ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰਲੀ ਗਰੀਬੀ ਨੂੰ ਦੂਰ ਕਰਨ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਜਿਸ ਤਹਿਤ ਸਰਕਾਰ ਵੱਲੋਂ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਸਕੀਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਹਨਾਂ ਸਕੀਮਾਂ ਦਾ ਲਾਭ ਪਾ ਕੇ ਵੱਖ ਵੱਖ ਵਰਗਾਂ ਦੇ ਲੋਕ ਆਪਣੇ ਆਪ ਨੂੰ ਆਰਥਿਕ ਤੌਰ ਉਪਰ ਕੁਝ ਮਜ਼ਬੂਤ ਕਰਦੇ ਹਨ। ਮੌਜੂਦਾ ਸਮੇਂ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਸਰਕਾਰੀ ਸਕੀਮਾਂ ਚੱਲ ਰਹੀਆਂ ਹਨ ਜਿਨ੍ਹਾਂ ਰਾਹੀਂ ਵੱਖ-ਵੱਖ ਫ਼ਿਰਕੇ ਅਤੇ ਵਰਗ ਦੇ ਲੋਕ ਫਾਇਦਾ ਉਠਾ ਸਕਦੇ ਹਨ।

ਇਨ੍ਹਾਂ ਵਿਚੋਂ ਹੀ ਹੁਣ ਇੱਕ ਸਕੀਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਨੀਅਰ ਸਿਟੀਜ਼ਨ ਭਾਵ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਸਕੀਮ ਦੇ ਜ਼ਰੀਏ 60 ਸਾਲ ਤੋਂ ਵੱਧ ਉਮਰ ਦੇ ਲੋਕ 3,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈ ਸਕਣਗੇ। ਹੁਣ ਤੱਕ ਇਸ ਸਕੀਮ ਦੇ ਨਾਲ 45 ਲੱਖ ਤੋਂ ਵੱਧ ਲੋਕ ਜੁੜ ਚੁੱਕੇ ਹਨ। ਇਹ ਸਕੀਮ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਨਧਨ ਯੋਜਨਾ ਹੈ ਜਿਸ ਦੀ ਸ਼ੁਰੂਆਤ 2019 ਦੇ ਵਿੱਚ ਕੀਤੀ ਗਈ ਸੀ।

ਇਸ ਦੀ ਸ਼ੁਰੂਆਤ ਅ-ਸੰ-ਗ-ਠਿ-ਤ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵਰਗ ਦੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਾਸਤੇ ਕੀਤੀ ਗਈ ਹੈ। ਇਸ ਸਕੀਮ ਦਾ ਲਾਭ ਲੈਣ ਦੀ ਸ਼ੁਰੂਆਤੀ ਉਮਰ 18 ਤੋਂ 40 ਸਾਲ ਅਤੇ 40 ਤੋਂ 60 ਸਾਲ ਹੈ। 18 ਤੋਂ 40 ਸਾਲ ਤੱਕ ਦੇ ਲੋਕ 55 ਤੋਂ 200 ਰੁਪਏ ਪ੍ਰਤੀ ਮਹੀਨੇ ਦਾ ਨਿਵੇਸ਼ ਕਰ ਸਕਦੇ ਹਨ ਜਦ ਕੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 200 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਪਵੇਗਾ। ਜੇਕਰ 18 ਸਾਲ ਤੋ ਨਿਵੇਸ਼ ਕਰਨਾ ਹੈ ਤਾਂ ਘੱਟੋ ਘੱਟ ਰਕਮ ਦੇ ਨਾਲ 660 ਰੁਪਏ ਸਾਲਾਨਾ ਅਤੇ 60 ਸਾਲ ਦੀ ਉਮਰ ਤੱਕ ਕੁੱਲ 27,720 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਇਹ ਸਕੀਮ ਜੀਵਨ ਬੀਮਾ ਨਿਗਮ ਵੱਲੋਂ ਚਲਾਈ ਜਾਂਦੀ ਹੈ ਅਤੇ ਇਸ ਵਿਚ ਸ਼ਾਮਲ ਹੋਣ ਵਾਸਤੇ ਸਬੰਧਤ ਵਿਅਕਤੀ ਆਧਾਰ ਕਾਰਡ ਅਤੇ ਬੈਂਕ ਖਾਤੇ ਦੀ ਪਾਸਬੁੱਕ ਲੈ ਕੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਚ ਜਾ ਸਕਦੇ ਹਨ ਜਾਂ ਫਿਰ ਵਧੇਰੇ ਜਾਣਕਾਰੀ ਦੇ ਲਈ 1800-267-6888 ਨੰਬਰ ਉਪਰ ਕਾਲ ਕਰ ਸਕਦੇ ਹਨ।


                                       
                            
                                                                   
                                    Previous Postਪੰਜਾਬ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੁਣ ਹੋਇਆ ਇਹ ਐਲਾਨ
                                                                
                                
                                                                    
                                    Next Postਪੰਜਾਬ ਚ ਸਕੂਲ ਬੰਦ ਕਰਨ ਮਗਰੋਂ ਹੁਣ ਸਰਕਾਰ ਨੇ ਪੰਜਾਬ ਚ ਕਰਤਾ ਇਹ ਵੱਡਾ ਐਲਾਨ
                                                                
                            
               
                            
                                                                            
                                                                                                                                            
                                    
                                    
                                    



