ਆਈ ਤਾਜ਼ਾ ਵੱਡੀ ਖਬਰ 

ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ । ਹਾਦਸੇ ਵੱਖ ਵੱਖ ਰੂਪ ਵਿੱਚ ਮਨੁੱਖ ਦੀ ਜ਼ਿੰਦਗੀ ਵਿੱਚ ਵਾਪਰਦੇ ਹਨ ਜੋ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਮਨੁੱਖ ਸਾਹਮਣੇ ਖੜ੍ਹੀਆਂ ਕਰ ਦਿੰਦੇ । ਕਈ ਵਾਰ ਕੁਝ ਹਾਦਸੇ ਦਿਲ ਝੰਜੋੜ ਕੇ ਰੱਖ ਦਿੰਦੇ ਹਨ ਤੇ ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇਕ ਅਜਿਹਾ ਕਹਿਰ ਵਾਪਰਿਆ ਜਿਸ ਦੇ ਚੱਲਦੇ ਕਈ ਲੋਕਾਂ ਦੀ ਮੌਤ ਹੋ ਗਈ । ਦਰਅਸਲ ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਸਾਹਮਣੇ ਤੋਂ ਆ ਰਹੇ ਪਿਕਅੱਪ ਟਰੱਕ ਦਰਮਿਆਨ ਭਿਆਨਕ ਟੱਕਰ ਹੋਈ ।

ਜਿਸ ਭਿਆਨਕ ਟੱਕਰ ਦੇ ਵਿਚ ਛੇ ਕਾਲਜ ਵਿਦਿਆਰਥੀ ਅਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ ਘੱਟ ਨੌੰ ਲੋਕਾਂ ਦੀ ਮੌਕੇ ਤੇ ਹੀ ਦਮ ਤੋੜ ਦਿੱਤਾ । ਇਸ ਦਰਦਨਾਕ ਹਾਦਸੇ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਯੂਨੀਵਰਸਿਟੀ ਦੀ ਇਸ ਬੱਸ ਵਿੱਚ ਕੋਚ ਸਮੇਤ ਨੌੰ ਯਾਤਰੀ ਸਵਾਰ ਸਨ ਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੱਸ ਵਿੱਚ 7 ਯਾਤਰੀ ਹਾਦਸੇ ਵਿਚ ਮਾਰੇ ਜਾ ਚੁੱਕੇ ਹਨ । ਜਦ ਕਿ ਦੋ ਦੀ ਹਾਲਤ ਕਾਫੀ ਗੰਭੀਰ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ । ਉੱਥੇ ਹੀ ਪਿਕਅੱਪ ਟਰੱਕ ਵਿੱਚ ਸਵਾਰ ਇੱਕ ਡਰਾਈਵਰ ਅਤੇ ਇਕ ਯਾਤਰੀ ਦੀ ਵੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ । ਕੁੱਲ ਮਿਲਾ ਕੇ ਨੌਂ ਲੋਕ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ।

ਉੱਥੇ ਹੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੁਲੀਸ ਵੱਲੋਂ ਹੁਣ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਪਾਬੰਦੀਆਂ ਤੋਂ ਅੱਕੇ ਹੋਏ ਰੂਸ ਨੇ ਚੁੱਕ ਲਿਆ ਹੁਣ ਇਹ ਵੱਡਾ ਕਦਮ – ਕਰਤਾ ਇਹ ਵੱਡਾ ਐਲਾਨ
                                                                
                                
                                                                    
                                    Next Postਚਲ ਰਹੀ ਜੰਗ ਵਿਚਕਾਰ ਰੂਸ ਲਈ ਆ ਗਈ ਵੱਡੀ ਮਾੜੀ ਖਬਰ – ਸੰਯੁਕਤ ਰਾਸ਼ਟਰ ਨੇ ਦੇ ਦਿੱਤਾ ਇਹ ਹੁਕਮ
                                                                
                            
               
                            
                                                                            
                                                                                                                                            
                                    
                                    
                                    



