ਆਈ ਤਾਜ਼ਾ ਵੱਡੀ ਖਬਰ 

ਸਿਆਣੇ ਵੀ ਸੱਚ ਹੀ ਆਖਦੇ ਹਨ ਕਿ ਜਦੋਂ ਵੀ ਉਪਰ ਵਾਲਾ ਮਿਹਰਬਾਨ ਹੁੰਦਾ ਹੈ ਤਾਂ ਇਨਸਾਨ ਦੀ ਕਿਸਮਤ ਬਦਲ ਜਾਂਦੀ ਹੈ। ਸਿਆਣਿਆਂ ਦੀਆਂ ਕਹੀਆਂ ਹੋਈਆਂ ਕਹਾਵਤਾਂ ਉਸ ਸਮੇਂ ਸੱਚ ਹੋ ਜਾਂਦੀਆਂ ਹਨ ਜਦੋਂ ਇਨਸਾਨ ਵੱਲੋਂ ਜੋ ਨਹੀਂ ਸੋਚਿਆ ਗਿਆ ਹੁੰਦਾ ਉਹ ਸਾਹਮਣੇ ਹੋ ਜਾਂਦਾ ਹੈ। ਅਕਸਰ ਵੀ ਸੁਣਿਆ ਜਾਂਦਾ ਹੈ ਕਿ ਜਦੋਂ ਵੀ ਉਹ ਉਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਕਿਸਮਤ ਰਾਤੋ ਰਾਤ ਬਦਲ ਜਾਂਦੀ ਹੈ। ਰੱਬ ਕਦੋਂ ਕਿਸੇ ਵੀ ਇਨਸਾਨ ਨੂੰ ਭਿਖਾਰੀ ਤੋ ਰਾਜਾ ਅਤੇ ਰਾਜੇ ਤੋਂ ਭਿਖਾਰੀ ਬਣਾ ਦੇਵੇ, ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ।

ਪੰਜਾਬ ਵਿੱਚ ਇੱਥੇ ਇੱਕ ਵਿਅਕਤੀ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ ਜਿਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਮਹਿਰਾਜ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਰਾਤੋਂ-ਰਾਤ ਕਰੋੜਪਤੀ ਬਣਨ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿਥੇ ਖਾਸ ਤਿਉਹਾਰਾਂ ਦੇ ਮੌਕੇ ਉਪਰ ਪੰਜਾਬ ਸਰਕਾਰ ਵੱਲੋਂ ਢਾਈ ਕਰੋੜ ਇਨਾਮ ਦੀ ਲਾਟਰੀ ਕੱਢੀ ਜਾਂਦੀ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਹਫ਼ਤਾਵਾਰੀ ਅਤੇ ਮਹੀਨਾਵਾਰ ਲਾਟਰੀਆਂ ਵੀ ਕੱਢੀਆਂ ਜਾਂਦੀਆਂ ਹਨ।

ਜਿੱਥੇ ਕੁਝ ਲੋਕਾਂ ਦੀ ਕਿਸਮਤ ਉਪਰ ਰੱਬ ਮਿਹਰਬਾਨ ਹੋ ਜਾਂਦਾ ਹੈ ਉਥੇ ਹੀ ਉਨ੍ਹਾਂ ਦੀ ਕਿਸਮਤ ਬਦਲ ਜਾਂਦੀ ਹੈ। ਜਿੱਥੇ ਪਿੰਡ ਮਹਿਰਾਜ ਦੇ ਰਹਿਣ ਵਾਲੇ ਰੋਸ਼ਨ ਸਿੰਘ ਦੀ ਕਿਸਮਤ ਵੀ ਰੱਬ ਵੱਲੋਂ ਚਮਕਾ ਦਿੱਤੀ ਗਈ ਹੈ। ਇਹ ਵਿਅਕਤੀ ਜਿੱਥੇ ਰਾਮਪੁਰਾ ਤੋਂ ਰਤਨ ਲਾਟਰੀ ਖਰੀਦ ਕੇ ਆਇਆ ਸੀ , ਉੱਥੇ ਹੀ ਵਿਸਾਖੀ ਦੇ ਮੌਕੇ ਤੇ ਇਸ ਲਾਟਰੀ ਨੂੰ ਕੱਢੇ ਜਾਣ ਤੋਂ ਬਾਅਦ ਜਿੱਥੇ ਇਸ ਵਿਅਕਤੀ ਨੂੰ ਫੋਨ ਕਰਕੇ ਉਸ ਦੇ ਜਿੱਤਣ ਬਾਰੇ ਦੱਸਿਆ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਵੱਲੋਂ ਪਹਿਲਾਂ ਸੋਚਿਆ ਗਿਆ ਸੀ ਕਿ ਸ਼ਾਇਦ ਉਸ ਨੂੰ ਕੋਈ ਮਜ਼ਾਕ ਕਰ ਰਿਹਾ ਹੈ ਕਿਉਂਕਿ ਉਸ ਵੱਲੋਂ ਲਗਭਗ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ 1988 ਤੋਂ ਲਗਾਤਾਰ ਖਰੀਦੀਆਂ ਜਾ ਰਹੀਆਂ ਸਨ।

ਜਿੱਥੇ ਐਸ ਈ ਭਾਈਚਾਰੇ ਨਾਲ ਸਬੰਧ ਰੱਖਣ ਵਾਲਾ ਰੌਸ਼ਨ ਸਿੰਘ ਇੱਕ ਕੱਪੜੇ ਦੀ ਦੁਕਾਨ ਚਲਾਉਦਾ ਹੈ ਅਤੇ ਆਪਣੇ ਪਰਿਵਾਰ ਵਿੱਚ ਪਤਨੀ , ਧੀ ਅਤੇ ਪੁੱਤਰ ਦਾ ਪਾਲਣ-ਪੋਸ਼ਣ ਕਰਦਾ ਹੈ। ਉੱਥੇ ਹੀ ਉਸ ਦੀ ਤਕਦੀਰ ਵਿਚ ਆਏ ਇਸ ਬਦਲਾਅ ਨੇ ਉਸ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ ਹੈ ਜਿਸ ਦੀ ਖਬਰ ਮਿਲਦੇ ਹੀ ਪਿੰਡ ਵਾਸੀਆਂ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Home  ਤਾਜਾ ਖ਼ਬਰਾਂ  ਪੰਜਾਬ ਚ ਇਥੇ ਇਹ ਵਿਅਕਤੀ ਰਾਤੋ ਰਾਤ ਬਣ ਗਿਆ ਕਰੋੜਪਤੀ ,ਨਹੀਂ ਰਿਹਾ ਖੁਸ਼ੀ ਦਾ ਟਿਕਾਣਾ-ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਚੀਨ ਤੋਂ ਫਿਰ ਵਜਿਆ ਖਤਰੇ ਦਾ ਘੁੱਗੂ, ਇਕ ਦਿਨ ਵਿਚ ਹੀ ਹੈਰਾਨ ਕਰਨ ਵਾਲੀ ਕਰੋਨਾ ਦੀ ਗਿਣਤੀ – ਦੁਨੀਆ ਚ ਚਿੰਤਾ ਦਾ ਵਿਸ਼ਾ
                                                                
                                
                                                                    
                                    Next Postਇਥੇ ਚਲਦੇ ਵਿਆਹ ਚ ਵਾਪਰੀ ਅਨੋਖੀ ਘਟਨਾ, ਲਾੜੇ ਨੇ ਕੀਤਾ ਅਜਿਹਾ ਕਾਰਨਾਮਾ- ਬਣ ਗਈ ਮਿਸਾਲ
                                                                
                            
               
                            
                                                                            
                                                                                                                                            
                                    
                                    
                                    




