ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਜਿੱਥੇ ਬਹੁਤ ਸਾਰੀਆਂ ਗੈਰ ਸਮਾਜਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਥੇ ਭਾਰਤ ਹੀ ਨਹੀਂ ਬਲਕਿ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਵਿਸ਼ਵ ਦੇ ਸ਼ਕਤੀਸ਼ਾਲੀ ਮੰਨੇ ਜਾਣ ਵਾਲੇ ਦੇਸ਼ ਅਮਰੀਕਾ ਵਿਚ ਜਿੱਥੇ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ ਜਾਂਦੇ ਹਨ। ਉਥੇ ਹੀ ਅਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ ਹੈਰਾਨੀਜਨਕ ਵੀ ਜਾਪਦਾ ਹੈ।

ਹੁਣ ਅਮਰੀਕਾ ਤੋਂ ਫਿਰ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਪਰੇਡ ਦੌਰਾਨ ਹੋਈ ਗੋਲੀਬਾਰੀ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਅਤੇ 57 ਲੋਕ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਸ਼ਿਕਾਗੋ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਵਿਅਕਤੀਆਂ ਵੱਲੋਂ ਪੁਲਸ ਦੇ ਦੱਸਣ ਅਨੁਸਾਰ ਉਸ ਸਮੇਂ ਗੋਲੀਬਾਰੀ ਕੀਤੀ ਗਈ ਜਿਸ ਸਮੇਂ ਸ਼ਿਕਾਗੋ ਵਿਚ ਫਰੀਡਮ ਡੇ ਪਰੇਡ ਦੌਰਾਨ ਪੁਲੀਸ ਵੱਲੋਂ ਲੋਕਾਂ ਨੂੰ ਪਰੇਡ ਵਾਲੇ ਇਲਾਕੇ ਤੋਂ ਪਿੱਛੇ ਜਾਣ ਵਾਸਤੇ ਆਖਿਆ ਗਿਆ ਸੀ ਤਾਂ ਜੋ ਪੁਲਿਸ ਵਲੋ ਆਪਣਾ ਕੰਮ ਕੀਤਾ ਜਾ ਸਕੇ।

ਉਸ ਸਮੇਂ ਦੋ ਲੋਕਾਂ ਵੱਲੋਂ ਗੋਲੀਬਾਰੀ ਕਰ ਦਿੱਤੀ ਗਈ। ਖਦਸ਼ਾ ਜਾਹਿਰ ਕੀਤਾ ਗਿਆ ਹੈ ਕਿ ਹਮਲਾਵਰ ਐੱਸ ਯੂ ਵੀ ਵਿੱਚ ਹੋ ਸਕਦੇ ਹਨ। ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ ਹੈ,ਜਦੋਂ 10 ਵਜੇ ਇਹ ਪਰੇਡ ਸ਼ੁਰੂ ਹੋਈ ਸੀ। ਗੋਲੀਬਾਰੀ ਦੇ ਦੌਰਾਨ ਇਸ ਨੂੰ 10 ਮਿੰਟ ਤਕ ਰੋਕ ਦਿੱਤਾ ਗਿਆ ਸੀ।

ਸ਼ਿਕਾਗੋ ਦੇ ਵਿੱਚ ਜਿੱਥੇ ਹਾਈਲੈਂਡ ਪਾਰਕ ਵਿਚ ਇਹ ਘਟਨਾ ਵਾਪਰੀ ਹੈ ਜੋ ਸ਼ਿਕਾਗੋ ਤੋਂ 25 ਮੀਲ ਦੀ ਦੂਰੀ ਤੇ ਹੈ। ਅਮਰੀਕਾ ਜਿੱਥੇ 246 ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਉਥੇ ਹੀ ਇਸ ਹਾਦਸੇ ਦੇ ਕਾਰਨ ਇਲਾਕੇ ਵਿੱਚ ਜਿਥੇ ਪੁਲਿਸ ਵੱਲੋਂ ਹਮਲਾਵਰਾਂ ਨੂੰ ਫੜਨ ਵਾਸਤੇ ਘੇਰਾਬੰਦੀ ਕਰ ਦਿੱਤੀ ਗਈ ਹੈ। ਉਥੇ ਹੀ ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਘਰਾਂ ਵਿਚ ਰਹਿਣ ਵਾਸਤੇ ਹੀ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋਈ ਹੈ ਅਤੇ 57 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

Home  ਤਾਜਾ ਖ਼ਬਰਾਂ  ਅਮਰੀਕਾ ਤੋਂ ਫਿਰ ਆਈ ਵੱਡੀ ਮਾੜੀ ਖਬਰ, ਪਰੇਡ ਦੌਰਾਨ ਹੋਈ ਗੋਲੀਬਾਰੀ ਚ 9 ਲੋਕਾਂ ਦੀ ਹੋਈ ਮੌਤ 57 ਹੋਏ ਜਖਮੀ
                                                      
                              ਤਾਜਾ ਖ਼ਬਰਾਂ                               
                              ਅਮਰੀਕਾ ਤੋਂ ਫਿਰ ਆਈ ਵੱਡੀ ਮਾੜੀ ਖਬਰ, ਪਰੇਡ ਦੌਰਾਨ ਹੋਈ ਗੋਲੀਬਾਰੀ ਚ 9 ਲੋਕਾਂ ਦੀ ਹੋਈ ਮੌਤ 57 ਹੋਏ ਜਖਮੀ
                                       
                            
                                                                   
                                    Previous Postਪੰਜਾਬ ਚ ਇਥੇ ਆਟੋ ਚ ਬੈਠੇ ਨੌਜਵਾਨ ਦਾ ਲੁਟੇਰਿਆਂ ਵਲੋਂ ਖੋਇਆ ਮੋਬਾਈਲ- 50 ਮੀਟਰ ਤਕ ਘੜੀਸ ਕੇ ਲੈ ਗਏ-  CCTV ਚ ਕੈਦ ਹੋਈ ਘਟਨਾ
                                                                
                                
                                                                    
                                    Next Postਨਵੇਂ ਬਣੇ ਮੰਤਰੀਆਂ ਨੂੰ ਕੀਤੀ ਗਈ ਮਹਿਕਮੇਆ ਦੀ ਵੰਡ- ਦੇਖੋ ਕਿਸ ਨੂੰ ਮਿਲਿਆ ਕਿਹੜਾ ਮਹਿਕਮਾ
                                                                
                            
               
                            
                                                                            
                                                                                                                                            
                                    
                                    
                                    




