ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਜਿਥੇ ਪੰਜਾਬੀਆਂ ਵੱਲੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ ਉਥੇ ਹੀ ਪੰਜਾਬੀਆਂ ਵੱਲੋਂ ਆਪਣੀ ਕਾਮਯਾਬੀ ਦੇ ਝੰਡੇ ਵੀ ਵੱਖ-ਵੱਖ ਦੇਸ਼ਾਂ ਦੇ ਵਿਚ ਗੱਡੇ ਗਏ ਹਨ। ਜਿਥੇ ਪੰਜਾਬੀਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ ਅਤੇ ਉੱਚ ਅਹੁਦਿਆਂ ਤੇ ਬਹੁਤ ਸਾਰੇ ਸਥਾਨ ਵੀ ਹਾਸਲ ਕੀਤੇ ਗਏ ਹਨ। ਜਿੱਥੇ ਅਜਿਹੇ ਪੰਜਾਬੀਆਂ ਵੱਲੋਂ ਪੰਜਾਬੀਆਂ ਦਾ ਮਾਣ ਉੱਚਾ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਨੂੰ ਵੇਖ ਕੇ ਹੋਰ ਪੰਜਾਬੀ ਨੌਜਵਾਨਾਂ ਦੇ ਮਨ ਵਿੱਚ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾ-ਸਰੋਤ ਬਣ ਜਾਂਦੀਆਂ ਹਨ। ਹੁਣ ਆਸਟ੍ਰੇਲੀਆ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬਣ ਮਾਂ ਤੇ ਧੀ ਵਲੋ ਸਫ਼ਲਤਾ ਦੇ ਝੰਡੇ ਗੱਡੇ ਹਨ ਜੋ ਏਅਰਫੋਰਸ ਵਿੱਚ ਭਰਤੀ ਹੋ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਸਟਰੇਲੀਆ ਤੋਂ ਸਾਹਮਣੇ ਆਇਆ ਹੈ ਜਿੱਥੇ ਸ੍ਰੀ ਮੁਕਤਸਰ ਸਾਹਿਬ ਦੀਆਂ ਰਹਿਣ ਵਾਲੀਆਂ ਮਾਵਾਂ ਧੀਆਂ ਵੱਲੋਂ ਆਸਟਰੇਲੀਆ ਵਿਚ ਆਸਟਰੇਲੀਅਨ ਏਅਰਫੋਰਸ ਨੂੰ ਜੁਆਇਨ ਕੀਤਾ ਗਿਆ ਹੈ। ਉਥੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਆ ਵਿੱਚ ਰਹਿ ਰਹੀ ਮਨਜੀਤ ਕੌਰ ਦੇ ਭਰਾ ਗੁਰਸਾਹਿਬ ਵਲੋ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਭੈਣ ਆਪਣੇ ਪਤੀ ਦੇ ਨਾਲ ਜਿਥੇ ਪੜ੍ਹਾਈ ਕਰਨ ਵਾਸਤੇ 2009 ਦੇ ਵਿੱਚ ਆਸਟ੍ਰੇਲੀਆ ਗਈ ਸੀ।

ਜਿੱਥੇ ਉਸ ਵੱਲੋਂ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਅਤੇ 2017 ਦੇ ਵਿੱਚ ਉਸ ਵੱਲੋਂ ਬਤੌਰ ਇੱਕ ਅਫ਼ਸਰ ਰੈਂਕ ਦੇ ਰਾਇਲ ਆਸਟ੍ਰੇਲੀਅਨ ਏਅਰਫ਼ੋਰਸ ਵਿੱਚ ਟ੍ਰੇਨਿੰਗ ਪਾਸ ਆਊਟ ਕੀਤੀ ਸੀ। ਜਿੱਥੇ ਪੀ ਆਰ ਮਿਲਣ ਤੋਂ ਬਾਅਦ 2013 ਦੇ ਵਿੱਚ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਗਿਆ ਸੀ। ਉੱਥੇ ਹੀ ਹੁਣ ਉਨ੍ਹਾਂ ਦੀ ਭਾਣਜੀ ਖੁਸ਼ਰੂਪ ਵੱਲੋਂ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹਿੰਮਤ ਨਾ ਹਾਰਦੇ ਹੋਏ ਆਪਣੀ ਮਾਂ ਨੂੰ ਵੇਖਦੇ ਹੋਏ ਏਅਰਫੋਰਸ ਜੁਆਇਨ ਕਰ ਲਈ ਹੈ। ਸਮੇਂ ਜਿਥੇ ਮਾਂ ਮਨਜੀਤ ਕੌਰ ਵੱਲੋਂ ਏਅਰਫੋਰਸ ਦੇ ਬੇਸ ਕੈਂਪ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਉੱਥੇ ਹੀ ਉਨ੍ਹਾਂ ਦੀ ਬੇਟੀ ਖੁਸ਼ਰੂਪ ਸਾਈਬਰ ਕਰਾਈਮ ਵਿੰਗ ਵਿੱਚ ਅਫਸਰ ਦੇ ਤੌਰ ਤੇ ਸੇਵਾ ਨਿਭਾ ਰਹੀ ਹੈ। ਉੱਥੇ ਹੀ ਗੁਰਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਭੈਣ ਦੇ ਸਹੁਰੇ ਅਤੇ ਪੇਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

Home  ਤਾਜਾ ਖ਼ਬਰਾਂ  ਆਸਟ੍ਰੇਲੀਆ ਤੋਂ ਆਈ ਚੰਗੀ ਖਬਰ, ਪੰਜਾਬਣ ਕੁੜੀ ਨੇ ਗੱਡੇ ਝੰਡੇ- ਮਾਂ ਤੋਂ ਧੀ ਨੇ ਵੀ ਭਰਤੀ ਹੋਈ ਏਅਰਫੋਰਸ ਚ
                                                      
                                       
                            
                                                                   
                                    Previous Postਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਾਰੇ ਜਿਲਿਆਂ ਨੂੰ ਦਿੱਤੀ ਇਹ ਸੌਗਾਤ, ਛਾਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਪੰਜਾਬ ਚ ਆਨਲਾਈਨ ਕਲਾਸਾਂ ਬਾਰੇ ਹੁਣ ਬਦਲ ਲਿਆ ਸਰਕਾਰ ਨੇ ਫੈਸਲਾ – ਇਸ ਤਰੀਕ ਤੱਕ ਸਕੂਲਾਂ ਚ ਜਾਣਗੇ ਬੱਚੇ
                                                                
                            
               
                            
                                                                            
                                                                                                                                            
                                    
                                    
                                    




