ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਲਈ ਮਜਬੂਰ ਕਰ ਦਿੱਤਾ ਹੈ। ਜਿੱਥੇ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਕਰੋਨਾ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ। ਉਥੇ ਹੀ ਭਾਰਤ ਦੇ ਵਿਚ ਵੀ ਕਰੋਨਾ ਨਾਲ ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਜੋ ਕੀਤੀ ਗਈ ਇਸ ਤਾਲਾਬੰਦੀ ਦੇ ਨਾਲ ਬੇਰੁਜ਼ਗਾਰ ਹੋ ਚੁੱਕੇ ਹਨ। ਭਾਰਤ ਵਿਚ ਹਰ ਖੇਤਰ ਉਪਰ ਇਸ ਮਹਾਵਾਰੀ ਦਾ ਅਸਰ ਦੇਖਿਆ ਜਾ ਰਿਹਾ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੰਮ ਕਾਜ ਠੱਪ ਹੋਣ ਕਾਰਨ ਉਹ ਬੇਰੁਜ਼ਗਾਰ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਬਹੁਤ ਸਾਰੀਆਂ ਫਿਲਮੀ ਹਸਤੀਆਂ ਵੀ ਅਜਿਹੀਆਂ ਹਨ। ਜਿਨ੍ਹਾਂ ਨੂੰ ਆਪਣੇ ਇਲਾਜ ਲਈ ਵੀ ਪੈਸੇ ਦੀ ਜ਼ਰੂਰਤ ਵਾਸਤੇ ਮਦਦ ਦੀ ਲੋੜ ਹੈ।

ਹੁਣ ਇਸ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਹ ਆਪਣੇ ਬੱਚਿਆਂ ਦੀ ਫੀਸ ਜਮ੍ਹਾਂ ਨਹੀਂ ਕਰਵਾ ਸਕਦਾ। ਕਰੋਨਾ ਦੇ ਚੱਲਦੇ ਹੋਏ ਫ਼ਿਲਮੀ ਖੇਤਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ, ਜਿਹਨਾਂ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਹੈ। ਕਿਉਂਕਿ ਕੰਮਕਾਜ ਠੱਪ ਹੋਣ ਕਾਰਨ ਇਹ ਫ਼ਿਲਮੀ ਹਸਤੀਆਂ ਬੇਰੁਜ਼ਗਾਰ ਹੋ ਗਈਆਂ ਹਨ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਦਾਕਾਰ ਜਾਏਦ ਹੈਦਰ ਇਸ ਸਮੇਂ ਗਰੀਬੀ ਵਿਚ ਆਪਣੇ ਦਿਨ ਬਤੀਤ ਕਰਨ ਲਈ ਮਜਬੂਰ ਹਨ।

ਉਨ੍ਹਾਂ ਦੀ ਸਥਿਤੀ ਇੰਨੀ ਖ਼ਰਾਬ ਹੋ ਗਈ ਹੈ ਕਿ ਉਹ ਆਪਣੀ ਧੀ ਦੀ ਫੀਸ ਵੀ ਨਹੀਂ ਦੇ ਪਾ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ ਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਚੰਗੀ ਸਿੱਖਿਆ ਪ੍ਰਾਪਤ ਕਰ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਵਰਗੇ ਗਰੀਬ ਲੋਕਾਂ ਉੱਤੇ ਅਜਿਹੇ ਸਕੂਲ ਤਰਸ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੈਂ ਕੁਝ ਮਹੀਨਿਆਂ ਤੋਂ ਫੀਸ ਨਹੀਂ ਦਿੱਤੀ ਸੀ ਇਸ ਲਈ ਮੇਰੀ ਬੇਟੀ ਨੂੰ ਫੀਸ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਆਨਲਾਈਨ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਉਸ ਨੇ ਕਿਹਾ ਕਿ ਉਸ ਨੂੰ ਕਈ ਲੋਕਾਂ ਤੋਂ ਮਦਦ ਵੀ ਲੈਣੀ ਪਈ, ਫਿਰ ਜਾ ਕੇ ਉਸ ਨੇ ਆਪਣੀ ਬੇਟੀ ਲਈ ਫੀਸ ਜਮਾਂ ਕਰਵਾਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਕਲਾਸ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਹੈਦਰ ਨੇ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ 1973 ਵਿੱਚ ਕੀਤੀ ਸੀ। ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

Home  ਤਾਜਾ ਖ਼ਬਰਾਂ  ਇਸ ਮਸ਼ਹੂਰ ਬੋਲੀਵੁਡ ਅਦਾਕਾਰ ਦੀ ਹਾਲਤ ਹੋ ਗਈ ਏਨੀ ਖਸਤਾ ਬੱਚਿਆਂ ਦੀ ਫੀਸ ਜਮਾ ਕਰਾਉਣ ਲਈ ਵੀ ਨਹੀ ਹਨ ਪੈਸੇ
                                                      
                                       
                            
                                                                   
                                    Previous Postਪੰਜਾਬ ਚ 4 ਅਗਸਤ ਸਵੇਰੇ 9 ਵਜੇ ਤੋਂ  ਲੈ ਕੇ 16 ਅਗਸਤ ਦੁਪਹਿਰ 1 ਵਜੇ ਤੱਕ ਇਸ ਕੰਮ ਲਈ ਹੋ ਗਿਆ ਇਹ ਐਲਾਨ
                                                                
                                
                                                                    
                                    Next Postਕਨੇਡਾ ਤੋਂ ਆ ਰਹੀ ਇਹ ਵੱਡੀ ਖਬਰ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ , ਖਿੱਚੋ ਤਿਆਰੀ ਕਨੇਡਾ ਘੁੰਮਣ ਦੀ
                                                                
                            
               
                            
                                                                            
                                                                                                                                            
                                    
                                    
                                    



