ਕਰਲੋ ਘਿਓ ਨੂੰ ਭਾਂਡਾ ਪੰਜਾਬ ਚ ਕੋਰੋਨਾ ਦੇ ਬਾਰੇ ਆਈ ਇਥੋਂ ਅਜਿਹੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

595

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਦਿਨੋ ਦਿਨ ਵਧ ਰਹੀ ਕਰੋਨਾ ਦੀ ਲਾਗ ਨੇ ਫਿਰ ਤੂੰ ਦੁਨੀਆਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿੱਚ ਵੀ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੇਸਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਕਰੋਨਾ ਦੀ ਅਗਲੀ ਲਹਿਰ ਭਾਰਤ ਵਿੱਚ ਵੀ ਹਾ-ਵੀ ਹੁੰਦੀ ਨਜ਼ਰ ਆ ਰਹੀ ਹੈ। ਜਿਸ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਸਖਤ ਫੈਸਲੇ ਲਏ ਜਾ ਰਹੇ ਹਨ। ਤਾਂ ਜੋ ਸੂਬੇ ਦੇ ਲੋਕਾਂ ਨੂੰ ਕਰੋਨਾ ਦੇ ਪ੍ਰਸਾਰ ਤੋਂ ਬਚਾਇਆ ਜਾ ਸਕੇ। ਸੂਬਾ ਸਰਕਾਰ ਨੇ ਸਖਤ ਹਦਾਇਤਾਂ ਜਾਰੀ ਕਰਦੇ ਹੋਏ

ਵਿਦਿਅਕ ਅਦਾਰਿਆਂ ਨੂੰ ਵੀ 30 ਅਪਰੈਲ ਤੱਕ ਬੰਦ ਕੀਤਾ ਗਿਆ ਹੈ। ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਹੁਣ ਪੰਜਾਬ ਦੇ ਵਿੱਚ ਜੋ ਕਿ ਉਨ੍ਹਾਂ ਬਾਰੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿੱਚ ਚੱਲ ਰਹੀ ਭਾਰਤੀ ਫੌਜ ਦੇ ਨੌਜਵਾਨਾਂ ਦੀ ਭਰਤੀ ਦੌਰਾਨ ਜਾਅਲੀ ਕੰਮ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਥੇ ਭਰਤੀ ਵਿੱਚ ਸ਼ਾਮਲ ਕਰਨ ਲਈ ਨੌਜਵਾਨਾਂ ਦਾ ਕਰੋਨਾ ਨੈਗਟਿਵ ਟੈਸਟ ਕਰਨ ਦਾ ਘਪਲਾ

ਸਾਹਮਣੇ ਆਇਆ ਹੈ। ਜਿੱਥੇ ਕੀਤੀ ਜਾ ਰਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਭਰਤੀ ਦੌਰਾਨ ਨੌਜਵਾਨਾਂ ਦੀ ਨੈਗਟਿਵ ਰਿਪੋਰਟ ਹੋਣੀ ਲਾਜ਼ਮੀ ਕੀਤੀ ਗਈ ਸੀ। ਨੌਜਵਾਨਾਂ ਦੇ ਸਰਟੀਫਿਕੇਟ ਉੱਪਰ ਮੋਹਰ ਵੀ ਐਸ ਐਮ ਓ ਦੀ ਹੀ ਲੱਗੀ ਹੋਈ ਹੈ। ਜਿੱਥੇ ਕਈ ਜਗ੍ਹਾ ਉਪਰ ਲੈਬ ਟੈਕਨੀਸ਼ੀਅਨ ਦੇ ਸਾਈਨ ਕਰਕੇ ਤੇ ਐਸ ਐਮ ਓ ਦੀ ਮੋਹਰ ਲਗਾ ਕੇ ਜਾਅਲੀ ਕਰੋਨਾ ਨੈਗਟਿਬ ਰਿਪੋਰਟ ਦਿਤੇ ਜਾ ਰਹੇ ਸਨ। ਇਸ ਖਬਰ ਦਾ ਪਤਾ ਲੱਗਦੇ ਸਾਰ ਹੀ ਉਥੇ ਮੌਜੂਦ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਾਰਨ ਸਿਹਤ ਕੇਂਦਰ ਵਿੱਚ

ਵੀ ਹੰਗਾਮਾ ਹੋਇਆ ਤੇ ਪੁਲਿਸ ਵੱਲੋਂ ਸਥਿਤੀ ਨੂੰ ਕਾਬੂ ਕੀਤਾ ਗਿਆ। ਕੁਝ ਨੌਜਵਾਨਾਂ ਵੱਲੋਂ ਆਪਣੇ ਨੈਗੇਟਿਵ ਰਿਪੋਰਟ ਵਾਲੇ ਸਰਟੀਫਿਕੇਟ ਫਰਜ਼ੀ ਤਰੀਕੇ ਨਾਲ ਤਿਆਰ ਕਰਵਾਏ ਗਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕਰਮੂੰਵਾਲਾ ਅਤੇ ਜਵਾਹਰ ਸਿੰਘ ਵਾਲਾ ਪਿੰਡ ਦੇ ਦੋ ਨੌਜਵਾਨਾਂ ਨੂੰ ਕਰੋਨਾ ਸੰਕਰਮਿਤ ਪਾਇਆ ਗਿਆ, ਪਹਿਲਾ ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਸਨ। ਜਿਨ੍ਹਾਂ ਦੀ ਮੁੜ ਮੈਡੀਕਲ ਕਾਲਜ ਤੋਂ ਜਾਂਚ ਕਰਵਾਏ ਜਾਣ ਤੇ ਦੋਨੋਂ ਕਰੋਨਾ ਨਿਕਲੇ।