ਆਈ ਤਾਜ਼ਾ ਵੱਡੀ ਖਬਰ 

ਵਾਪਰਨ ਵਾਲੇ ਭਿਆਨਕ ਸੜਕ ਹਾਦਸੇ ਲੋਕਾਂ ਵਿੱਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਕਰਦੇ ਹਨ ਜਦੋਂ ਕਿਸੇ ਇਨਸਾਨ ਦੀਆਂ ਅੱਖਾਂ ਸਾਹਮਣੇ ਅਜਿਹੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਹਰ ਇਨਸਾਨ ਆਪਣੇ ਘਰ ਤੋਂ ਸੁਰੱਖਿਅਤ ਨਿਕਲਦਾ ਹੈ ਤਾਂ ਜੋ ਉਹ ਆਪਣੀ ਮੰਜ਼ਿਲ ਵੱਲ ਵਧ ਸਕੇ ਅਤੇ ਆਪਣੇ ਕੰਮ ਕਾਰ ਨੂੰ ਨਿਰੰਤਰ ਜਾਰੀ ਰੱਖ ਸਕੇ। ਪਰ ਰਸਤੇ ਵਿੱਚ ਉਸ ਇਨਸਾਨ ਨਾਲ ਵਾਪਰਨ ਵਾਲੇ ਭਿਆਨਕ ਸੜਕ ਹਾਦਸੇ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ। ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਨੂੰ ਵੇਖ ਕੇ ਬਾਕੀ ਵਾਹਨ ਚਾਲਕਾਂ ਅੰਦਰ ਵੀ ਡਰ ਪੈਦਾ ਹੋ ਜਾਂਦਾ ਹੈ।

ਕਿਉਂਕਿ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਹੀ ਭਿ-ਆ-ਨ-ਕ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਹੀ ਆਖਦੇ ਹਨ ਕੇ ਨਜ਼ਰ ਹਟੀ ਤੇ ਦੁਰਘਟਨਾ ਘਟੀ, ਇਨਸਾਨ ਦੀ ਅੱਖ ਝਪਕਦੇ ਹੀ ਅਜਿਹੇ ਵੱਡੇ ਹਾਦਸੇ ਸਾਹਮਣੇ ਆ ਜਾਂਦੇ ਹਨ, ਜਿਸ ਬਾਰੇ ਕੁਝ ਸੈਕਿੰਡ ਪਹਿਲਾਂ ਪਤਾ ਵੀ ਨਹੀਂ ਹੁੰਦਾ। ਹੁਣ ਪੰਜਾਬ ਵਿੱਚ 2 ਟਰਾਲਿਆਂ ਦੀ ਏਥੇ ਸਿਧੀ ਟੱਕਰ ਹੋਣ ਕਾਰਨ ਵਾਪਰਿਆ ਭਿਆਨਕ ਹਾਦਸਾ ,ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਅੱਜ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਮੱਖੂ ਤੋਂ ਸਾਹਮਣੇ ਆਇਆ ਹੈ ਜਿੱਥੇ ਮੱਖੂ ਦੇ ਨਜ਼ਦੀਕ ਪੈਂਦੇ ਪਿੰਡ ਪੀਰ ਮੁਹੰਮਦ ਵਿੱਚ ਉਸ ਸਮੇਂ ਵਾਪਰਿਆ ਜਦੋਂ ਦੋ ਟਰਾਲਿਆਂ ਦੀ ਆਮੋ ਸਾਹਮਣੇ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋਵੇਂ ਡਰਾਈਵਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਿਲ ਕਰਵਾਇਆ ਗਿਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋ ਇੱਕ ਟਰੱਕ ਮੋਗੇ ਵੱਲੋਂ ਆ ਰਿਹਾ ਸੀ, ਜਿਸ ਵਿੱਚ ਸੀਮਿੰਟ ਲੱਦਿਆ ਹੋਇਆ ਸੀ ,ਅਤੇ ਉਸ ਸਮੇ ਹੀ ਸਾਹਮਣੇ ਤੋਂ ਆ ਰਹੇ ਟਰੱਕ ਮਖੂ ਵੱਲੋ ਆ ਕੇ ਮੋਗਾ ਵੱਲ ਨੂੰ ਜਾ ਰਿਹਾ ਸੀ,ਜਿਸ ਵਿਚ ਝੋਨੇ ਦੀਆਂ ਬੋਰੀਆਂ ਲੱਦੀਆ ਹੋਈਆ ਸਨ। ਅਤੇ ਦੋਹਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਜਿੱਥੇ ਇਸ ਹਾਦਸੇ ਵਿਚ ਦੋ ਡਰਾਈਵਰਾਂ ਦੀ ਜਾਨ ਬਚ ਗਈ ਹੈ ਉਥੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਪੰਜਾਬ ਚ ਏਥੇ ਹੋਇਆ ਸ਼ਰੇਆਮ ਗੁੰਡਾ ਗਰਦੀ ਦਾ ਨਾਚ ਚਲੀਆਂ ਇੱਟਾਂ ਰੋੜੇ ਮਚਿਆ ਹੜਕੰਪ
                                                                
                                
                                                                    
                                    Next Postਆਖਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ 1 ਸਾਲ ਬਾਅਦ ਰੀਆ ਚਕਰਵਤੀ ਬਾਰੇ ਹੁਣ ਆਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



