ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਪਤੀ-ਪਤਨੀ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਦੇ ਵਿਚ ਜੁੜਦਾ ਹੈ ਅਤੇ ਆਪਸੀ ਰਿਸ਼ਤੇ ਅੱਗੇ ਵਧਦੇ ਹਨ। ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜੋ ਕਈ ਲੋਕਾਂ ਲਈ ਇਕ ਵੱਖਰੀ ਮਿਸਾਲ ਪੈਦਾ ਕਰਦੇ ਹਨ। ਕੁਝ ਪਤੀ-ਪਤਨੀ ਦੀ ਆਪਸੀ ਸਮਝਦਾਰੀ ਅਤੇ ਆਪਸੀ ਪਿਆਰ ਲੋਕਾਂ ਲਈ ਵੀ ਇੱਕ ਪ੍ਰੇਰਣਾ ਸਰੋਤ ਬਣ ਜਾਂਦਾ ਹੈ। ਜਿਨ੍ਹਾਂ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਵੱਲੋਂ ਵੀ ਅਜਿਹਾ ਰਿਸ਼ਤਾ ਨਿਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਕੁਝ ਪਤੀ-ਪਤਨੀ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਵੱਖ ਵੱਖ ਵਿਵਾਦਾਂ ਦੇ ਚਲਦਿਆਂ ਹੋਇਆਂ ਆਪਣੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ।

ਹੁਣ ਪਤਨੀ ਦੀ ਮੌਤ ਨੂੰ ਪਤੀ ਸਹਾਰ ਨਹੀਂ ਸਕਿਆ ਹੈ ਅਤੇ ਉਸ ਅਧਿਆਪਕ ਪਤੀ ਵੱਲੋਂ ਘਰ ਵਿੱਚ ਵੀ ਉਸ ਦੀ ਕਬਰ ਬਣਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧਪ੍ਰਦੇਸ਼ ਦੇ ਅਧੀਨ ਆਉਣ ਵਾਲੇ ਇਕ ਡਿੰਡੋਰੀ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੱਲੋਂ ਆਪਣੀ ਪਤਨੀ ਦੀ ਮੌਤ ਹੋਣ ਤੇ ਉਸ ਨੂੰ ਆਪਣੇ ਕੋਲ ਹੀ ਰੱਖਣ ਵਾਸਤੇ ਉਸ ਨੂੰ ਆਪਣੇ ਘਰ ਵਿੱਚ ਹੀ ਦਫਨਾ ਦਿੱਤਾ ਗਿਆ। ਪਤੀ ਪਤਨੀ ਦੀ ਕੋਈ ਵੀ ਔਲਾਦ ਨਾ ਹੋਣ ਦੇ ਚੱਲਦਿਆਂ ਹੋਇਆਂ ਜਿਥੇ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ।

ਵਿਆਹ ਦੇ ਪੱਚੀ ਸਾਲ ਜਿੱਥੇ ਪਤਨੀ ਰੁਕਮਣੀ ਤੇ ਅਧਿਆਪਕ ਓਂਮਕਾਰ ਦਾਸ ਵੱਲੋਂ ਬਹੁਤ ਵਧੀਆ ਬਿਤਾਏ ਗਏ ਸਨ। ਉਸ ਦੀ ਪਤਨੀ ਜਿੱਥੇ ਬਿਮਾਰੀ ਦੇ ਚਲਦਿਆਂ ਹੋਇਆਂ ਉਸਦਾ ਸਾਥ ਛੱਡ ਗਈ। ਉੱਥੇ ਹੀ ਉਸ ਵੱਲੋਂ ਜਿੱਦ ਕਰਕੇ ਆਪਣੀ ਪਤਨੀ ਦੀ ਕਬਰ ਘਰ ਵਿੱਚ ਬਣਾਈ ਗਈ। ਇਸ ਘਟਨਾ ਨੂੰ ਲੈ ਕੇ ਜਿੱਥੇ ਆਂਢ ਗੁਆਂਢ ਦੀਆਂ ਔਰਤਾਂ ਅਤੇ ਬੱਚਿਆਂ ਵੱਲੋ ਡਰਦੇ ਹੋਏ ਇਸ ਘਟਨਾ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਕੀਤੀ ਗਈ।

ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਜਿੱਥੇ ਇਸ ਦੀ ਜਾਣਕਾਰੀ ਐਸ ਡੀ ਐਮ ਨੂੰ ਦਿੱਤੀ ਗਈ ਅਤੇ ਉਸ ਦੀਆਂ ਹਦਾਇਤਾਂ ਦੇ ਤਹਿਤ ਨਾਇਬ ਤਹਿਸੀਲਦਾਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪਤੀ ਨੂੰ ਸਮਝਾ ਬੁਝਾ ਕੇ ਉਸ ਦੀ ਪਤਨੀ ਦੀ ਲਾਸ਼ ਨੂੰ ਘਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਨਰਮਦਾ ਨਦੀ ਦੇ ਕਿਨਾਰੇ ਤੇ ਦਫਨਾਇਆ ਗਿਆ।


                                       
                            
                                                                   
                                    Previous Postਪੰਜਾਬ ਦੇ ਇਸ ਸਾਬਕਾ ਵਿਧਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਚਾਨਕ ਮੌਤ, ਛਾਇਆ ਸੋਗ
                                                                
                                
                                                                    
                                    Next Postਖੇਤਾਂ ਚ ਖਾਦ ਪਾਉਂਦੇ ਨੌਜਵਾਨਾਂ ਨਾਲ ਵਾਪਰੀ ਅਣਹੋਣੀ, 2 ਨੌਜਵਾਨਾਂ ਦੀ ਹੋਈ ਮੌਤ- ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



