ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸੇ ਕਈ ਪਰਿਵਾਰਾਂ ਵਿੱਚ ਜਿੱਥੇ ਗ਼ਮ ਦੀ ਲਹਿਰ ਪੈਦਾ ਕਰ ਦਿੰਦੇ ਹਨ। ਉਥੇ ਹੀ ਪਰਿਵਾਰ ਵਿਚ ਖ਼ੁਸ਼ੀਆਂ ਦੇ ਮਾਹੌਲ ਨੂੰ ਵੀ ਗਮ ਵਿਚ ਤਬਦੀਲ ਕਰ ਦਿੰਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਬਹੁਤ ਸਾਰੇ ਪਰਵਾਰਾਂ ਵਿੱਚ ਵਿਆਹ ਦੀਆਂ ਖੁਸ਼ੀਆਂ ਨੂੰ ਲੈ ਕੇ ਸਾਰੇ ਪਰਵਾਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹੁੰਦੀਆਂ ਹਨ। ਉੱਥੇ ਹੀ ਵਾਪਰਨ ਵਾਲੇ ਸੜਕ ਹਾਦਸੇ ਇਹਨਾਂ ਵਿਆਹ ਦੀਆਂ ਖੁਸ਼ੀਆਂ ਨੂੰ ਦੁਖਦਾਈ ਖਬਰਾਂ ਵਿੱਚ ਤਬਦੀਲ ਕਰ ਦਿੰਦੇ ਹਨ।

ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸਿਆਂ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਥੇ ਹੀ ਕਈ ਘਰਾਂ ਦੇ ਚਿਰਾਗ ਬੁਝ ਰਹੇ ਹਨ। ਜਿੱਥੇ ਅਚਾਨਕ ਹੀ ਮੌਤ ਅੱਗੇ ਆ ਕੇ ਇਨਸਾਨ ਨੂੰ ਘੇਰ ਲੈਂਦੀ ਹੈ। ਹੁਣ ਇੱਥੇ ਵਿਆਹ ਦੀਆਂ ਖੁਸ਼ੀਆਂ ਵਿੱਚ ਕੀਰਨੇ ਪਏ ਹਨ, ਜਿੱਥੇ ਪੰਜਾਬ ਵਿੱਚ ਇਹ ਕਹਿਰ ਵਾਪਰਿਆ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ੍ਰੀ ਆਨੰਦਪੁਰ ਸਾਹਿਬ ਦੇ ਊਨਾ ਮਾਰਗ ਪਿੰਡ ਝਿੰਜੜੀ ਤੋਂ ਸਾਹਮਣੇ ਆਈ ਹੈ ,ਜਿੱਥੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ।

ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਊਨਾ ਨਿਵਾਸੀ ਨੌਜਵਾਨ ਬੀਤੀ ਰਾਤ ਆਪਣੇ ਇੱਕ ਦੋਸਤ ਨੂੰ ਚੰਡੀਗੜ੍ਹ ਊਨਾ ਮਾਰਗ ਏਅਰਪੋਰਟ ਤੇ ਛੱਡ ਕੇ ਵਾਪਸ ਊਨਾ ਨੂੰ ਜਾ ਰਿਹਾ ਸੀ, ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਦੋਂ ਮ੍ਰਿਤਕ ਨੌਜਵਾਨ ਆਪਣੀ ਕਾਰ ਵਿੱਚ ਵੇਰਕਾ ਪਲਾਂਟ ਦੇ ਕੋਲ ਪਹੁੰਚਿਆ ਤਾਂ, ਅਚਾਨਕ ਹੀ ਸੜਕ ਉਪਰ ਕਾਰ ਦੇ ਅੱਗੇ ਇੱਕ ਗਾਂ ਆ ਕੇ ਟਕਰਾ ਗਈ।

ਜਿਸ ਕਾਰਨ ਕਾਰ ਚਾਲਕ ਸੰਤੁਲਨ ਗੁਆ ਬੈਠਾ ਅਤੇ ਕਾਰ ਪਲਟ ਗਈ। ਉਥੇ ਹੀ ਇਸ ਹਾਦਸੇ ਵਿਚ ਅੱਗੇ ਇੱਕ ਐਕਟੀਵਾ ਦੀ ਟੱਕਰ ਵੀ ਇਸ ਕਾਰ ਨਾਲ ਹੋ ਗਈ। ਜਿਸ ਕਾਰਨ ਐਕਟਿਵਾ ਸਵਾਰ ਵੀ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ। ਉੱਥੇ ਹੀ ਊਨਾ ਨਿਵਾਸੀ ਕਾਰ ਚਾਲਕ ਗਗਨ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਵਾਪਰਿਆ ਰੂਹ ਕੰਬਾਊ ਹਾਦਸਾ ਹੋਇਆ ਮੌਤ ਦਾ ਤਾਂਡਵ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਪਿੰਡਾਂ ਵਾਲਿਆਂ ਲਈ ਜਾਰੀ ਹੋਇਆ ਇਹ ਏਥੇ ਇਹ ਸਰਕਾਰੀ ਹੁਕਮ
                                                                
                            
               
                            
                                                                            
                                                                                                                                            
                                    
                                    
                                    



