ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਗਲਤੀਆਂ ਕਾਰਨ ਮਨੁੱਖ ਕਈ ਵੱਡੀ ਬਿਪਤਾ ਵਿੱਚ ਫਸ ਜਾਂਦੇ ਹਨ । ਮਨੁੱਖ ਵਲੋਂ ਕੀਤੀਆਂ ਕੁਝ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਮਨੁੱਖ ਦੀ ਜਾਨ ਤੱਕ ਲੈ ਲੈਂਦੀਆਂ ਹਨ । ਇੰਨਾ ਹੀ ਨਹੀਂ ਸਗੋਂ ਕੁਝ ਲਾਪ੍ਰਵਾਹੀਆਂ ਕਈ ਵੱਡੇ ਹਾਦਸਿਆਂ ਦਾ ਰੂਪ ਵੀ ਧਾਰ ਲੈਂਦੀਆਂ ਹਨ । ਪਰ ਕਈ ਵਾਰ ਇਹ ਹਾਦਸੇ ਇੰਨੇ ਜ਼ਿਆਦਾ ਭਿਆਨਕ ਹੁੰਦੇ ਹਨ ਜੋ ਕਿਸੇ ਦੀ ਰੂਹ ਤਕ ਕੰਬਾ ਦਿੰਦੇ ਹਨ l ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇਕ ਅੱਠ ਸਾਲਾ ਬੱਚਾ ਪਤੰਗ ਉਡਾਉਂਦੇ ਹੋਏ ਘਰ ਦੀ ਛੱਤ ਤੋਂ ਡਿੱਗ ਗਿਆ l ਜਿਸ ਕਾਰਨ ਉਸਦੀ ਮੌਤ ਹੋ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੇਵਘਾਟ ਦੇ ਪਿੰਡ ਈਸਰਹੇੜੀ ਚ ਅੱਠ ਸਾਲਾ ਜਸ਼ਨਦੀਪ ਸਿੰਘ ਆਪਣੀ ਦਾਦੀ ਦੇ ਕੋਠੇ ਉੱਪਰ ਪਤੰਗ ਉਡਾਉਣ ਲਈ ਚੜ੍ਹਿਆ ਤੇ ਇਸੇ ਦੌਰਾਨ ਉਹ ਕੋਠੇ ਦੇ ਛੱਜੇ ਉੱਤੇ ਖੜ੍ਹਾ ਹੋਇਆ ਸੀ ਕਿ ਇਕਦਮ ਉਸ ਦਾ ਪੈਰ ਉੱਥੋਂ ਫਿਸਲ ਗਿਆ , ਜਿਸ ਕਾਰਨ ਬੱਚਾ ਹੇਠਾਂ ਡਿੱਗ ਪਿਆ । ਉੱਥੇ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਨੇੜਲੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਬੱਚਾ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ , ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ।

ਜਿਸ ਦੀ ਮੌਤ ਕਾਰਨ ਬਚੇ ਦੇ ਪਰਿਵਾਰ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਬਚੇ ਦਾ ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਕੰਮ ਕਰਦਾ ਸੀ ਤੇ ਜਸ਼ਨਪ੍ਰੀਤ ਪਹਿਲੀ ਜਮਾਤ ਦਾ ਵਿਦਿਆਰਥੀ ਸੀ । ਇੰਨਾ ਹੀ ਨਹੀਂ ਸਗੋਂ ਜਸ਼ਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਹੁਣ ਜਸਪ੍ਰੀਤ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।

ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਮਾਮਲੇ ਦੀ ਪੜਤਾਲ ਅਤੇ ਧਾਰਾ 174 ਦੀ ਕਾਰਵਾਈ ਕਰ ਕੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ ।

Home  ਤਾਜਾ ਖ਼ਬਰਾਂ  ਪਹਿਲੀ ਕਲਾਸ ਚ ਪੜ੍ਹਦੇ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਘਰੇ ਖੇਡਦਿਆਂ ਹੋਈਆਂ ਮਿਲੀ ਇਸ ਤਰਾਂ ਮੌਤ – ਹੋ ਜਾਵੋ ਸਾਵਧਾਨ
                                                      
                              ਤਾਜਾ ਖ਼ਬਰਾਂ                               
                              ਪਹਿਲੀ ਕਲਾਸ ਚ ਪੜ੍ਹਦੇ ਮਾਪਿਆਂ ਦੇ ਇਕਲੋਤੇ ਪੁੱਤ ਨੂੰ ਘਰੇ ਖੇਡਦਿਆਂ ਹੋਈਆਂ ਮਿਲੀ ਇਸ ਤਰਾਂ ਮੌਤ – ਹੋ ਜਾਵੋ ਸਾਵਧਾਨ
                                       
                            
                                                                   
                                    Previous Postਪੰਜਾਬ ਚ ਇਥੋਂ ਆਈ ਬੰਬ ਰੱਖੇ ਹੋਣ ਦੀ ਖਬਰ ਪਈਆਂ ਭਾਜੜਾਂ – ਤਾਜਾ ਵੱਡੀ ਖਬਰ
                                                                
                                
                                                                    
                                    Next Postਨੌਜਵਾਨ ਮੁੰਡੇ ਨੂੰ ਚੜਦੀ ਜਵਾਨੀ ਇਸ ਤਰਾਂ ਲੈ ਗਈ ਮੌਤ , ਪ੍ਰੀਵਾਰ ਤੇ ਟੁੱਟਾ ਦੁੱਖਾਂ ਦਾ ਪਹਾੜ
                                                                
                            
               
                            
                                                                            
                                                                                                                                            
                                    
                                    
                                    



