ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋਨਾ ਤੋਂ ਬਚਾਅ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਬਾਹਰ ਲਿਆਉਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਕਰੋਨਾ ਦੇ ਕਾਰਨ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਯੋਜਨਾਵਾਂ ਉਪਰ ਵੀ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਜਿਸ ਤਕ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਉਥੇ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।

ਕੇਂਦਰ ਸਰਕਾਰ ਨੇ ਆਖ਼ਰ ਇਹ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਇਨ੍ਹਾਂ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਸਦਕਾ ਉਹਨਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਆਪਣੀ ਤਨਖਾਹ ਅਤੇ ਪੈਨਸ਼ਨ ਲਈ ਬੈਂਕਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਹੁਣ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਕ ਫ਼ੈਸਲੇ ਦੇ ਨਾਲ 62 ਲੱਖ ਕੇਂਦਰੀ ਪੈਨਸ਼ਨਰਾਂ ਨੂੰ ਰਾਹਤ ਮਿਲੀ ਹੈ। ਸਰਕਾਰ ਨੇ ਸਾਰੇ ਬੈਂਕਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਪੈਨਸ਼ਨਰ ਦੀ ਪੈਨਸ਼ਨ ਸਲਿੱਪ ਉਹਨਾਂ ਦੇ ਮੋਬਾਇਲ ਨੰਬਰ ਤੇ ਈ-ਮੇਲ, ਵਟਸਐਪ ਦੇ ਜ਼ਰੀਏ ਭੇਜ ਸਕਦੇ ਹਨ।

ਰਜਿਸਟਰ ਨੰਬਰ ਦੇ ਉੱਪਰ ਉਨ੍ਹਾਂ ਨੂੰ ਬੈਂਕ ਵੱਲੋਂ ਪੈਨਸ਼ਨ ਆਉਣ ਸਬੰਧੀ ਸੁਨੇਹਾ ਮਿਲ ਜਾਵੇਗਾ। ਸਰਕਾਰ ਨੇ ਬੈਂਕਾਂ ਨੂੰ ਆਦੇਸ਼ ਦਿੱਤਾ ਹੈ ਕਿ ਇਸ ਕੰਮ ਵਿੱਚ ਵਟਸਐਪ ਵਰਗੇ ਸੋਸ਼ਲ ਮੀਡੀਆ ਟੂਲ ਦੀ ਮਦਦ ਲੈ ਸਕਦੇ ਹਨ। ਪੈਨਸ਼ਨਰਜ਼ ਦੀ ਸਾਰੀ ਪੈਨਸ਼ਨ ਖਾਤੇ ਵਿੱਚ ਭੇਜੀ ਗਈ ਹੈ ਇਸ ਬਾਰੇ ਸਾਰੀ ਜਾਣਕਾਰੀ ਨੂੰ ਉਨ੍ਹਾਂ ਦੇ ਮੋਬਾਇਲ ਉਪਰ ਹੀ ਮਿਲ ਜਾਵੇਗੀ।

ਜਾਰੀ ਕੀਤੇ ਆਦੇਸ਼ ਦੇ ਮੁਤਾਬਕ ਪੈਨਸ਼ਨ ਸਲਿੱਪ ਵਿੱਚ ਮਹੀਨੇ ਦੀ ਪੈਨਸ਼ਨ ਦੀ ਪੂਰੀ ਡਿਟੇਲ ਹੋਣੀ ਚਾਹੀਦੀ ਹੈ ਜਿਸ ਵਿੱਚ ਕੋਈ ਵੀ ਕਟੌਤੀ ਨਹੀ ਹੋਵੇਗੀ। ਕੇਂਦਰ ਸਰਕਾਰ ਨੇ ਬੈਂਕ ਨੂੰ ਆਦੇਸ਼ ਦਿੱਤਾ ਹੈ ਕਿ ਸਰਵਿਸ ਨੂੰ ਵੈਲਫੇਅਰ ਐਕਟਿਵਿਟੀ ਦੇ ਤੌਰ ਤੇ ਦੇਖਣ, ਨਹੀਂ ਤਾਂ ਬਜ਼ੁਰਗ ਪੈਨਸ਼ਨਾਂ ਅਤੇ ਬਜੁਰਗਾਂ ਨੂੰ ਆਪਣੀ ਪੈਨਸ਼ਨ ਲੈਣ ਵਾਸਤੇ ਹਰ ਮਹੀਨੇ ਬੈਂਕ ਜਾਣਾ ਪੈਂਦਾ ਸੀ।


                                       
                            
                                                                   
                                    Previous Postਹੁਣੇ ਹੁਣੇ ਇੰਡੀਆ ਚ ਇਥੇ ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ – ਤਾਜਾ ਵੱਡੀ ਖਬਰ
                                                                
                                
                                                                    
                                    Next Postਬੇਅੰਤ ਕੌਰ ਲਵਪ੍ਰੀਤ ਦੇ ਮਾਮਲੇ ‘ਚ ਆ ਗਿਆ ਨਵਾਂ ਮੋੜ, ਹੁਣ ਆ ਗਈ ਇਹ ਚਿੱਠੀ ਸਾਹਮਣੇ, ਸਭ ਰਹਿ ਗਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    




