ਆਈ ਤਾਜ਼ਾ ਵੱਡੀ ਖਬਰ 

ਸਾਲ 2019 ਦੇ ਅੰਤ ਵਿੱਚ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਉਥੇ ਹੀ ਆਏ ਦਿਨ ਇਹ ਕਰੋਨਾ ਆਪਣੇ ਨਵੇਂ ਰੂਪ ਅਖ਼ਤਿਆਰ ਕਰ ਰਹੀ ਹੈ। ਜਿੱਥੇ ਇਸ ਕਰੋਨਾ ਦਾ ਡੇਲਟਾ ਵੈਰੀਐਟ ਸਾਹਮਣੇ ਆਇਆ ਸੀ ਉਥੇ ਹੀ ਬੀਤੇ ਦਿਨੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਖਣੀ ਅਫਰੀਕਾ ਵਿੱਚ ਨਵੇਂ ਵੈਰੀਏਂਟ ਦਾ ਖੁਲਾਸਾ ਕੀਤਾ ਗਿਆ ਸੀ ਜੋ ਕਿ ਕਾਫ਼ੀ ਖ਼ਤਰਨਾਕ ਹੈ ਅਤੇ ਵਧੇਰੇ ਤੇਜ਼ੀ ਨਾਲ ਫੈਲਦਾ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਹ ਨਵਾਂ ਵੈਰੀਏਂਟ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਨਵੇਂ ਵੇਰੀਏਂਟ ਨੂੰ ਦੇਖਦੇ ਹੋਏ ਜਿਥੇ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਉਥੇ ਹੀ ਦੱਖਣੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਉਪਰ ਕਈ ਦੇਸਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਵਿਗਿਆਨੀਆਂ ਵੱਲੋਂ ਇਹ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੁਨੀਆਂ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਰੋਨਾ ਦਾ ਕਹਿਰ ਅਜੇ ਵੀ ਬਰਕਰਾਰ ਹੈ ਉਥੇ ਸਾਰੇ ਦੁਨੀਆ ਦੇ ਵਿਗਿਆਨੀਆਂ ਵੱਲੋਂ ਇਸ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਹੋਏ ਸੌ ਤੋਂ ਵਧੇਰੇ ਵਿਗਿਆਨੀਆਂ ਵੱਲੋਂ ਇਸ ਕਰੋਨਾ ਬਾਰੇ ਇੱਕ ਵਿਆਪਕ ਰਿਪੋਰਟ ਤਿਆਰ ਕੀਤੀ ਗਈ ਹੈ। ਜਿੱਥੇ ਇਨ੍ਹਾਂ ਵਿਗਿਆਨੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਕਰੋਨਾ ਵਾਇਰਸ ਦਾ ਅੰਤ ਅਗਲੇ ਸਾਲ 2020 ਤੱਕ ਹੋ ਸਕਦਾ ਹੈ।

ਕਿਉਂਕਿ ਇਸ ਦਾ ਪੂਰੀ ਤਰਾਂ ਖਾਤਮਾ ਨਹੀਂ ਹੋਵੇਗਾ ਅਤੇ ਇਹ ਵਾਇਰਸ ਇਕ ਆਮ ਵਾਇਰਸ ਵਿੱਚ ਤਬਦੀਲ ਹੋ ਜਾਵੇਗਾ। ਜਿਸ ਤਰ੍ਹਾਂ 1918 ਵਿੱਚ ਸਪੈਨਿਸ਼ ਫ਼ਲੂ ਅਤੇ 2009 ਵਿਚ ਸਵਾਈਨ ਫਲੂ ਹੋਇਆ ਸੀ। ਵਿਗਿਆਨੀਆਂ ਨੇ ਕਿਹਾ ਹੈ ਕਿ ਇਨ੍ਹਾਂ ਦੀ ਤਰ੍ਹਾਂ ਹੀ ਕਰੋਨਾ ਵਾਇਰਸ 2022 ਦੇ ਅੰਤ ਤੱਕ ਉਸ ਸਥਿਤੀ ਵਿਚ ਪਹੁੰਚ ਜਾਵੇਗਾ। ਵਿਗਿਆਨੀਆਂ ਨੇ ਦੱਸਿਆ ਹੈ ਕਿ ਆਉਣ ਵਾਲੇ ਤਿੰਨ ਤੋਂ ਛੇ ਮਹੀਨਿਆਂ ਦੇ ਦਰਮਿਆਨ ਇਸ ਉੱਪਰ ਕਾਬੂ ਪਾਉਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਉਪਲਬਧ ਹੋਣਗੀਆਂ।

ਜੋ ਇਸ ਵਾਇਰਸ ਦੇ ਸ਼ੁਰੂਆਤੀ ਪੜਾਅ ਵਿੱਚ ਵੀ ਰੋਕਣ ਲਈ ਕਾਰਗਰ ਸਾਬਤ ਹੋਣਗੀਆਂ। ਇਹ ਸਾਰੀਆਂ ਦਵਾਈਆਂ ਐਂਟੀ ਕੋਵਿਡ ਦਵਾਈਆਂ ਵਜੋਂ ਭੂਮਿਕਾ ਨਿਭਾਉਣਗੀਆ। ਅਗਲੇ ਸਾਲ ਦੇ ਅੰਤ ਤੱਕ ਮੌਤ ਦਰ ਵੀ ਜ਼ੀਰੋ ਤੱਕ ਪਹੁੰਚ ਜਾਵੇਗੀ। ਉਥੇ ਵੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਸ ਵਾਇਰਸ ਦੇ ਕਾਰਨ ਦੁਨੀਆਂ ਵਿੱਚ ਹੁਣ ਤੱਕ 54 ਲੱਖ ਮੌਤਾਂ ਹੋ ਚੁੱਕੀਆਂ ਹਨ।


                                       
                            
                                                                   
                                    Previous Postਪੰਜਾਬ ਪੁਲਸ ਦੇ ASI ਨੇ ਆਪਣੀ ਜਾਨ ਤੇ ਖੇਡ ਇਸ ਤਰਾਂ ਬਚਾਇਆ ਕੁੱਤੇ ਨੂੰ
                                                                
                                
                                                                    
                                    Next Postਸਰਦੀ ਨੂੰ ਦੇਖਦੇ ਹੋਏ ਸਕੂਲਾਂ ਚ ਬੱਚਿਆਂ ਨੂੰ ਏਥੇ 20 ਦਸੰਬਰ ਤੋਂ ਏਨੀ ਤਰੀਕ ਲਈ ਛੁਟੀਆਂ ਦਾ ਕੀਤਾ  ਐਲਾਨ
                                                                
                            
               
                            
                                                                            
                                                                                                                                            
                                    
                                    
                                    




