ਆਈ ਤਾਜ਼ਾ ਵੱਡੀ ਖਬਰ 

ਦੋ ਸਾਲ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਜਿਥੇ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉੱਪਰ ਕਾਫੀ ਲੰਮੇ ਸਮੇਂ ਤਕ ਲਗਾ ਦਿੱਤੀ ਗਈ ਸੀ। ਜਿਥੇ ਕਈ ਦੇਸਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਲੰਮੇ ਸਮੇਂ ਤਕ ਇੰਤਜ਼ਾਰ ਵੀ ਕਰਨਾ ਪਿਆ ਜਿਸਦੇ ਚਲਦਿਆਂ ਹੋਇਆਂ ਉਹਨਾਂ ਦੇਸ਼ਾਂ ਨੂੰ ਆਰਥਿਕ ਤੌਰ ਤੇ ਕਮਜ਼ੋਰੀ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਰੋਨਾ ਟੀਕਾਕਰਣ ਮੁਹਿੰਮ ਜਾਰੀ ਕਰਨ ਅਤੇ ਕਰੋਨਾ ਪਾਬੰਦੀਆਂ ਨੂੰ ਲਾਗੂ ਰੱਖਣ ਨਾਲ ਜਿੱਥੇ ਕਰੋਨਾ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਸਾਰੇ ਦੇਸ਼ਾਂ ਵੱਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਨੂੰ ਮੁੜ ਤੋਂ ਹਟਾਇਆ ਜਾ ਰਿਹਾ ਹੈ ਅਤੇ ਪੈਰਾਂ ਸਿਰ ਹੋਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਦੇਸ਼ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਿਆ ਜਾ ਸਕੇ।

ਅਸਲੀਅਤ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅੰਤਰਰਾਸ਼ਟਰੀ ਯਾਤਰਾ ਤੇ ਇਹ ਹੁਕਮ ਜਾਰੀ ਕਰ ਦਿਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਸਰਕਾਰ ਵੱਲੋਂ ਜਿਥੇ ਕਾਫੀ ਲੰਮੇ ਸਮੇਂ ਬਾਅਦ ਆਪਣੀਆਂ ਸਰਹੱਦਾਂ ਨੂੰ ਯਾਤਰੀਆਂ ਦੇ ਆਉਣ ਲਈ ਖੋਲ੍ਹਿਆ ਗਿਆ ਸੀ। ਉਥੇ ਹੀ ਹੁਣ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਗ੍ਰਹਿ ਮਾਮਲਿਆਂ ਦੇ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਬੁੱਧਵਾਰ ਨੂੰ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਲਈ ਇੱਕ ਘੋਸ਼ਣਾ ਕੀਤੀ ਗਈ ਹੈ।

ਜਿੱਥੇ ਉਨ੍ਹਾਂ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਅਸਟ੍ਰੇਲੀਆ ਪਹੁੰਚਣ ਤੇ ਹਵਾਈ ਅੱਡਿਆਂ ਉਪਰ ਟੀਕਾਕਰਨ ਦੀ ਸਥਿਤੀ ਦਾ ਐਲਾਨ ਕਰਨ ਲਈ ਡਿਜ਼ੀਟਲ ਪਸੈਂਜਰ ਘੋਸ਼ਣਾ ਨੂੰ ਪੂਰਾ ਨਹੀਂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਹੈ ਕਿ ਜਿਥੇ ਅੰਤਰਰਾਸ਼ਟਰੀ ਯਾਤਰਾ ਕਰਨ ਦੀਆਂ ਇਹਨਾਂ ਪਾਬੰਦੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕਿਉਂਕਿ ਜਿੱਥੇ ਯਾਤਰੀਆ ਦੀ ਗਿਣਤੀ ਹੁਣ ਆਸਟ੍ਰੇਲੀਆ ਵਿੱਚ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ।

ਉਥੇ ਹੀ ਹਵਾਈ ਅੱਡਿਆਂ ਦੇ ਉੱਪਰ ਇਹਨਾਂ ਲੋੜਾਂ ਨੂੰ ਹਟਾਉਣ ਨਾਲ ਦੇਰੀ ਘਟੇਗੀ ਅਤੇ ਹੁਨਰਮੰਦ ਅਤੇ ਸੈਲਾਨੀਆਂ ਨੂੰ ਆਸਟ੍ਰੇਲੀਆ ਆਉਣ ਦਾ ਵਧੇਰੇ ਮੌਕਾ ਮਿਲੇਗਾ। ਉਥੇ ਹੀ ਸਰਕਾਰ ਵੱਲੋਂ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਦੌਰਾਨ ਮਾਸਕ ਲਾਉਣਾ ਲਾਜ਼ਮੀ ਕੀਤਾ ਗਿਆ ਹੈ ਕਿਉਂਕਿ ਅਸਟ੍ਰੇਲੀਆ ਵਿੱਚ ਸੋਮਵਾਰ ਨੂੰ 25 ਮੌਤਾਂ ਹੋਣ ਦੀ ਸੂਚਨਾ ਸਾਹਮਣੇ ਆਈ ਹੈ ਅਤੇ ਪੱਚੀ ਹਜ਼ਾਰ ਨਵੇਂ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।


                                       
                            
                                                                   
                                    Previous Postਪੰਜਾਬ  ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਕੈਬਿਨੇਟ ਦਾ ਵਿਸਥਾਰ ਕਰਨ ਤੋਂ ਬਾਅਦ 6 ਜੁਲਾਈ ਨੂੰ ਕਰਨ ਜਾ ਰਹੇ ਇਹ ਕੰਮ
                                                                
                                
                                                                    
                                    Next Postਕੈਨੇਡਾ ਚ 29 ਸਾਲਾਂ ਪੰਜਾਬੀ ਨੌਜਵਾਨ ਨੂੰ ਇਸ ਦੋਸ਼ ਚ ਕੀਤਾ ਗਿਆ ਗ੍ਰਿਫਤਾਰ
                                                                
                            
               
                            
                                                                            
                                                                                                                                            
                                    
                                    
                                    



