ਆਈ ਤਾਜ਼ਾ ਵੱਡੀ ਖਬਰ 

ਇਕ ਵਾਰ ਫਿਰ ਤੋਂ ਕਰੋਨਾ ਕੇਸਾਂ ਵਿੱਚ ਵਾਧਾ ਹੋਣ ਨਾਲ ਜਿੱਥੇ ਫਿਰ ਲੋਕਾਂ ਵਿੱਚ ਡਰ ਵੇਖਿਆ ਜਾ ਰਿਹਾ ਹੈ। ਕਿਉਕਿ ਕਰੋਨਾ ਦੇ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਉਣ ਨਾਲ ਫਿਰ ਤੋਂ ਲੋਕਾਂ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕਿਉ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਨਾਲ ਲੋਕਾਂ ਨੂੰ ਪਹਿਲਾਂ ਹੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਇਕ ਤੋਂ ਬਾਅਦ ਇਕ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉ ਕੇ ਏਨਾ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਜਾਰੀ ਕਰਤੀਆਂ ਨਵੀਆਂ ਹਦਾਇਤਾਂ, ਵਿਦਿਅਕ ਅਦਾਰਿਆਂ ਚ ਮਾਸਕ ਪਾਉਣਾ ਕੀਤਾ ਲਾਜਮੀ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਿੱਥੇ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸੱਭ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਰ ਤੋਂ ਕਰੋਨਾ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲਾਗੂ ਕੀਤੀਆਂ ਗਈਆਂ ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਭ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ,ਅਤੇ ਜਨਤਕ ਥਾਵਾਂ ‘ਤੇ ਨਾ ਥੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਲੋਕਾਂ ਨੂੰ ਕਰੋਨਾ ਟੀਕਾਕਰਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ ਅਤੇ ਸਾਵਧਾਨੀ ਖ਼ੁਰਾਕ ਲੈਣ ਵਾਲੇ ਇਸ ਨੂੰ ਜਲਦ ਤੋਂ ਜਲਦ ਲੈਣ। ਉਥੇ ਹੀ ਕੋਰੋਨਾ ਦੇ ਲੱਛਣਾਂ ਵਾਲੇ ਆਪਣੀ ਜਾਂਚ ਕਰਵਾਉਣ,ਜਿਸ ਸਦਕਾ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਜਾਂਚ ਕਰਨ ਵਾਲੇ ਹਸਪਤਾਲ, ਲੈਬਾਂ ਤੇ ਕੁਲੈਕਸ਼ਨ ਸੈਂਟਰ ਕੋਰੋਨਾ ਟੈਸਟ ਪਾਜ਼ੀਟਿਵ ਅਤੇ ਨੈਗੇਟਿਵ ਦੇ ਨਤੀਜੇ ਪੰਜਾਬ ਸਰਕਾਰ ਦੇ ਕੋਵਾ ਪੋਰਟਲ ‘ਤੇ ਅਪਲੋਡ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਸ ਦੀ ਜਾਣਕਾਰੀ ਮੁਹਈਆ ਕਰਵਾਉਣ ਲਈ ਲਾਜ਼ਮੀ ਕੀਤਾ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ ਸਰਕਾਰ ਵਲੋਂ ਕਰੋਨਾ ਦੇ ਖਤਰੇ ਨੂੰ ਦੇਖਦੇ ਜਾਰੀ ਕਰਤੀਆਂ ਨਵੀਆਂ ਹਦਾਇਤਾਂ- ਵਿਦਿਅਕ ਅਦਾਰਿਆਂ ਚ ਮਾਸਕ ਪਾਉਣਾ ਕੀਤਾ ਲਾਜਮੀ
                                                      
                              ਤਾਜਾ ਖ਼ਬਰਾਂ                               
                              ਪੰਜਾਬ ਸਰਕਾਰ ਵਲੋਂ ਕਰੋਨਾ ਦੇ ਖਤਰੇ ਨੂੰ ਦੇਖਦੇ ਜਾਰੀ ਕਰਤੀਆਂ ਨਵੀਆਂ ਹਦਾਇਤਾਂ- ਵਿਦਿਅਕ ਅਦਾਰਿਆਂ ਚ ਮਾਸਕ ਪਾਉਣਾ ਕੀਤਾ ਲਾਜਮੀ
                                       
                            
                                                                   
                                    Previous Postਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜੇਲ ਚ ਵਿਗੜੀ ਸਿਹਤ, ਲਿਜਾਇਆ ਗਿਆ ਹਸਪਤਾਲ
                                                                
                                
                                                                    
                                    Next Postਪੰਜਾਬ ਚ ਸਫ਼ਰ ਕਰਨ ਵਾਲਿਆਂ ਲਈ ਆਈ ਆਈ ਮਾੜੀ ਖਬਰ, ਸਰਕਾਰੀ ਬੱਸਾਂ ਵਲੋਂ 3 ਦਿਨ ਦੀ ਹੜਤਾਲ ਦਾ ਕਰਤਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



