ਆਈ ਤਾਜਾ ਵੱਡੀ ਖਬਰ

ਕਿਸਾਨਾਂ ਦੇ ਅੰਦੋਲਨ ਨੂੰ ਚਲਦਿਆਂ ਅੱਠ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਦਿੱਲੀ ਦੀਆਂ ਬਰੂਹਾਂ ਤੇ ਚਲਦਿਆਂ ਨੂੰ । ਕਈ ਕਿਸਾਨ ਇਸ ਦੌਰਾਨ ਸ਼ਹੀਦ ਹੋਗੇ । ਕਈ ਕਿਸਾਨਾਂ ਦੇ ਉਪਰ ਇਸ ਸੰਘਰਸ਼ ਦੌਰਾਨ ਤਸ਼ੱਦਦ ਕੀਤਾ ਗਿਆ । ਕਈਆਂ ਨੂੰ ਗਿਰਫ਼ਤਾਰ ਕੀਤਾ ਗਿਆ । ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਵੀ ਆ ਕੇ ਕਿਸਾਨਾਂ ਦੀ ਸਾਰ ਨਹੀਂ ਲੇਈ। ਜਿਸਦੇ ਚਲੱਦੇ ਕਿਸਾਨਾਂ ਦਾ ਗੁੱਸਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੇ ਵਲੋਂ ਲਗਾਤਾਰ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਵੱਖ ਵੱਖ ਥਾਵਾਂ ਦੇ ਉਪਰ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਕਿਸਾਨਾਂ ਦੇ ਵਲੋਂ ਸੜਕਾਂ ਉਪਰ ਕੀਤਾ ਜਾ ਰਿਹਾ ਹੈ ।

ਇਸੇ ਵਿਚਕਾਰ ਹੁਣ ਕਿਸਾਨਾਂ ਦੇ ਵਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ । 20 ਅਗਸਤ ਦੀਆਂ ਕਿਸਾਨਾਂ ਦੇ ਵਲੋਂ ਤਿਆਰੀਆਂ ਖਿੱਚ ਲਈਆਂ ਗਈਆਂ ਹੈ । ਸਰਕਾਰ ਤੇ ਦਬਾਬ ਬਣਾਉਣ ਦੇ ਲਈ ਕਿਸਾਨਾਂ ਨੇ 20 ਅਗਸਤ ਨੂੰ ਜਲੰਧਰ –ਅੰਮ੍ਰਿਤਸਰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ । ਦਰਅਸਲ ਪੰਜਾਬ ਵਿੱਚ ਗੰਨੇ ਦਾ ਘੱਟ ਰੇਟ ਮਿਲਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇੱਕ ਮੀਟਿੰਗ ਦੌਰਾਨ ਕਿਸਾਨ ਆਗੂਆਂ ਦੇ ਵਲੋਂ ਇਹ ਫੈਸਲਾਂ ਲਿਆ ਗਿਆ ।

ਓਥੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ 20 ਅਗਸਤ ਨੂੰ ਜਲੰਧਰ ਵਿੱਚ ਧਨੋਵਾਲੀ ਰੇਲਵੇ ਟਰੈਕ ਨੇੜੇ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਤਾਂ ਜੋ ਹਾਈਵੇ ਜਾਮ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਸਕੇ ਹੈ। ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਗੰਨੇ ਦੇ ਰੇਟ ਵੱਧ ਹਨ ਪਰ ਪੰਜਾਬ ਵਿੱਚ ਇਹ ਰੇਟ ਕਾਫੀ ਘੱਟ ਹੈ ਹਰਿਆਣਾ ਦੇ ਮੁਕਾਬਲੇ । ਓਹਨਾ ਕਿਹਾ ਕਿ ਕੈਪਟਨ ਸਰਕਾਰ ਨੇ 5 ਸਾਲਾਂ ਤੋਂ ਗੰਨੇ ਦੇ ਰੇਟ ਵੀ ਨਹੀਂ ਵਧਾਏ।

ਜਿਸਦੇ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਿਸਦੇ ਚਲੱਦੇ ਕਿਸਾਨਾਂ ਦੇ ਵਲੋਂ ਹੁਣ 20 ਅਗਸਤ ਨੂੰ ਲੈ ਵੱਡਾ ਐਲਾਨ ਕਰ ਦਿੱਤਾ ਗਿਆ ਹੈ, ਕਿਸਾਨਾਂ ਦੇ ਵਲੋਂ ਹੁਣ 20 ਅਗਸਤ ਨੂੰ ਜਲੰਧਰ-ਅੰਮ੍ਰਿਤਸਰ ਹਾਈਵੇ ਕਰਨਗੇ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮਨੀਆਂ ਤਾਂ ਰੇਲਵੇ ਟਰੈਕ ਵੀ ਜਾਮ ਕਰ ਦਿੱਤੇ ਜਾਣਗੇ।


                                       
                            
                                                                   
                                    Previous Postਮਸ਼ਹੂਰ ਪੰਜਾਬੀ ਗਾਇਕ ਇਹ ਠੱਗੀ ਕਰਨ ਦੇ ਚੱਕਰ ਚ ਪੁਲਸ ਨੇ ਕੀਤਾ ਗਿਰਫ਼ਤਾਰ – ਤਾਜਾ ਵੱਡੀ ਖਬਰ
                                                                
                                
                                                                    
                                    Next Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਿਖਿਆ ਮੰਤਰੀ ਵਲੋਂ ਸਕੂਲਾਂ ਨੂੰ ਬੰਦ ਕਰਨ ਦੇ ਮਾਮਲੇ ਚ ਆਇਆ ਇਹ ਵੱਡਾ ਬਿਆਨ
                                                                
                            
               
                            
                                                                            
                                                                                                                                            
                                    
                                    
                                    



