ਆਈ ਤਾਜ਼ਾ ਵੱਡੀ ਖਬਰ 

ਡਾਕਟਰ ਨੂੰ ਜਿੱਥੇ ਰੱਬ ਦਾ ਰੂਪ ਆਖਿਆ ਜਾਂਦਾ ਹੈ। ਮਰਨ ਅਤੇ ਜੀਣਾ ਰੱਬ ਦੇ ਹੱਥ ਵਿੱਚ ਲਿਖਿਆ ਗਿਆ ਹੈ। ਉਥੇ ਹੀ ਡਾਕਟਰ ਵੀ ਇਕ ਅਜਿਹਾ ਰੱਬ ਹੁੰਦਾ ਹੈ ਜਿਸ ਵੱਲੋਂ ਇਨਸਾਨ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਨੂੰ ਮੁੜ ਤੋਂ ਜਿਊਂਦਾ ਬਣਾ ਦਿੱਤਾ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿਚ ਸਿਹਤ ਪ੍ਰਤੀ ਬਹੁਤ ਸਾਰੀਆਂ ਸਮੱਸਿਆਵਾਂ ਪੇਸ਼ ਆ ਜਾਂਦੀਆਂ ਹਨ। ਜਿਸ ਨਾਲ ਇਨਸਾਨ ਦੀ ਜ਼ਿੰਦਗੀ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਜਾਂਦੀ ਹੈ ਇਕ ਡਾਕਟਰ ਹੀ ਅਜਿਹਾ ਇਨਸਾਨ ਹੁੰਦਾ ਹੈ , ਜੋ ਉਸਦੀ ਜ਼ਿੰਦਗੀ ਵਿਚ ਆਈਆਂ ਮੁਸ਼ਕਿਲਾਂ ਨੂੰ ਦੂਰ ਕਰਦਾ ਹੈ। ਡਾਕਟਰ ਵੱਲੋਂ ਜਿੱਥੇ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਅਜਿਹੇ ਮਾਮਲੇ ਚਰਚਾ ਦਾ ਵਿਸ਼ਾ ਵੀ ਬਣ ਜਾਂਦੇ ਹਨ।

ਹੁਣ ਡਾਕਟਰ ਵੱਲੋਂ ਬੰਦੇ ਨੂੰ ਬਚਾਉਣ ਲਈ ਸੂਰ ਦਾ ਦਿਲ ਲਾਇਆ ਗਿਆ ਹੈ ਜਿਸ ਦੀ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕੁੱਝ ਡਾਕਟਰ ਵੱਲੋਂ ਇਕ 57 ਸਾਲਾ ਵਿਅਕਤੀ ਦੇ ਦਿਲ ਦੀ ਸਰਜਰੀ ਕੀਤੀ ਗਈ ਹੈ ਅਤੇ ਉਸ ਦੇ ਦਿਲ ਦੀ ਜਗ੍ਹਾ ਤੇ ਸੂਰ ਦਾ ਦਿੱਲ ਲਗਾ ਕੇ ਸਫ਼ਲਤਾਪੂਰਵਕ ਫੈਸਲਾ ਕੀਤਾ ਗਿਆ। ਇਸ ਸਰਜਰੀ ਦੇ ਨਾਲ ਜਿੱਥੇ ਇਨਸਾਨਾਂ ਵਿੱਚ ਜਾਨਵਰਾਂ ਦਾ ਦਿਲ ਟਰਾਂਸਪਲਾਂਟ ਕਰਨ ਵਿਚ ਇਕ ਮੀਲ ਪੱਥਰ ਸਾਬਤ ਕੀਤਾ ਗਿਆ ਹੈ।

ਜਿਥੇ ਇਕ ਵਿਅਕਤੀ ਡੇਵਿਡ ਬੇਨੇਟ ਕਈ ਮਹੀਨਿਆਂ ਤੋਂ ਮੰਜੇ ਉਪਰ ਪਿਆ ਹੋਇਆ ਸੀ ਜਿਥੇ ਦਿਲ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਆਖਿਆ ਜਾ ਰਿਹਾ ਸੀ ਕਿ ਉਸਨੂੰ ਮੌਤ ਆ ਜਾਵੇ, ਜਾਂ ਉਸ ਵੱਲੋਂ ਇਹ ਸੂਰ ਦੇ ਦਿਲ ਦੀ ਟਰਾਂਸਪਲਾਂਟ ਕਰਵਾ ਲਈ ਜਾਵੇ। ਡਾਕਟਰ ਵੱਲੋਂ ਜਿਥੇ ਪਹਿਲਾਂ ਸੂਰ ਦੇ ਦਿਲ ਦੀ ਜਾਂਚ ਕੀਤੀ ਗਈ ਕਿ ਉਹ ਕਿਸ ਤਰਾਂ ਕੰਮ ਕਰਦਾ ਹੈ ਉਸ ਤੋਂ ਬਾਅਦ ਇਸ ਵਿਅਕਤੀ ਦਾ ਆਪ੍ਰੇਸ਼ਨ ਕੀਤਾ ਗਿਆ ਹੈ।

ਉਥੇ ਅੰਗਾਂ ਦੀ ਕਮੀ ਦੀ ਸਮੱਸਿਆ ਦੇ ਚੱਲਦੇ ਹੋਏ ਜਿੱਥੇ ਇਕ ਹੋਰ ਵਧੀਆ ਗਲ ਸਾਬਤ ਹੋਈ ਹੈ ਉੱਥੇ ਹੀ ਮਨੁੱਖੀ ਦਿਲ ਨੂੰ ਸੂਰ ਦੇ ਦਿਲ ਦਾ ਟਰਾਂਸਪਲਾਂਟ ਕਰਨ ਦਾ ਢੁਕਵਾਂ ਹੱਲ ਵੀ ਮਿਲ ਗਿਆ ਹੈ। ਉਥੇ ਹੀ ਵਿਅਕਤੀ ਬਿਲਕੁਲ ਠੀਕ ਹੈ ਅਤੇ ਉਹ ਹੁਣ ਜਲਦੀ ਹੀ ਆਪਣੇ ਪੈਰਾਂ ਤੇ ਖੜੇ ਹੋਣ ਵਾਸਤੇ ਉਤਸੁਕ ਹੈ।


                                       
                            
                                                                   
                                    Previous Postਘਰ ਦੇ ਮੰਜੇ ਤੇ ਦਿੱਤੀ ਗਈ ਵਿਅਕਤੀ ਨੂੰ ਇਸ ਤਰਾਂ ਭਿਆਨਕ ਮੌਤ ਦੇਖਣ ਵਾਲਿਆਂ ਦੇ ਮਨ ਗਏ ਵਲੂੰਧਰੇ
                                                                
                                
                                                                    
                                    Next Postਘਰੋਂ ਬੁਲਾ ਕੇ ਮੁੰਡੇ ਨਾਲ ਸ਼ਰੇਆਮ ਕੀਤਾ ਗਿਆ ਇਹ ਕਾਂਡ – ਇਲਾਕੇ ਚ ਪਈ ਦਹਿਸ਼ਤ , ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



