ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਜਿੱਥੇ ਸਰਕਾਰ ਵੱਲੋਂ ਮਾਹੌਲ ਨੂੰ ਵਿਗੜਨ ਤੋਂ ਬਚਾਉਣ ਲਈ ਕਈ ਤਰ੍ਹਾਂ ਦੀਆਂ ਸਖਤ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸੂਬੇ ਅੰਦਰ ਲੁੱਟ-ਖੋਹ ਚੋਰੀ ਠਗੀ ਅਤੇ ਧੋਖਾਧੜੀ ਦੇ ਮਾਮਲੇ ਵੀ ਲਗਾਤਾਰ ਵੱਧਦੇ ਨਜ਼ਰ ਆ ਰਹੇ ਹਨ। ਸਰਕਾਰ ਵੱਲੋਂ ਜਿੱਥੇ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਪੂਰੀ ਤਰਾਂ ਚੌਕਸੀ ਵਰਤੀ ਜਾਂਦੀ ਹੈ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਅਜਿਹੇ ਲੋਕਾਂ ਉਪਰ ਨਿਗਰਾਨੀ ਰੱਖਣ ਲਈ ਆਖਿਆ ਜਾਂਦਾ ਹੈ। ਉੱਥੇ ਹੀ ਅਜਿਹੇ ਚੋਰਾਂ ਵੱਲੋਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਅਪਣਾ ਹੀ ਲਿਆ ਜਾਂਦਾ ਹੈ। ਕਰੋਨਾ ਦੇ ਕਾਰਨ ਪਹਿਲਾਂ ਹੀ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਉਥੇ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੋਰ ਪਰੇਸ਼ਾਨ ਕਰ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਮਰੇ ਹੋਏ ਵਿਅਕਤੀ ਦਾ ਸੰਸਕਾਰ ਕਰਨ ਗਏ ਪਰਵਾਰ ਦੇ ਘਰ ਵਿੱਚ ਪਿੱਛੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੀਨਾ ਨਗਰ ਦੇ ਅਧੀਨ ਆਉਂਦੇ ਕੋਠੇ ਭੀਮਸੈਨ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਚੋਰ ਵੱਲੋਂ ਉਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਮੌਤ ਹੋ ਜਾਣ ਤੋਂ ਬਾਅਦ ਸਾਰਾ ਪਰਿਵਾਰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਗਿਆ ਹੋਇਆ ਸੀ।

ਉਸ ਸਮੇਂ ਘਰ ਵਿੱਚ ਦੋ ਲੜਕੀਆਂ ਹੀ ਮੌਜੂਦ ਸਨ। ਚੋਰ ਵੱਲੋਂ ਮੌਕੇ ਦਾ ਫਾਇਦਾ ਚੁੱਕਦੇ ਹੋਏ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸਮੇਂ ਉਹ ਘਰ ਵਿੱਚ ਅਲਮਾਰੀ ਦੀ ਫੋਲਾ ਫਰਾਲੀ ਕਰ ਰਿਹਾ ਸੀ ਤਾਂ, ਉਸ ਸਮੇਂ ਅਚਾਨਕ ਇੱਕ ਲੜਕੀ ਦੀ ਨਜ਼ਰ ਇਸ ਚੋਰ ਉਪਰ ਪੈ ਗਈ। ਦੁਪਹਿਰ ਦੇ ਸਮੇਂ ਘਰ ਵਿੱਚ ਸਿਰਫ ਦੋ ਲੜਕੀਆਂ ਹੀ ਮੌਜੂਦ ਸਨ ਜਿਸ ਕਰਕੇ ਚੋਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।

ਦੋਨੋਂ ਲੜਕੀਆਂ ਨੇ ਬਿਨਾਂ ਡਰੇ ਹੋਏ ਇਸ ਚੋਰ ਨੂੰ ਕਾਬੂ ਕੀਤਾ ਅਤੇ ਸੰਸਕਾਰ ਕਰਨ ਗਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਇਸ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਤੁਰੰਤ ਘਰ ਆ ਕੇ ਇਸ ਚੋਰ ਨੂੰ ਦਬੋਚ ਲਿਆ ਗਿਆ ਅਤੇ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ : ਮਰੇ ਵਿਅਕਤੀ ਦਾ ਸੰਸਕਾਰ ਕਰਨ ਗਏ ਪ੍ਰੀਵਾਰ ਦੇ ਪਿੱਛੋਂ ਘਰੋਂ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ
                                                      
                              ਤਾਜਾ ਖ਼ਬਰਾਂ                               
                              ਪੰਜਾਬ : ਮਰੇ ਵਿਅਕਤੀ ਦਾ ਸੰਸਕਾਰ ਕਰਨ ਗਏ ਪ੍ਰੀਵਾਰ ਦੇ ਪਿੱਛੋਂ ਘਰੋਂ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ
                                       
                            
                                                                   
                                    Previous Postਆਮ ਆਦਮੀ ਪਾਰਟੀ ਚ ਭਗਵੰਤ ਮਾਨ ਨੂੰ ਲੈ ਕੇ ਅੰਦਰੋਂ ਆ ਰਹੀ ਇਹ ਵੱਡੀ ਖਬਰ – ਹੋ ਰਹੀ ਚਰਚਾ
                                                                
                                
                                                                    
                                    Next Postਗੋਰਿਆਂ ਦੇ ਇਸ ਵੱਡੇ ਦੇਸ਼ ਤੋਂ ਖੇਤੀ ਵੀਜ਼ਿਆਂ ਦੇ ਬਾਰੇ ਹੋ ਗਿਆ ਇਹ ਵੱਡਾ ਐਲਾਨ , ਲਗਣਗੇ ਠਾਹ ਠਾਹ ਵੀਜੇ
                                                                
                            
               
                            
                                                                            
                                                                                                                                            
                                    
                                    
                                    



