ਆਈ ਤਾਜਾ ਵੱਡੀ ਖਬਰ 

ਭਾਰਤ ਦੇ ਮੌਸਮ ਵਿੱਚ ਫਰਵਰੀ ਤੋਂ ਲੈ ਕੇ ਹੁਣ ਤੱਕ ਕਈ ਵਾਰ ਤਬਦੀਲੀ ਆ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਲੋਕਾਂ ਨੂੰ ਕਦੇ ਗਰਮੀ ਤੇ ਕਦੇ ਸਰਦੀ ਦਾ ਅਹਿਸਾਸ ਹੋ ਰਿਹਾ ਹੈ। ਫਰਵਰੀ ਦੇ ਮਹੀਨੇ ਤੋਂ ਹੀ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਸੀ। ਕਿਉਂਕਿ ਅਪ੍ਰੈਲ ਦੇ ਮਹੀਨੇ ਮਹਿਸੂਸ ਹੋਣ ਵਾਲੀ ਗਰਮੀ ਲੋਕਾਂ ਨੂੰ ਫਰਵਰੀ ਦੇ ਅਖੀਰ ਵਿੱਚ ਹੀ ਮਹਿਸੂਸ ਹੋਣ ਲੱਗ ਗਈ ਸੀ। ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਮੌਸਮ ਸੰਬੰਧੀ ਜਾਣਕਾਰੀ ਵੀ ਲੋਕਾਂ ਨੂੰ ਸਮੇਂ ਸਮੇਂ ਤੇ ਮੁਹਈਆ ਕਰਵਾਈ ਜਾਂਦੀ ਹੈ।
ਤਾਂ ਜੋ ਖੇਤੀਬਾੜੀ ਨਾਲ ਸਬੰਧਤ ਕਿਸਾਨ ਅਤੇ ਕਈ ਕਾਰੋਬਾਰੀ ਪਹਿਲਾਂ ਹੀ ਆਪਣੀਆਂ ਫਸਲਾਂ ਅਤੇ ਕਾਰੋਬਾਰ ਨੂੰ ਲੈ ਕੇ ਚੌਕਸੀ ਵਰਤ ਸਕਣ। ਇਹਨੀਂ ਦਿਨੀਂ ਜਿਥੇ ਕਣਕ ਦੀ ਫਸਲ ਪੱਕ ਕੇ ਸੁਨਹਿਰੀ ਹੋ ਚੁੱਕੀ ਹੈ। ਉੱਥੇ ਹੀ ਮੌਸਮ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਵੇਖੀ ਜਾ ਰਹੀ ਹੈ। ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਹੋਣ ਵਾਲੀ ਮੌਸਮ ਦੀ ਖ਼ਰਾਬੀ ਬਹੁਤ ਜਿਆਦਾ ਨੁ-ਕ-ਸਾ-ਨ-ਦਾ-ਇ-ਕ ਹੈ। ਹੁਣ ਪੰਜਾਬ ਵਿੱਚ ਮੌਸਮ ਬਾਰੇ ਵੱਡਾ ਅਲਰਟ ਜਾਰੀ ਹੋਇਆ ਹੈ ਜਿੱਥੇ ਆਉਣ ਵਾਲੇ ਚਾਰ ਦਿਨਾਂ ਦੌਰਾਨ ਮੌਸਮ ਖਰਾਬ ਰਹਿ ਸਕਦਾ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਆਉਣ ਵਾਲੇ ਚਾਰ ਦਿਨਾਂ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਆਉਣ ਵਾਲੇ ਚਾਰ ਦਿਨਾਂ ਵਿੱਚ ਮੌਸਮ ਦੀ ਕਾਫ਼ੀ ਤਬਦੀਲੀ ਦੇਖੀ ਜਾ ਸਕਦੀ ਹੈ। ਜਿਸ ਨਾਲ ਰਾਜਸਥਾਨ ਵਿਚ ਧੂੜ ਭਰੀ ਹਨੇਰੀ ਚਲੇਗੀ ਅਤੇ ਉਸ ਦਾ ਅਸਰ ਪੰਜਾਬ ਵਿੱਚ ਵੀ ਦੇਖਿਆ ਜਾਵੇਗਾ ਜਿੱਥੇ ਧੂੜ ਦਾ ਗੁਬਾਰ ਚੜ੍ਹਿਆ ਰਹੇਗਾ। ਮੌਸਮ ਦੀ ਤਬਦੀਲੀ ਨਾਲ ਆਉਣ ਵਾਲੇ ਚਾਰ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਐਤਵਾਰ ਨੂੰ ਵੀ ਪੰਜਾਬ ਦਾ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਅਤੇ ਪਛਮੀ ਹਵਾਵਾਂ ਚੱਲਣ ਦੇ ਨਾਲ ਲੋਕਾਂ ਲਈ ਠੰਢਕ ਦਾ ਮੌਸਮ ਰਿਹਾ। ਸ਼ਨੀਵਾਰ ਅਤੇ ਐਤਵਾਰ ਤੜਕੇ ਜਲੰਧਰ ਤੇ ਕਪੂਰਥਲਾ ਵਿੱਚ ਵੀ ਪਾਰਾ 9.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਅੰਮ੍ਰਿਤਸਰ ਦਾ ਪਾਰਾ ਵੀ  ਠੰਡਾ ਰਿਹਾ ਜੋ 11.1 ਡਿਗਰੀ ਰਿਕਾਰਡ ਕੀਤਾ ਗਿਆ। ਆਉਣ ਵਾਲੇ ਚਾਰ ਦਿਨਾਂ ਵਿੱਚ ਜਿੱਥੇ ਹਿਮਾਚਲ ਵਿਚ ਬਰਸਾਤ ਹੋਵੇਗੀ, ਉਥੇ ਹੀ ਨਾਲ ਲਗਦੇ ਇਲਾਕਿਆਂ ਵਿਚ ਵੀ ਹਲਕੀ ਬਰਸਾਤ ਹੋਣ ਨਾਲ ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਰਹੇਗੀ।

Home  ਤਾਜਾ ਖ਼ਬਰਾਂ  ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ – ਹੋ ਜਾਵੋ ਸਾਵਧਾਨ ਆਉਣ ਵਾਲੇ 4 ਦਿਨਾਂ ਲਈ
                                                      
                                       
                            
                                                                   
                                    Previous Postਆਹ ਚਕੋ : ਇਥੇ ਕੋਰੋਨਾ ਦੀ ਵੈਕਸੀਨ ਲਗਵਾਉਣ ਤੇ ਤੋਹਫੇ ਵਜੋਂ ਮਿਲ ਰਿਹਾ ਸੋਨਾ , ਲੋਕੀ ਪੈ ਗਏ ਟੁੱਟ ਕੇ
                                                                
                                
                                                                    
                                    Next Postਪ੍ਰਧਾਨ ਮੰਤਰੀ ਮੋਦੀ ਵਲੋਂ ਆਈ ਵੱਡੀ ਖਬਰ 7 ਅਪ੍ਰੈਲ ਨੂੰ ਸ਼ਾਮ 7 ਵਜੇ ਦੇ ਬਾਰੇ – ਖੁਦ  ਦਿੱਤੀ ਜਾਣਕਾਰੀ
                                                                
                            
               
                            
                                                                            
                                                                                                                                            
                                    
                                    
                                    



