ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਪ੍ਰਮਾਤਮਾ ਦੀ ਇਕ ਬਖ਼ਸ਼ੀ ਹੋਈ ਅਜਿਹੀ ਦਾਤ ਹੈ, ਜਿਸ ਨੂੰ ਜੇਕਰ ਚੰਗੇ ਢੰਗ ਦੇ ਨਾਲ ਜਿਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਜ਼ਿੰਦਗੀ ਦਾ ਸਫ਼ਰ ਬੇਹੱਦ ਖ਼ੂਬਸੂਰਤ ਵਧ ਜਾਂਦਾ ਹੈ । ਜ਼ਿੰਦਗੀ ਦੇ ਵਿੱਚ ਉਤਾਰ ਅਤੇ ਚੜ੍ਹਾਅ ਦੋ ਅਜਿਹੇ ਪੜਾਅ ਹਨ ਜੋ ਮਨੁੱਖ ਦੀ ਜ਼ਿੰਦਗੀ ਨੂੰ ਸਭ ਤੋਂ ਵੱਧ ਖ਼ੂਬਸੂਰਤ ਬਣਾਉਂਦੇ ਹਨ । ਪਰ ਕਈ ਲੋਕ ਆਪਣੀ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਆਈਆਂ ਔਕੜਾਂ ਦੇ ਚਲਦੇ ਆਪਣੀ ਜੀਵਨ ਲੀਲਾ ਤਕ ਸਮਾਪਤ ਕਰ ਲੈਂਦੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਬਟਾਲਾ ਤੋਂ । ਜਿੱਥੇ ਇਕ ਵਿਅਕਤੀ ਦੇ ਵੱਲੋਂ ਸਵੇਰੇ ਤੜਕਸਾਰ ਆਪਣੀ ਫੈਕਟਰੀ ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ । ਇੰਨਾ ਹੀ ਨਹੀਂ ਸਗੋਂ ਉਸਦੇ ਵੱਲੋਂ ਇਕ ਸੁਸਾਈਡ ਨੋਟ ਵੀ ਲਿਖਿਆ ਗਿਆ। ਜਿਸ ਸੁਸਾਈਡ ਨੋਟ ਵਿਚ ਉਸ ਦੇ ਵੱਲੋਂ ਆਪਣੇ ਭਰਾ ਦੇ ਉੱਪਰ ਗੰਭੀਰ ਦੋਸ਼ ਲਗਾਏ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਟਾਲਾ ਦੇ ਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਵੱਲੋਂ ਅੱਜ ਸਵੇਰੇ ਤੜਕਸਾਰ ਸੁਸਾਇਡ ਨੋਟ ਲਿਖ ਕੇ ਆਤਮਹੱਤਿਆ ਕਰ ਲਈ ਗਈ ਤੇ ਆਪਣੇ ਭਰਾ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ । ਮ੍ਰਿਤਕ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ ਤੇ ਪਰਮਿੰਦਰ ਸਿੰਘ ਨੇ ਕਰੀਬ ਸਾਢੇ ਚਾਰ ਵਜੇ ਆਪਣੀ ਫੈਕਟਰੀ ਨਿਊ ਪੰਜਾਬ ਅੰਮ੍ਰਿਤਸਰ ਰੂਟ ਚ ਇੱਕ ਸਸਾਈਡ ਨੋਟ ਲਿਖਿਆ ਤੇ ਫਿਰ ਸੁਸਾਈਡ ਨੋਟ ਲਿਖਣ ਤੋਂ ਬਾਅਦ ਪਰਮਿੰਦਰ ਸਿੰਘ ਦੇ ਵੱਲੋਂ ਇਹ ਸੁਸਾਈਡ ਨੋਟ ਆਪਣੇ ਫ੍ਰੈਂਡ ਸਰਕਲ ਦੇ ਵੱਖ ਵੱਖ ਗਰੁੱਪਾਂ ਵਿੱਚ ਭੇਜਿਆ ਗਿਆ ।

ਫਿਰ ਉਸ ਦੇ ਵੱਲੋਂ ਫਾਹਾ ਲਗਾ ਲਿਆ ਗਿਆ । ਜ਼ਿਕਰਯੋਗ ਹੈ ਕਿ ਇਸ ਸੁਸਾਈਡ ਨੋਟ ਵਿਚ ਮ੍ਰਿਤਕ ਦੇ ਵਲੋਂ ਆਪਣੇ ਭਰਾ ਦੇ ਉੱਪਰ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਏ ਗਏ ਤੇ ਲਿਖਿਆ ਗਿਆ ਕਿ ਉਹ ਉਸਨੂੰ ਅਤੇ ਉਸਦੀ ਪਤਨੀ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੰਗ ਕਰਦਾ ਆ ਰਿਹਾ ਹੈ ਤੇ ਉਸ ਵੱਲੋਂ ਆਪਣੇ ਪਿਤਾ ਦੇ ਨਾਲ ਵੀ ਇਸ ਸਬੰਧੀ ਕਈ ਵਾਰ ਗੱਲਬਾਤ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਉਸ ਦੇ ਪਿਤਾ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ ।

ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਅੱਜ ਉਸਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਜਾ ਰਿਹਾ ਹੈ । ਉਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ । ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।


                                       
                            
                                                                   
                                    Previous Postਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਇਥੇ ਕਮਰੇ ਚ ਸੁਤੇ ਹੋਈਆਂ ਨੂੰ ਇਸ ਤਰਾਂ ਮੌਤ ਨੇ ਆ ਘੇਰਿਆ , ਹੋਈਆਂ ਮੌਤਾਂ
                                                                
                            
               
                            
                                                                            
                                                                                                                                            
                                    
                                    
                                    



