ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਸਰਕਾਰ ਵੱਲੋਂ ਜਿਥੇ ਪੁਲਸ ਪ੍ਰਸ਼ਾਸਨ ਨੂੰ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਕਿਉਂਕਿ ਪੰਜਾਬ ਵਿੱਚ ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਹਲਾਤਾਂ ਦਾ ਅਸਰ ਪੈ ਰਿਹਾ ਹੈ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਵੀ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਰ ਬੱਚਿਆਂ ਨੂੰ ਅਗਵਾ ਕਰਨ ਵਰਗੇ ਮਾਮਲਿਆਂ ਨੇ ਬਹੁਤ ਸਾਰੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਉਨ੍ਹਾਂ ਦੇ ਮਨ ਵਿੱਚ ਖੜ੍ਹੇ ਹੋ ਜਾਂਦੇ ਹਨ।

ਹੁਣ ਪੰਜਾਬ ਵਿੱਚ ਬਾਰਾਂ ਸਾਲਾਂ ਦਾ ਮੁੰਡਾ ਦੋ ਸਾਲ ਪਹਿਲਾਂ ਗਾਇਬ ਹੋ ਗਿਆ ਸੀ ਜੋ ਘਰ ਪਰਤਿਆ ਹੈ ਅਤੇ ਉਸਦੀ ਸੱਚਾਈ ਸੁਣ ਕੇ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਬੱਚਾ ਪਤੰਗ ਲੁੱਟਦੇ ਸਮੇਂ ਅਚਾਨਕ ਗਾਇਬ ਹੋ ਗਿਆ ਸੀ। ਜਦੋਂ ਉਸ ਨੂੰ ਰੇਲਵੇ ਸਟੇਸ਼ਨ ਉਪਰ ਨੀਂਦ ਆ ਗਈ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦਾ ਰਹਿਣ ਵਾਲਾ ਇਕ ਨਮਨ ਨਾਮ ਦਾ ਬੱਚਾ 2 ਫਰਵਰੀ 2020 ਪਤੰਗ ਲੁੱਟ ਰਿਹਾ ਸੀ ਅਤੇ ਅਚਾਨਕ ਹੀ ਗਾਇਬ ਹੋ ਗਿਆ ਸੀ।

ਉਸ ਸਮੇਂ ਬੱਚੇ ਦੀ ਉਮਰ 12 ਸਾਲ ਸੀ। ਹੁਣ ਜਿੱਥੇ ਇਹ ਬੱਚਾ ਆਪਣੇ ਘਰ ਪਰਤ ਆਇਆ ਹੈ ਤਾਂ ਉਸ ਨੇ ਦੱਸਿਆ ਹੈ ਕਿ ਰੇਲਵੇ ਸਟੇਸ਼ਨ ਤੇ ਉਸਨੂੰ ਨੀਂਦ ਆਈ ਅਤੇ ਉਸ ਤੋਂ ਅਗਲੇ ਦਿਨ ਉਸ ਨੂੰ ਜਦ ਆਈ ਤਾਂ ਉਹ ਕਿਸੇ ਰਿਟਾਇਰ ਫ਼ੌਜੀ ਦੇ ਘਰ ਵਿੱਚ ਸੀ। ਜਿਸ ਨੇ ਉਸ ਨੂੰ ਆਪਣੇ ਘਰ ਵਿੱਚ ਪਸ਼ੂਆਂ ਦੀ ਦੇਖਭਾਲ ਕਰਨ ਲਈ ਲਿਆਂਦਾ ਸੀ, ਜਿਸ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਬੱਚੇ ਵੱਲੋਂ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕਿਆ, ਪਰ ਬੀਤੇ ਕੱਲ੍ਹ ਉਹ ਕਾਮਯਾਬ ਹੋ ਗਿਆ ਅਤੇ ਆਪਣੇ ਘਰ ਵਾਪਸ ਪਰਤ ਆਇਆ।

ਪਰਿਵਾਰ ਵੱਲੋਂ ਬੱਚੇ ਦੇ ਗੁੰਮ ਹੋ ਜਾਣ ਤੇ ਜਿਥੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਵੀ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਦੇਖੇ ਗਏ ਸਨ ਅਤੇ ਪਰਿਵਾਰ ਨੂੰ ਆਖਿਆ ਗਿਆ ਸੀ ਕਿ ਉਨ੍ਹਾਂ ਦਾ ਬੱਚਾ ਰੇਲ ਗੱਡੀ ਵਿੱਚ ਬੈਠ ਕੇ ਕਿਸੇ ਹੋਰ ਜਗ੍ਹਾ ਚਲਾ ਗਿਆ ਹੈ। ਉੱਥੇ ਹੀ ਹੁਣ ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਤੇ ਜਾਣ ਦੀ ਗੱਲ ਆਖੀ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ 12 ਸਾਲਾਂ ਮੁੰਡਾ 2 ਸਾਲ ਪਹਿਲਾਂ ਹੋਗਿਆ ਸੀ ਲਾਪਤਾ, ਹੁਣ ਪਰਤਿਆ ਘਰ ਅਤੇ ਦੱਸੀ ਇਹ ਸਚਾਈ- ਸੁਣ ਘਰ ਵਾਲਿਆਂ ਦੀ ਦੀ ਕੰਬੀ ਰੂਹ੍ਹ
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਇਥੇ 12 ਸਾਲਾਂ ਮੁੰਡਾ 2 ਸਾਲ ਪਹਿਲਾਂ ਹੋਗਿਆ ਸੀ ਲਾਪਤਾ, ਹੁਣ ਪਰਤਿਆ ਘਰ ਅਤੇ ਦੱਸੀ ਇਹ ਸਚਾਈ- ਸੁਣ ਘਰ ਵਾਲਿਆਂ ਦੀ ਦੀ ਕੰਬੀ ਰੂਹ੍ਹ
                                       
                            
                                                                   
                                    Previous Postਪੰਜਾਬ ਚ ਭਗਵੰਤ ਮਾਨ ਸਰਕਾਰ ਵਲੋਂ ਜਾਰੀ ਹੋਇਆ ਵੱਡਾ ਹੁਕਮ, ਕੀਤੀ ਇਹ ਕਾਰਵਾਈ- ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਇਥੇ ਨੌਜਵਾਨ ਕੁੜੀ ਨੇ ਚੁਕਿਆ ਖੌਫਨਾਕ ਕਦਮ, 14 ਮੰਜਿਲ ਤੋਂ ਛਲਾਂਗ ਲਗਾ ਖੁਦ ਚੁਣੀ ਮੌਤ- ਇਲਾਕੇ ਚ ਫੈਲੀ ਸਨਸਨੀ
                                                                
                            
               
                            
                                                                            
                                                                                                                                            
                                    
                                    
                                    



