੇਬ ਮੱਧ ਕ੍ਰੋਏਸ਼ੀਆ ਵਿੱਚ ਇੱਕ ਯਾਤਰੀ ਟਰੇਨ ਅਤੇ ਇੱਕ ਮਾਲਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਸੀ ਅਤੇ ਇਹ ਘਟਨਾ ਸ਼ੁਕਰਵਾਰ ਦੀ ਰਾਤ ਨੂੰ ਸਾਢੇ ਨੌਂ ਵਜੇ ਦੇ ਕਰੀਬ ਕ੍ਰੋਏਸ਼ੀਆ ਅਤੇ ਬੋਸਨੀਆ ਦੀ ਸਰਹੱਦ ਦੇ ਨਜ਼ਦੀਕ ਨੌਵਸਕਾ ਦੇ ਕੋਲ ਵਾਪਰੀ ਸੀ।

ਇਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਘਟਨਾ ਸਥਨ ਤੇ ਮੌਤ ਹੋ ਗਈ ਅਤੇ 11 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਵਿੱਚ ਜਿੱਥੇ ਇਹ ਲੋਕ ਜ਼ੇਰੇ ਇਲਾਜ ਹਨ ਉਥੇ ਹੀ ਉਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ਅਤੇ ਖਤਰੇ ਤੋਂ ਬਾਹਰ ਦੱਸੇ ਗਏ ਹਨ। ਇਸ ਟੱਕਰ ਦੇ ਕਾਰਨਾਂ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਚ ਨੇ ਕਿਹਾ ਟੱਕਰ ਭਿਆਨਕ ਸੀ। ਉੱਥੇ ਹੀ ਪੀੜਤ ਪਰਵਾਰਾਂ ਦੇ ਨਾਲ ਉਨ੍ਹਾਂ ਵੱਲੋਂ ਹਮਦਰਦੀ ਵੀ ਜ਼ਾਹਿਰ ਕੀਤੀ ਗਈ ਹੈ। ਯਾਤਰੀ ਟਰੇਨ ਇੱਕ ਸਥਾਨਕ ਲਾਈਨ ‘ਤੇ ਚੱਲ ਰਹੀ ਸੀ ਅਤੇ ਉਸ ਵਿੱਚ 13 ਲੋਕ ਸਵਾਰ ਸਨ, ਦੂਜੇ ਪਾਸੇ ਤੋਂ ਆ ਰਹੀ ਮਾਲਗੱਡੀ ਵਿੱਚ ਸਿਰਫ਼ ਇੰਜਣ ਡਰਾਈਵਰ ਸਵਾਰ ਸੀ। ਰਸਤੇ ਨੂੰ ਸਾਫ਼ ਕੀਤਾ ਗਿਆ ਹੈ ਤਾਂ ਜੋ ਹੋਰ ਗੱਡੀਆਂ ਦੇ ਆਉਣ ਜਾਣ ਵਿੱਚ ਮੁਸ਼ਕਲ ਨਾ ਹੋਵੇ।


                                       
                            
                                                                   
                                    Previous Postਵਿਦੇਸ਼ ਜਾਂਦੇ ਹੀ ਪਤਨੀ ਨੇ ਦਿਖਾਏ ਰੰਗ, ਨੌਜਵਾਨ ਦੇ ਸਪਨੇ ਧਰੇ ਦੇ ਧਰੇ ਰਹਿ ਗਏ
                                                                
                                
                                                                    
                                    Next Postਵਾਪਰਿਆ ਕਹਿਰ: ਜਹਿਰੀਲਾ ਚਾਰਾ ਖਾਣ ਨਾਲ 14 ਗਾਵਾਂ ਦੀ ਹੋਈ ਮੌਤ
                                                                
                            
               
                            
                                                                            
                                                                                                                                            
                                    
                                    
                                    



