ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਦਿਲ ਝੰਜੋੜਨ ਵਾਲੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿੱਥੇ ਵਿਆਹ ਵਰਗੇ ਪਵਿੱਤਰ ਰਿਸ਼ਤਾ ਦੋ ਇਨਸਾਨਾ ਵਿਚ ਨਹੀਂ ਦੋ ਪਰਿਵਾਰਾਂ ਵਿੱਚ ਜੁੜਦਾ ਹੈ ਉਥੇ ਹੀ ਵਿਆਹ ਵਰਗੀ ਖੁਸ਼ੀ ਦੇ ਮੌਕਿਆਂ ਤੇ ਕਈ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਨਾਲ ਵਿਆਹ ਦੀਆਂ ਖੁਸ਼ੀਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ। ਵਿਆਹ ਦੇ ਮੌਕੇ ਤੇ ਅਚਾਨਕ ਵਾਪਰਨ ਵਾਲੇ ਹਾਦਸੇ ਮਾਹੌਲ ਨੂੰ ਸੋਗਮਈ ਬਣਾ ਦਿੰਦੇ ਹਨ। ਅਜਿਹੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ ਅਤੇ ਸੋਸ਼ਲ ਮੀਡੀਆ ਉਪਰ ਵੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਜਿੱਥੇ ਬਹੁਤ ਸਾਰੀਆਂ ਲੜਕੀਆਂ ਵੱਲੋਂ ਗੁੱਸੇ ਵਿਚ ਆ ਕੇ ਗਲਤ ਫੈਸਲੇ ਵੀ ਲਏ ਜਾ ਰਹੇ ਹਨ। ਹੁਣ ਆਪਣੇ ਵਿਆਹ ਤੋਂ ਚਾਰ ਦਿਨ ਪਹਿਲਾਂ ਕੁੜੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਬੁਲੰਦਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬੀ ਬਾਗ ਵਿਖੇ ਇਕ ਕੁੜੀ ਵੱਲੋਂ ਆਪਣੇ ਹੀ ਵਿਆਹ ਤੋਂ ਚਾਰ ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।

ਕਿਉਂਕਿ ਇਸ ਕੁੜੀ ਦਾ ਕਿਸੇ ਲੜਕੇ ਨਾਲ ਕਾਫੀ ਲੰਮੇ ਸਮੇਂ ਤੋਂ ਪ੍ਰੇਮ ਸੰਬੰਧ ਚਲਦਾ ਰਿਹਾ ਸੀ। ਉਥੇ ਹੀ ਲੜਕੀ ਵੱਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਸੀ। ਜਿਸ ਕਾਰਨ ਲੜਕੀ ਵੱਲੋਂ ਇਸ ਲੜਕੇ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਗਈ ਸੀ। ਫਿਰ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਨ੍ਹਾਂ ਦਾ ਵਿਆਹ 16 ਅਗਸਤ ਨੂੰ ਰੱਖ ਦਿੱਤਾ ਗਿਆ। ਪਰ ਚਾਂਦਨੀ ਨਾਂ ਦੀ ਹ ਵੱਲੋਂ ਇਹ ਰੋਕ ਲਗਾਉਂਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਕਿ ਉਸ ਨੂੰ ਲੜਕੇ ਪਰਤਾਪ ਦੇ ਨਾਮ ਦੇ ਇੱਕ ਦੋਸਤ ਵੱਲੋਂ ਉਸ ਉੱਪਰ ਬਹੁਤ ਸਾਰੇ ਗੰਭੀਰ ਆਰੋਪ ਲਗਾਏ ਗਏ ਅਤੇ ਉਸ ਨੂੰ ਗਲਤ ਸ਼ਬਦਾਵਲੀ ਵੀ ਵਰਤੀ ਗਈ।

ਇਸ ਘਟਨਾ ਨੂੰ ਲੈ ਕੇ ਲੜਕੀ ਮਾਨਸਿਕ ਤਣਾਅ ਵਿਚ ਆ ਗਈ ਅਤੇ ਉਸ ਵੱਲੋਂ ਇਹ ਕਦਮ ਚੁੱਕ ਲਿਆ ਗਿਆ ਜਿੱਥੇ ਉਸਨੇ ਕਮਰੇ ਵਿੱਚ ਜਾ ਕੇ ਫਰਨਾਈਲ ਪੀ ਲਈ। ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸਾਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ : ਆਪਣੇ ਵਿਆਹ ਤੋਂ 4 ਦਿਨ ਪਹਿਲਾਂ ਕੁੜੀ ਨੇ ਕਰਤਾ ਇਹ ਕੰਮ – ਦੇਖ ਉਡੇ ਸਾਰੇ ਪ੍ਰੀਵਾਰ ਦੇ ਹੋਸ਼
                                                      
                                       
                            
                                                                   
                                    Previous Post16 ਅਗਸਤ ਸ਼ਾਮ 3 ਵਜੇ ਬਾਰੇ ਕੈਪਟਨ ਅਮਰਿੰਦਰ ਵਲੋਂ ਆਈ ਵੱਡੀ ਖਬਰ – ਕਰਨ ਜਾ ਰਹੇ ਇਹ ਕੰਮ
                                                                
                                
                                                                    
                                    Next Postਮਾੜੀ ਖਬਰ : ਪੰਜਾਬ ਦਾ ਇਹ ਸਕੂਲ 14 ਦਿਨਾਂ ਲਈ ਅਚਾਨਕ ਕਰਤਾ ਗਿਆ ਬੰਦ , ਮਿਲੇ ਪੌਜੇਟਿਵ 3 ਵਿਦਿਆਰਥੀ
                                                                
                            
               
                            
                                                                            
                                                                                                                                            
                                    
                                    
                                    



