ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੀਆਂ ਚੀਜਾਂ ਜਿੱਥੇ ਇਨਸਾਨ ਦੀ ਸਹੂਲਤ ਲਈ ਬਣਾਈਆਂ ਗਈਆਂ ਹਨ ਉਥੇ ਹੀ ਸਹੂਲਤ ਦੀਆਂ ਚੀਜ਼ਾਂ ਕਈ ਵਾਰ ਇਨਸਾਨ ਦੀ ਜ਼ਿੰਦਗੀ ਜਾਣ ਦੀ ਵਜ੍ਹਾ ਵੀ ਬਣ ਜਾਂਦੀਆਂ ਹਨ। ਦੁਨੀਆਂ ਵਿਚ ਜਿਥੇ ਵਾਹਨ ਇਨਸਾਨ ਵੱਲੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਵਰਤੇ ਜਾਂਦੇ ਹਨ। ਉੱਥੇ ਹੀ ਵਾਹਨ ਚਾਲਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਅਤੇ ਕੁਝ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਦੇ ਸਦਕਾ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਬੇਕਸੂਰਾਂ ਦੀ ਜਾਨ ਚਲੇ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਕਰੋਨਾ ਦੇ ਚਲਦੇ ਹੋਏ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮੇ ਸਮੇਂ ਤਕ ਬੰਦ ਰਖਿਆ ਗਿਆ ਸੀ।

ਉਥੇ ਹੀ ਹੁਣ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਖੋਲ ਦਿੱਤਾ ਗਿਆ ਹੈ ਅਤੇ ਬੱਚੇ ਮੁੜ ਤੋਂ ਸਕੂਲਾਂ ਵਿਚ ਪਰਤ ਆਏ ਹਨ। ਪਰ ਬਦਕਿਸਮਤੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਸਕੂਲੀ ਬੱਚੇ ਕਈ ਤਰ੍ਹਾਂ ਦੇ ਸੜਕ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਹੁਣ ਪੰਜਾਬ ਵਿੱਚ ਇੱਥੇ ਸਕੂਲੀ ਵਿਦਿਆਰਥਣ ਦੀ ਹੋਈ ਦਰਦਨਾਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਮਹਾਂਰਾਣਾ ਪ੍ਰਤਾਪ ਚੌਂਕ ਦੇ ਵਿਚ ਵੀਰਵਾਰ ਸਵੇਰ ਨੂੰ ਵਾਪਰੇ ਇੱਕ ਹਾਦਸੇ ਦੇ ਵਿਚ ਇੱਕ ਸਕੂਲੀ ਬੱਚੀ ਦੇ ਟਰਾਲੇ ਦੇ ਹੇਠਾਂ ਆ ਜਾਣ ਕਾਰਨ ਮੌਤ ਹੋਣ ਤੇ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਚਮਕੌਰ ਸਾਹਿਬ ਰਸਤੇ ਤੇ ਜਿੱਥੇ ਸੜਕ ਉਪਰ ਟੋਏ ਪਏ ਹੋਏ ਹਨ, ਉੱਥੇ ਹੀ ਪਰਮਜੀਤ ਕੌਰ ਵਿਦਿਆਰਥਣ ਆਪਣੀ ਸਹੇਲੀ ਅਤੇ ਉਸ ਦੇ ਪਿਤਾ ਦੇ ਨਾਲ ਸਕੂਲ ਜਾ ਰਹੀ ਸੀ।

ਪਰ ਰਸਤੇ ਵਿੱਚ ਹੀ ਟੋਏ ਆ ਜਾਣ ਤੇ ਮੋਟਰਸਾਈਕਲ ਦੇ ਉਪਰੋ ਹੇਠਾਂ ਡਿੱਗ ਪਈ ਅਤੇ ਜਾ ਰਹੇ ਇੱਕ ਟਰੱਕ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਤ ਹੋ ਗਈ। ਘਟਨਾ ਸਥਾਨ ਤੇ ਲੋਕਾਂ ਵੱਲੋਂ ਟਰੱਕ ਚਾਲਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਰ ਲੋਕਾਂ ਨੇ ਆਖਿਆ ਕੇ ਟਰੱਕ ਚਾਲਕ ਵੱਲੋਂ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸਫਲ ਨਹੀਂ ਹੋ ਸਕਿਆ।


                                       
                            
                                                                   
                                    Previous Postਪੰਜਾਬ ਚ ਇਥੇ 22 ਅਪ੍ਰੈਲ ਤੋਂ 23 ਮਈ ਤੱਕ ਲੱਗੀ ਧਾਰਾ 144 , ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਕਰਲੋ ਘਿਓ ਨੂੰ ਭਾਂਡਾ:ਇਹਨਾਂ ਪਿੰਡਾਂ ਚ ਹੋ ਰਹੀ ਸੀ ਅਫੀਮ ਦੀ ਖੇਤੀ – ਪੁਲਸ ਨੇ ਕੀਤੀ ਨਸ਼ਟ
                                                                
                            
               
                            
                                                                            
                                                                                                                                            
                                    
                                    
                                    



