ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਜਿਥੇ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਘਰ ਦੇ ਚਰਾਗ ਵੀ ਹਮੇਸ਼ਾਂ ਲਈ ਬੁਝ ਜਾਂਦੇ ਹਨ। ਹਾਦਸੇ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੇ ਕਾਰਨ ਜਿਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਪਰਵਾਰਾਂ ਦਾ ਘਰ ਦਾ ਗੁਜ਼ਾਰਾ ਕਰਨ ਵਾਲਾ ਉਹ ਪਰਿਵਾਰਕ ਮੈਂਬਰ ਚਲਾ ਜਾਂਦਾ ਹੈ ਜਿਸ ਉਪਰ ਬਹੁਤ ਸਾਰੇ ਪਰਵਾਰਾਂ ਦੀ ਜ਼ਿੰਦਗੀ ਨਿਰਭਰ ਹੁੰਦੀ ਹੈ।

ਹੁਣ ਪੰਜਾਬ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਲਾਸ਼ਾਂ ਦਾ ਢੇਰ ਲਾ ਗਿਆ ਹੈ, ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਖਰੜ ਤੋਂ ਲੁਧਿਆਣਾ ਰੋਡ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ ਵਾਪਰਿਆ ਹੈ। ਜਿੱਥੇ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਕਈ ਵਿਅਕਤੀਆਂ ਨੂੰ ਕੁਚਲ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਇਕ ਆਟੋ ਚਾਲਕ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਸਾਥੀ ਜਿਥੇ ਚਾਹ ਪੀਣ ਲਈ ਸਾਹਮਣੇ ਦੁਕਾਨ ਉਪਰ ਗਏ ਸਨ ਅਤੇ ਉਸ ਸਮੇਂ ਵਾਪਸ ਆਪਣੀ ਆਟੋ ਕੋਲ਼ ਆਉਣ ਲਈ ਸੜਕ ਪਾਰ ਕਰਨ ਲਈ ਡਿਵਾਈਡਰ ਉਪਰ ਖੜ੍ਹੇ ਹੋਏ ਸਨ।

ਉਸ ਸਮੇਂ ਹੀ ਖਰੜ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਂਦੀ ਹੋਈ ਲਾਈਟਾਂ ਵਾਲੇ ਖੰਬੇ ਨੂੰ ਤੋੜਦੀ ਹੋਈ ਕਈ ਵਿਅਕਤੀਆਂ ਨੂੰ ਕੁਚਲਦੀ ਹੋਈ 10-12 ਪਲਟੀਆਂ ਖਾਣ ਤੋਂ ਬਾਅਦ ਸਾਹਮਣੇ ਬਣੇ ਲੋਹੇ ਦੇ ਪੁਲ ਨਾਲ਼ 10 ਫੁੱਟ ਤੱਕ ਉਪਰ ਜਾ ਕੇ ਟਕਰਾ ਗਈ। ਵਾਪਰੇ ਇਸ ਹਾਦਸੇ ਕਾਰਨ ਉਥੇ ਇਕ ਦਮ ਹੀ ਹਫੜਾ-ਦਫੜੀ ਮਚ ਗਈ। ਇਸ ਹਾਦਸੇ ਕਾਰਨ ਦੋ ਆਟੋ ਡਰਾਈਵਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਨੋ ਮ੍ਰਿਤਕ ਵਿਆਹ ਹੋਏ ਸਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਇਕੱਲੇ ਮੈਂਬਰ ਸਨ।

ਦੱਸਿਆ ਗਿਆ ਹੈ ਕਿ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਦੀ ਕਾਰ ਵਿਚੋਂ ਜਿਥੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ ਉਥੇ ਹੀ ਉਸ ਵਿਅਕਤੀ ਦੇ ਸ਼ਰਾਬੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮ੍ਰਿ-ਤ-ਕਾਂ ਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ, ਅਤੇ ਜ਼ਮੀਲ ਖਾਨ ਉਰਫ ਲਾਲੀ, ਦੋਨੋਂ ਹੀ ਘੜੂੰਆਂ ਪਿੰਡ ਦੇ ਵਸਨੀਕ ਸਨ।


                                       
                            
                                                                   
                                    Previous Postਹੁਣੇ ਹੁਣੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਬਾਰੇ ਹੋ ਗਿਆ ਐਲਾਨ ਇਹ ਸ਼ਖਸ਼ੀਅਤ ਬਣੀ ਨਵਾਂ ਪ੍ਰਧਾਨ
                                                                
                                
                                                                    
                                    Next Postਹੁਣੇ ਹੁਣੇ ਅਚਾਨਕ ਰਾਧਾ ਸਵਾਮੀ ਡੇਰਾ ਬਿਆਸ ਨੇ ਕਰਤਾ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



