ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾ ਵੱਲੋਂ ਜਿਥੇ ਕਰੋਨਾ ਦੇ ਦੌਰ ਵਿੱਚ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਗਈ ਉਥੇ ਹੀ ਕਿਸਾਨੀ ਸੰਘਰਸ਼ ਦੇ ਮੌਕੇ ਉਪਰ ਵੀ ਲਗਾਤਾਰ ਲੋਕਾਂ ਨੂੰ ਸੰਘਰਸ਼ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾਂਦੇ ਰਹੇ ਅਤੇ ਇਨ੍ਹਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਲਗਾਏ ਗਏ ਮੋਰਚੇ ਵਿੱਚ ਵੀ ਬਾਰੀ ਬਾਰੀ ਸ਼ਿਰਕਤ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਹੈ। ਉੱਥੇ ਹੀ ਇਨ੍ਹਾਂ ਗਾਇਕਾ ਅਤੇ ਅਦਾਕਾਰਾ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਪੰਜਾਬ ਅੰਦਰ ਜਿਥੇ ਗੈਂਗਸਟਰਾਂ ਨੂੰ ਠੱਲ ਪਾਉਣ ਵਾਸਤੇ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਬੀਤੇ ਦਿਨੀਂ ਕੁਝ ਗਾਇਕਾਂ ਨੂੰ ਵੀ ਧਮਕੀਆਂ ਦਿੱਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਹੁਣ ਮਸ਼ਹੂਰ ਗਾਇਕ ਹਨੀ ਸਿੰਘ ਉਤੇ ਹਮਲਾ ਹੋਇਆ ਹੈ ਜਿੱਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਨਾਲ ਜੁੜੀ ਹੋਈ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਦਿੱਲੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਜਿੱਥੇ ਇਸ ਬਾਬਤ ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਵਕੀਲ ਇਸ਼ਾਨ ਮੁਖਰਜੀ ਵੱਲੋਂ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਜਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ। ਇਹ ਘਟਨਾ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਸਮੇਂ ਦਿੱਲੀ ਦੇ ਇਕ ਕਲੱਬ ਵਿਚ ਸੋਅ ਕਰਨ ਲਈ ਪਹੁੰਚੇ ਹੋਏ ਹਨ ਉਸ ਸਮੇਂ ਉਪਰ ਇਹ ਹਮਲਾ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਸੀ ਜਿਨ੍ਹਾਂ ਵੱਲੋਂ ਸਟੇਜ ਤੇ ਆ ਕੇ ਦੁਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਚੱਲ ਰਹੇ ਪ੍ਰੋਗਰਾਮ ਵਿਚ ਰੁਕਾਵਟ ਪੈਦਾ ਕੀਤੀ ਗਈ।

ਆਪਣੀ ਸ਼ਿਕਾਇਤ ਵਿਚ ਗਾਇਕ ਹਨੀ ਸਿੰਘ ਨੇ ਦੱਸਿਆ ਹੈ ਕਿ ਇਕ ਵਿਅਕਤੀ ਵੱਲੋਂ ਸਟੇਜ ਤੇ ਆ ਕੇ ਉਨ੍ਹਾਂ ਦਾ ਹੱਥ ਫੜ ਲਿਆ ਗਿਆ ਅਤੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਗਈ। ਇਸੇ ਦੌਰਾਨ ਉਹ ਵਿਅਕਤੀ ਉਨ੍ਹਾਂ ਨੂੰ ਧਮਕੀਆਂ ਦਿੰਦਾ ਰਿਹਾ ਅਤੇ ਲਲਕਾਰੇ ਮਾਰਦਾ ਰਿਹਾ, ਜਿਸ ਕੋਲ ਹਥਿਆਰ ਵੀ ਸਨ। ਇਸ ਮੌਕੇ ਤੇ ਗੰਭੀਰਤਾ ਨੂੰ ਦੇਖਦੇ ਹੋਏ ਜਿਥੇ ਸਟੇਜ ਤੇ ਮੌਜੂਦ ਸਾਰੇ ਕਲਾਕਾਰਾਂ ਵੱਲੋਂ ਸਟੇਜ ਖਤਮ ਕਰ ਦਿੱਤੀ ਗਈ ਸੀ। ਉੱਥੇ ਹੀ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਹੈ।


                                       
                            
                                                                   
                                    Previous Postਬੋਲੀਵੁਡ ਨੂੰ ਲੱਗਾ ਵੱਡਾ ਝਟਕਾ, ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਇਥੇ ਆਏ ਇਕ ਫੋਨ ਨੇ ਰੁਕਵਾਤਾ ਵਿਆਹ, ਜਾਣੋ ਪੂਰਾ ਮਾਮਲਾ
                                                                
                            
               
                            
                                                                            
                                                                                                                                            
                                    
                                    
                                    



