ਆਈ ਤਾਜਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ । ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੀਆਂ ਹੋਈਆਂ ਹਨ ।ਗੱਲ ਕੀਤੀ ਜਾਵੇ ਜੇਕਰ ਪੰਜਾਬ ਕਾਂਗਰਸ ਪਾਰਟੀ ਦੀ ਤਾਂ , ਇਸ ਪਾਰਟੀ ਵਿਚ ਕਾਫੀ ਲੰਬੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਹੀ ਹੈ । ਏਸੇ ਕਾਟੋ ਕਲੇਸ਼ ਸਦਕਾ ਇਸ ਪਾਰਟੀ ਵਿਚ ਕਈ ਵੱਡੇ ਧਮਾਕੇ ਹੋਏ । ਉੱਥੇ ਹੀ ਇਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਇਕ ਵਾਰ ਫਿਰ ਤੋਂ ਖੁੱਲ੍ਹ ਕੇ ਸਾਹਮਣੇ ਆਈ । ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਸਟੇਜ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ । ਦਰਅਸਲ ਅੱਜ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੰਜਾਬ ਦੌਰੇ ਤੇ ਸਨ ਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਉਨ੍ਹਾਂ ਵਲੋ ਹਲਕਾ ਧੂਰੀ ਦੇ ਵਿੱਚ ਰੈਲੀ ਕੀਤੀ ਜਾ ਰਹੀ ਸੀ ।

ਇਸੇ ਦੌਰਾਨ ਪ੍ਰਿਅੰਕਾ ਗਾਂਧੀ , ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸ ਦੇ ਕਈ ਲੀਡਰ ਸਟੇਜ ਤੇ ਮੌਜੂਦ ਸਨ ਕਿ ਇਸੇ ਦੌਰਾਨ ਜਦੋਂ ਸਟੇਜ ਸੈਕਟਰੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਲੈ ਕੇ ਮੰਚ ਤੇ ਬੋਲਣ ਲਈ ਬੁਲਾਇਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਸੀਟ ਤੋ ਹੀ ਖਡ਼੍ਹੇ ਹੋ ਕੇ ਮੰਚ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਤੁਸੀਂ ਇਨ੍ਹਾਂ ਨੂੰ ਬੁਲਾ ਲਵੋ । ਜ਼ਿਕਰਯੋਗ ਹੈ ਕਿ ਇਸ ਸਮੇਂ ਪ੍ਰਿਅੰਕਾ ਗਾਂਧੀ ਵੀ ਸਟੇਜ ਤੇ ਹੀ ਮੌਜੂਦ ਸਨ ।

ਪਹਿਲਾਂ ਪ੍ਰਿਯੰਕਾ ਗਾਂਧੀ ਦੇ ਵੱਲੋਂ ਕੋਟਕਪੂਰਾ ਵਿੱਚ ਰੈਲੀ ਕੀਤੀ ਗਈ ਤੇ ਉਥੇ ਵੀ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂਨਦਾਰਦ ਰਹੇ। ਉੱਥੇ ਹੀ ਇਸ ਬਾਬਤ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਕ ਇਹ ਨਵਜੋਤ ਸਿੰਘ ਸਿੱਧੂ ਦਾ ਅਜਿਹਾ ਰਵੱਈਆ ਸੀ ਜਿਸ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਸਨ ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਹਾਈਕਮਾਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਿਆ ਗਿਆ । ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਾਫੀ ਖਫਾ ਨਜ਼ਰ ਆ ਰਹੇ ਸਨ ।ਜਿਸ ਦੇ ਚੱਲਦੇ ਹੁਨ ਉਨ੍ਹਾਂ ਦੇ ਵੱਲੋਂ ਚੋਣ ਸਰਗਰਮੀਆਂ ਵੀ ਘਟਾ ਦਿੱਤੀਆਂ ਗਈਆਂ ਹਨ ਤੇ ਸਿੱਧੂ ਸਿਰਫ਼ ਹੁਣ ਆਪਣੇ ਹਲਕੇ ‘ਚ ਹੀ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ

Home  ਤਾਜਾ ਖ਼ਬਰਾਂ  ਨਵਜੋਤ ਸਿੱਧੂ ਨਹੀਂ ਟਲਿਆ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਸਟੇਜ ਤੇ ਕਰਤਾ ਇਹ ਕੰਮ – ਨਰਾਜਗੀ ਆ ਗਈ ਸਾਹਮਣੇ
                                                      
                                       
                            
                                                                   
                                    Previous Postਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਆਈ ਇਹ ਵੱਡੀ ਖਬਰ
                                                                
                                
                                                                    
                                    Next Postਪੰਜਾਬ ਦੇ ਇਸ ਸ਼ਹਿਰ ਚ ਜਾਣ ਵਾਲੇ ਲੋਕਾਂ ਲਈ ਆਈ ਵੱਡੀ ਖਬਰ 3 ਦਿਨ ਬੰਦ ਮਿਲਣਗੇ ਕਈ ਮੇਨ ਰਸਤੇ
                                                                
                            
               
                            
                                                                            
                                                                                                                                            
                                    
                                    
                                    



