ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਲੈ ਕੇ ਵੀ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਨ੍ਹਾਂ ਵੱਲੋਂ ਜੇਲ੍ਹ ਵਿੱਚ ਬੈਠੇ ਹੋਏ ਹੀ ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ। ਬੀਤੇ ਦਿਨੀਂ ਕਿਥੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੁੱਛ-ਪੜਤਾਲ ਵਾਸਤੇ ਪੰਜਾਬ ਲਿਆਂਦਾ ਗਿਆ ਹੈ। ਹੁਣ ਪੰਜਾਬ ਵਿਚ ਬੰਦ ਕੈਦੀ ਨੂੰ ਮਿਲਣ ਗਏ ਪਰਿਵਾਰ ਵੱਲੋਂ ਇਹ ਸ਼ਰਮਨਾਕ ਕਾਰਾ ਕੀਤਾ ਗਿਆ ਹੈ ਜਿਥੇ ਮਾਮਲਾ ਦਰਜ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਠਾਨਕੋਟ ਦੀ ਸਬ ਜੇਲ੍ਹ ਤੋਂ ਸਾਹਮਣੇ ਆਇਆ ਹੈ।

ਇੱਥੇ ਜੇਲ੍ਹ ਵਿੱਚ ਮਿਲਣ 1 ਕੈਦੀ ਨੂੰ ਆਏ ਪਰਿਵਾਰਕ ਮੈਂਬਰਾਂ ਵੱਲੋਂ ਜਿਥੇ ਉਸ ਨੂੰ ਮੋਬਾਇਲ ਫੋਨ ਦਿੱਤਾ ਜਾਣਾ ਸੀ ਜਿਸ ਕਾਰਨ ਉਸ ਦੀ ਮਾਂ ਭੈਣ ਅਤੇ ਜੀਜੇ ਵੱਲੋਂ ਦੋ ਬੇਟਰੀਆਂ ਅਤੇ ਦੋ ਮੁਬਾਇਲ ਫੋਨ ਜੁੱਤੀਆਂ ਵਿੱਚ ਲੁਕੋ ਕੇ ਲਿਆਂਦੇ ਗਏ ਸਨ। ਇੱਕ ਮੁਲਾਕਾਤ ਦੇ ਦੌਰਾਨ ਕੈਦੀ ਨੂੰ ਦਿੱਤੇ ਜਾਣੇ ਸਨ। ਪਰ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਵੱਲੋਂ ਉਨ੍ਹਾਂ ਦੀ ਜਾਂਚ-ਪੜਤਾਲ ਕੀਤੀ ਗਈ ਅਤੇ ਸਮਾਨ ਦੀ ਜਾਂਚ ਦੌਰਾਨ ਇਹ ਸਾਰਾ ਸਮਾਨ ਜਬਤ ਕੀਤਾ ਗਿਆ ਹੈ। ਏਸ ਮਾਮਲੇ ਦੇ ਦੋਸ਼ ਹੇਠ ਜਿੱਥੇ ਦੋਸ਼ੀ ਦੀ ਮਾਂ,ਭੈਣ ਸਮੇਤ ਇੱਕ ਚਾਰ ਵਿਅਕਤੀਆਂ ਨੂੰ ਅਪਰਾਧਿਕ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਵੱਲੋਂ ਦੱਸਿਆ ਗਿਆ ਹੈ ਕਿ ਜੇਲ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਇਨ੍ਹਾਂ ਚਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕਿਉਂਕਿ ਮੁਲਾਕਾਤ ਦੇ ਦੌਰਾਨ ਜਿੱਥੇ ਮਾਂ ਵੱਲੋਂ ਆਪਣੇ ਪੁੱਤਰ ਨੂੰ ਮੋਬਾਇਲ ਫੋਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਉੱਥੇ ਹੀ ਦੋਸ਼ੀਆਂ ਵੱਲੋਂ ਤਲਾਸ਼ੀ ਲਈ ਗਈ ਅਤੇ ਜਿਸ ਤੋਂ ਬਾਅਦ ਦੋ ਮੋਬਾਇਲ ਅਤੇ ਦੋ ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੁਲਾਕਾਤ ਤੋਂ ਬਾਅਦ ਦੋਸ਼ੀਆਂ ਦੀ ਤਲਾਸ਼ ਲਈ ਗਈ। ਸ਼ੱਕ ਹੋਣ ਤੇ ਪੁਲਿਸ ਵੱਲੋਂ ਇਹ ਸਾਰਾ ਸਮਾਨ ਜਬਤ ਕੀਤਾ ਗਿਆ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਜੇਲ ਚ ਕੈਦੀ ਨੂੰ ਮਿਲਣ ਗਏ ਪਰਿਵਾਰ ਨੇ ਕਰਤਾ ਵੱਡਾ ਕਾਂਡ, ਬੂਟ ਚ ਲਕੋਏ 2 ਮੋਬਾਈਲ ਫੋਨ ਅਤੇ ਬੈਟਰੀਆਂ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ ਜੇਲ ਚ ਕੈਦੀ ਨੂੰ ਮਿਲਣ ਗਏ ਪਰਿਵਾਰ ਨੇ ਕਰਤਾ ਵੱਡਾ ਕਾਂਡ, ਬੂਟ ਚ ਲਕੋਏ 2 ਮੋਬਾਈਲ ਫੋਨ ਅਤੇ ਬੈਟਰੀਆਂ
                                       
                            
                                                                   
                                    Previous Postਪੰਜਾਬ ਚ ਇਥੇ ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਕੀਤਾ ਗੋਲੀਆਂ ਮਾਰ ਕੀਤਾ ਕਤਲ, ਇਲਾਕੇ ਚ ਪਈ ਦਹਿਸ਼ਤ
                                                                
                                
                                                                    
                                    Next Postਪੰਜਾਬ ਚ ਇਥੇ ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਢਿੱਡ ਚ ਛੱਡੀ ਲੋਹੇ ਦੀ ਕਲਿੱਪ, ਕੀਤੀ ਵੱਡੀ ਲਾਪਰਵਾਹੀ
                                                                
                            
               
                            
                                                                            
                                                                                                                                            
                                    
                                    
                                    



