ਆਈ ਤਾਜ਼ਾ ਵੱਡੀ ਖਬਰ 

ਸਿੱਧੂ ਮੁੱਸੇਵਾਲ ਦੇ ਕਤਲ ਕਾਂਡ ਦੇ ਮਾਮਲੇ ਵਿਚ ਦੋਸ਼ੀਆਂ ਨੂੰ ਅਜੇ ਤੱਕ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਜਿੱਥੇ ਸ਼ੱਕ ਦੇ ਅਧਾਰ ਤੇ ਪੁਲਿਸ ਵੱਲੋਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਥੇ ਹੀ ਅਸਲ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੀਤੀ ਗਈ ਉਥੇ ਹੀ ਉਸ ਦੇ ਮਾਤਾ-ਪਿਤਾ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ। ਜਿਨ੍ਹਾਂ ਵੱਲੋਂ ਸਿੱਧੂ ਦੇ ਮਾਤਾ ਪਿਤਾ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਲਦ ਹੀ ਸਿੱਧੂ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ।

ਹੁਣ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਜੇ ਮੇਰੇ ਪੁੱਤਰ ਦੇ ਕਤਲ ਦੀ ਸਹੀ ਜਾਂਚ ਹੋਈ ਹੁੰਦੀ ਜਿੱਥੇ ਇਕ ਪਿਤਾ ਵੱਲੋ ਗੁਹਾਰ ਲਗਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੱਲ ਫਰੀਦਕੋਟ ਤੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਪਿਤਾ ਸੁਖਚੈਨ ਸਿੰਘ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਦੇ ਪੁੱਤਰ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ ਉਥੇ ਹੀ ਉਨ੍ਹਾਂ ਨੂੰ 18 ਫਰਵਰੀ 2021 ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਤੇ ਇਸ ਸਾਰੀ ਘਟਨਾ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੋਲਡੀ ਬਰਾੜ ਅਤੇ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਸੀ।

ਪਰ ਇਸ ਸਭ ਦੇ ਬਾਵਜੂਦ ਵੀ ਸਿਆਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇਨਸਾਫ ਦੁਆਇਆ ਗਿਆ ਹੈ। ਉਨ੍ਹਾਂ ਵੱਲੋਂ ਸ਼ਰੇਆਮ ਕਾਂਗਰਸ ਸਰਕਾਰ ਉਪਰ ਦੋਸ਼ ਲਗਾਉਂਦੇ ਹੋਏ ਆਖਿਆ ਗਿਆ ਹੈ ਕਿ ਉਨ੍ਹਾਂ ਦੇ ਕੁਝ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋਣ ਦਿੱਤੀ ਗਈ। ਉਨ੍ਹਾਂ ਮੁੱਖ ਮੰਤਰੀ ਅੱਗੇ ਗੁਹਾਰ ਲਗਾਈ ਹੈ ਕਿ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਵੀ ਇਨ੍ਹਾਂ ਵੱਲੋਂ ਕੀਤਾ ਗਿਆ ਹੈ ਉਥੇ ਹੀ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਆਪਣੇ ਪੁੱਤਰ ਦੀ ਮੌਤ ਦੇ ਬਰਾਬਰ ਦਾ ਦੁੱਖ ਹੋਇਆ ਹੈ।

ਇਸ ਲਈ ਉਨ੍ਹਾਂ ਦੇ ਪੁੱਤਰ ਦੇ ਕਤਲ ਕਾਂਡ ਦੀ ਜਾਂਚ ਵੀ ਸਿਟਿੰਗ ਜੱਜ ਕੋਲੋ ਕਰਵਾਈ ਜਾਵੇ। ਅਗਰ ਉਹਨਾਂ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਦਫਤਰ ਦੇ ਬਾਹਰ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਜਿਥੇ ਕਾਂਗਰਸੀ ਸਰਪੰਚ ਦਾ ਨਾਮ ਸਾਹਮਣੇ ਆਉਣ ਤੇ ਰਾਊਂਡ ਅੱਪ ਵੀ ਕੀਤਾ ਗਿਆ ਸੀ ਪਰ ਕੁਸ਼ਲਦੀਪ ਢਿੱਲੋਂ ਵੱਲੋਂ ਅਗਲੇ ਦਿਨ ਹੀ ਉਹਨਾਂ ਨੂੰ ਛੁਡਾ ਲਿਆ ਗਿਆ ਸੀ।

Home  ਤਾਜਾ ਖ਼ਬਰਾਂ  ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ, ਜੇ ਮੇਰੇ ਪੁੱਤ ਦੇ ਕਤਲ ਦੀ ਸਹੀ ਜਾਂਚ ਹੋਈ ਹੁੰਦੀ – ਇੱਕ ਪਿਤਾ ਨੇ ਲਗਾਈ ਗੁਹਾਰ
                                                      
                              ਤਾਜਾ ਖ਼ਬਰਾਂ                               
                              ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ, ਜੇ ਮੇਰੇ ਪੁੱਤ ਦੇ ਕਤਲ ਦੀ ਸਹੀ ਜਾਂਚ ਹੋਈ ਹੁੰਦੀ – ਇੱਕ ਪਿਤਾ ਨੇ ਲਗਾਈ ਗੁਹਾਰ
                                       
                            
                                                                   
                                    Previous Postਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ, ਸੰਗੀਤ ਜਗਤ ਚ ਫਿਰ ਛਾਇਆ ਸੋਗ- ਤਾਜਾ ਵੱਡੀ ਖਬਰ
                                                                
                                
                                                                    
                                    Next Postਗਾਇਕ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਸ਼ੱਕੀ ਕਾਤਲਾਂ  ਦੀ ਪਹਿਲੀ ਤਸਵੀਰ ਆਈ ਸਾਹਮਣੇ, CCTV ਫੁਟੇਜ ਚ ਹੋਈ ਕੈਦ
                                                                
                            
               
                            
                                                                            
                                                                                                                                            
                                    
                                    
                                    



