ਆਈ ਤਾਜ਼ਾ ਵੱਡੀ ਖਬਰ 

ਕਈ ਲੋਕਾਂ ਵੱਲੋਂ ਜਿੱਥੇ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਗੈਰਕਨੂੰਨੀ ਰਸਤੇ ਅਪਣਾਏ ਜਾਂਦੇ ਹਨ। ਉਥੇ ਕੀ ਅਜਿਹੇ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਜਲਦ ਮਾਲੋ ਮਾਲ ਹੋ ਸਕਣ। ਵੱਖ ਵੱਖ ਦੇਸ਼ਾਂ ਵਿੱਚ ਜਿਥੇ ਉਥੋਂ ਦੀਆਂ ਸਰਕਾਰਾਂ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਸਾਰੇ ਦੇਸ਼ਾਂ ਵਿੱਚ ਲਗਾਤਾਰ ਨਸ਼ੇ ਨੂੰ ਲੈ ਕੇ ਸਰਕਾਰਾਂ ਚੌਕਸੀ ਵਰਤ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਵੱਲੋਂ ਲਗਾਤਾਰ ਆਪਣੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਪਰ ਆਏ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਅਜਿਹੇ ਅਨਸਰ ਪੁਲਸ ਦੇ ਹੱਥੇ ਚੜ੍ਹ ਜਾਂਦੇ ਹਨ। ਹੁਣ ਕੇਲਿਆਂ ਵਿਚ ਅੱਧਾ ਟਨ ਵਿੱਚ ਪਾ ਕੇ ਇਹ ਖਤਰਨਾਕ ਚੀਜ਼ ਸਪਲਾਈ ਕੀਤੀ ਜਾ ਰਹੀ ਸੀ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੱਖਣ ਪੂਰਬੀ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਸਥਿਤ ਲੰਡਨ ਗੇਟਵੇ ਤੇ ਕੋਲੰਬੀਆ ਵਿੱਚ ਯਾਤਰਾ ਕਰਨ ਵਾਲੀ ਇੱਕ ਕਿਸ਼ਤੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜਿਥੇ

ਨੈਸ਼ਨਲ ਕਰਾਈਮ ਏਜੰਸੀ ਵੱਲੋਂ ਕੇਲੇ ਲੈ ਕੇ ਜਾ ਰਹੀ ਇਕ ਕਿਸ਼ਤੀ ਦੀ ਜਾਂਚ ਕੀਤੀ ਗਈ ਜਿਸ ਵਿਚ ਕੇਲਿਆਂ ਦੇ ਵੱਡੇ ਡੱਬਿਆਂ ਵਿਚ ਸੈਂਕੜੇ ਹੀ ਵੱਡੀਆਂ ਕੋਠੀਆਂ ਦੀਆਂ ਸਲੈਬਾਂ ਪਾਈਆਂ ਹੋਈਆਂ ਸਨ। ਦੱਸਿਆ ਗਿਆ ਹੈ ਕਿ ਕੇਲਿਆਂ ਦੇ ਨਾਲ ਕੋਕੀਨ ਲੈ ਕੇ ਕਿਸ਼ਤੀ ਜਿੱਥੇ ਨੀਦਰਲੈਂਡ ਨੂੰ ਜਾ ਰਹੀ ਸੀ। ਉਥੇ ਹੀ ਮੰਗਲਵਾਰ ਨੂੰ ਇਕ ਸ਼ਿਪਮੇਂਟ ਨੂੰ ਰੋਕਿਆ ਗਿਆ ਸੀ।

ਦੱਸਿਆ ਗਿਆ ਹੈ ਕਿ ਜਿੱਥੇ ਢੋਆ ਢੁਆਈ ਦੇ ਜ਼ਰੀਏ ਯੂ ਕੇ ਦੀ ਕਰੰਸੀ ਦੇ ਅਨੁਸਾਰ 40 ਮਿਲੀਅਨ ਪੌਂਡ ਤੋਂ ਵਧੇਰੇ ਮੁੱਲ ਦੀ ਇਹ ਕੋਕੀਨ ਬਰਾਮਦ ਕੀਤੀ ਗਈ ਹੈ। ਜਾਂਚ ਕਰਤਾਵਾਂ ਵੱਲੋਂ ਜਿੱਥੇ ਇਸ ਖੇਪ ਨੂੰ ਜ਼ਬਤ ਕੀਤਾ ਗਿਆ ਹੈ ਉਥੇ ਹੀ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਭਾਰੀ ਝਟਕਾ ਲਗਾ ਹੈ। ਜਿੱਥੇ ਪੁਲਿਸ ਵੱਲੋਂ ਇਨ੍ਹਾਂ ਅਪਰਾਧੀਆਂ ਨੂੰ ਦਬੋਚਣ ਲਈ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਗਈ ਹੈ ਉਥੇ ਹੀ ਐਨਸੀਏ ਨੇ ਦੱਸਿਆ ਹੈ ਕਿ ਨਸ਼ੀਲੇ ਪਦਾਰਥਾਂ ਨੂੰ ਇਸ ਤਰ੍ਹਾਂ ਜ਼ਬਤ ਕਰਨ ਲਈ ਬਹੁਤ ਸਾਰੇ ਲੋਕਾਂ ਦੀ ਮਦਦ ਵੀ ਲਈ ਗਈ ਹੈ।


                                       
                            
                                                                   
                                    Previous Postਇੰਡੀਆ ਦੇ ਗਵਾਂਢ ਚ ਆਇਆ ਭੁਚਾਲ, ਕੰਬੀ ਧਰਤੀ
                                                                
                                
                                                                    
                                    Next Postਪੰਜਾਬ ਚ ਇਥੇ ਪਸ਼ੂਆਂ ਚ ਫੈਲ ਰਹੀ ਇਹ ਬਿਮਾਰੀ, ਕਿਸਾਨਾਂ ਨੇ ਕੀਤੀ ਸਰਕਾਰ ਨੂੰ ਅਪੀਲ
                                                                
                            
               
                            
                                                                            
                                                                                                                                            
                                    
                                    
                                    



