ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਬਹੁਤ ਸਾਰੇ ਲੋਕ ਜਿੱਥੇ ਪਰਿਵਾਰ ਦੀ ਖਾਤਰ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਹਨ ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਇਨ੍ਹਾਂ ਵੱਲੋਂ ਭਾਰੀ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਕੰਮ ਕਰਨ ਵਾਲੇ ਇਨ੍ਹਾਂ ਪਾਰਟੀਆਂ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਨਾਲ ਤੇ ਅਜਿਹੇ ਹਾਦਸੇ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੇ ਹਨ ਜਿੱਥੇ ਗੋਲੀ ਚੱਲਣ ਵਰਗੀਆਂ ਕਈ ਗੰਭੀਰ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਨਸਲੀ ਵਿਤਕਰੇ ਦੇ ਚਲਦੇ ਹੋਏ ਵੀ ਕਈ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਅਮਰੀਕਾ ਤੋ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿਥੇ ਦਰਿੰਦਿਆਂ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਈਨਜ਼ ਸਾਊਥ ਓਜ਼ੋਂਨ ਪਾਰਕ ਵਿੱਚ ਖੜ੍ਹੀ ਇਕ ਕਾਰ ਵਿਚੋਂ ਸ਼ਨੀਵਾਰ ਦੁਪਹਿਰ ਨੂੰ 3:46 ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਦੇਖਿਆ ਗਿਆ ਜਿਸ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸਦੀ ਗਰਦਨ ਅਤੇ ਧੜ ਤੇ ਗੋਲੀਆਂ ਦੇ ਨਿਸ਼ਾਨ ਮੌਜੂਦ ਸਨ। ਜਿੱਥੇ 32 ਸਾਲਾਂ ਦੇ ਇਸ ਭਾਰਤੀ ਵਿਅਕਤੀ ਦਾ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ, ਜਮਾਇਕਾ ਦੇ ਹਸਪਤਾਲ ਲਿਜਾਏ ਜਾਣ ਉਪਰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ।

ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਉਥੇ ਹੀ ਦੱਸਿਆ ਗਿਆ ਕਿ ਹਮਲਾਵਰ ਪੈਦਲ ਆਇਆ ਸੀ ਅਤੇ ਉਸ ਵੱਲੋਂ ਕਾਰ ਦੇ ਕੋਲ ਆ ਕੇ ਇਹ ਹਮਲਾ ਕਰ ਦਿੱਤਾ ਗਿਆ। ਤੇ ਹਮਲਾਵਰ ਪੈਦਲ ਹੀ ਸਤਨਾਮ ਸਿੰਘ ਦੇ ਕੋਲ ਪਹੁੰਚਿਆ ਸੀ।

ਉੱਥੇ ਹੀ ਦੂਜੇ ਪਾਸੇ ਕੁਝ ਗੁਆਂਢੀਆਂ ਵੱਲੋਂ ਆਖਿਆ ਗਿਆ ਹੈ ਕਿ ਜਿਸ ਸਮੇਂ ਸਤਨਾਮ ਸਿੰਘ ਆਪਣੀ ਜੀਪ ਦੇ ਕੋਲ ਮੌਜੂਦ ਸੀ ਉਸ ਸਮੇਂ ਇੱਕ ਸਿਲਵਰ ਰੰਗ ਦੀ ਸੇਡਾਨ ਕਾਰ ਵਿਚ ਹਮਲਾਵਰ ਆਏ, ਤੇ ਯੂ ਟਰਨ ਲੈ ਕੇ ਵਾਪਸ ਆਉਂਦੇ ਹੀ ਉਸ ਦੇ ਕੋਲ ਆ ਕੇ ਉਸ ਉਪਰ ਗੋਲੀਆਂ ਚਲਾ ਕੇ ਚਲੀ ਗਈ। ਇਸ ਸਬੰਧੀ ਅਜੇ ਪੁਲਿਸ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਜੇ ਤਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਅਮਰੀਕਾ ਤੋਂ ਆਈ ਵਡੀ ਮਾੜੀ ਖਬਰ, ਦਰਿੰਦਿਆਂ ਵਲੋਂ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀਆਂ ਮਾਰ ਕੀਤਾ ਬੇਰਹਿਮੀ ਨਾਲ ਕਤਲ
                                                      
                              ਤਾਜਾ ਖ਼ਬਰਾਂ                               
                              ਅਮਰੀਕਾ ਤੋਂ ਆਈ ਵਡੀ ਮਾੜੀ ਖਬਰ, ਦਰਿੰਦਿਆਂ ਵਲੋਂ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀਆਂ ਮਾਰ ਕੀਤਾ ਬੇਰਹਿਮੀ ਨਾਲ ਕਤਲ
                                       
                            
                                                                   
                                    Previous Postਪੰਜਾਬ ਚ ਇਥੇ ਜਨਮਦਿਨ ਮਨਾਉਦਿਆਂ ਹੋਈ ਲੜਾਈ ਚ ਇਮਾਰਤ ਤੋਂ ਹੇਠਾਂ ਡਿਗੇ 2 ਵਿੱਦਿਆਰਥੀ, ਹੋਈ 1 ਦੀ ਮੌਤ
                                                                
                                
                                                                    
                                    Next Postਪੰਜਾਬ ਚ ਇਥੇ ਚੋਰਾਂ ਵਲੋਂ ਇਕ ਰਾਤ ਚ 2 ਘਰਾਂ ਤੇ ਬੋਲਿਆ ਧਾਵਾ, ਕੀਤੀ ਏਨੇ ਲੱਖ ਦੀ ਚੋਰੀ
                                                                
                            
               
                            
                                                                            
                                                                                                                                            
                                    
                                    
                                    




