ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਤੇ ਵੱਖ ਵੱਖ ਹਸਤੀਆਂ ਦੇ ਵਲੋ ਬਿਆਨ ਬਾਜੀ ਕੀਤੀ ਜਾ ਰਹੀ ਹੈ। ਹਰ ਕੋਈ ਸਾਹਮਣੇ ਆ ਕੇ ਇਸ ਅੰਦੋਲਨ ਦੀ ਹਿਮਾਇਤ ਕਰ ਰਿਹਾ ਹੈ। ਹੁਣ ਇੱਕ ਅਜਿਹੀ ਸੰਸਥਾ ਦਾ ਬਿਆਨ ਸਾਹਮਣੇ ਆਇਆ ਹੈ,ਜੌ ਆਪਣੇ ਆਪ ਚ ਬਹੁਤ ਅਹਿਮੀਅਤ ਰੱਖਦਾ ਹੈ। ਇਹ ਬਿਆਨ ਜੌ ਸਾਹਮਣੇ ਆਇਆ ਹੈ ਇਹ ਕਿਸਾਨੀ ਅੰਦੋਲਨ ਦੇ ਮੱਦੇਨਜਰ ਆਇਆ ਹੈ, ਜਿਸ ਚ ਕਿਸਾਨੀ ਅੰਦੋਲਨ ਨੂੰ ਲੈਕੇ ਕੁੱਝ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਿਸ ਚ ਦੋਨਾਂ ਧਿਰਾਂ ਨੂੰ ਸਾਂਝਾ ਹੱਲ ਕੱਢਣ ਲਈ ਕਿਹਾ ਗਿਆ ਹੈ। ਦੋਨਾਂ ਧਿਰਾਂ ਨੂੰ ਅਤਿਹਿਆਤ ਵਰਤਣ ਲਈ ਕਿਹਾ ਗਿਆ ਹੈ।

ਸਬਰ ਨਾਲ ਹੱਲ ਕੱਢਣ ਦੀ ਬੇਨਤੀ ਕੀਤੀ ਗਈ ਹੈ। ਲਗਾਤਾਰ ਕਿਸਾਨੀ ਅੰਦੋਲਨ ਤੇ ਵਿਦੇਸ਼ਾਂ ਤੋਂ ਬਿਆਨ ਬਾਜ਼ੀ ਸਾਹਮਣੇ ਆ ਰਹੀ ਹੈ, ਇਹ ਮੁੱਦਾ ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਾ ਹੈ, ਅਤੇ ਸਰਕਾਰ ਅੱਗੇ ਹਰ ਕੋਈ ਇਹੀ ਗਲ ਰੱਖ ਰਿਹਾ ਹੈ ਕਿ ਇਸਦਾ ਜਲਦ ਹੱਲ ਕੀਤਾ ਜਾਵੇ ।ਦਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਤੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ, ਇਹ ਬਿਆਨ ਆਉਣ ਨਾਲ ਹੁਣ ਹਰ ਪਾਸੇ ਇਸੇ ਦੀ ਚਰਚਾ ਹੋ ਰਹੀ ਹੈ ਕਿ ਆਖਿਰਕਾਰ ਕਿਸਾਨੀ ਅੰਦੋਲਨ ਤੇ ਵੱਡੀ ਸੰਸਥਾ ਸੰਯੁਕਤ ਰਾਸ਼ਟਰ ਤੌ ਵੀ ਬਿਆਨ ਸਾਹਮਣੇ ਆ ਗਿਆ ਹੈ।

ਸਾਰੀਆਂ ਦੇ ਮਨੁੱਖੀ ਅਧਿਕਾਰਾ ਦੇ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ, ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਗਲ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਵਲੋਂ ਇੱਕ ਟਵੀਟ ਕਿਤਾ ਗਿਆ ਅਤੇ ਇਸ ਬਾਰੇ ਵਿਚਾਰ ਰੱਖੇ ਗਏ। ਸਾਫ਼ ਕਿਹਾ ਗਿਆ ਕਿ ਸ਼ਾਂਤਮਈ ਪ੍ਰਦਸ਼ਨ ਜੌ ਕਿਸਾਨਾਂ ਵਲੋ ਕੀਤਾ ਜਾ ਰਿਹਾ ਹੈ,ਉਸਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਸ਼ਾਂਤਮਈ ਪ੍ਰਦਸ਼ਨ ਜੌ ਇਕੱਠੇ ਹੋ ਕੇ ਕਿਤਾ ਜਾ ਰਿਹਾ ਹੈ ਉਸ ਅਜਾਦੀ ਦੇ ਪ੍ਰਗਟਾਵੇ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।

ਜਿਕਰਯੋਗ ਹੈ ਕਿ ਇਹ ਜੌ ਟਵੀਟ ਰਾਹੀਂ ਬਿਆਨ ਇਸ ਅੰਦੋਲਨ ਤੇ ਸਾਹਮਣੇ ਆਇਆ ਹੈ ਇਸਦੀ ਕਾਫੀ ਅਹਿਮੀਅਤ ਹੈ। ਹਾਈ ਕਮਿਸ਼ਨਰ ਵਲੋ ਸਾਫ਼ ਤੌਰ ਤੇ ਮਨੁੱਖੀ ਹਕਾਂ ਦੀ ਰਾਖੀ ਕਰਨ ਦੀ ਗਲ ਕੀਤੀ ਗਈ ਹੈ,ਅਤੇ ਨਾਲ ਹੀ ਕਿਹਾ ਹੈ ਕਿ ਇਹ ਜੌ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸਭ ਅਧਿਕਾਰੀਆਂ ਨੂੰ ਅਤੇ ਕਿਸਾਨਾਂ ਨੂੰ ਮਿਲ ਕੇ ਇਸਦਾ ਸਾਂਝਾ ਹੱਲ ਕੱਢਣਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੇ ਜਿੱਥੇ ਜੋਰ ਦਿੱਤਾ ਗਿਆ ਹੈ, ਉਥੇ ਹੀ ਦਸਣਾ ਬੰਦਾ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ। ਓਹ ਵੀ ਭਾਰਤ ਚ ਹੋ ਰਹੀਆਂ ਗਤੀਵਿਧੀਆਂ ਤੇ ਨਜ਼ਰ ਰੱਖੇ ਹੋਏ ਨੇ। ਮਨੁੱਖੀ ਹੱਕਾਂ ਦੀ ਰਾਖੀ ਬਾਰੇ ਜਥੇਬੰਦੀ ਵਲੋ ਬਿਆਨ ਜਾਰੀ ਕਰਕੇ ਜਲਦ ਅਤੇ ਸਾਂਝਾ ਹੱਲ ਕੱਢਣ ਦੀ ਗੱਲ ਕਹੀ ਗਈ ਹੈ।


                                       
                            
                                                                   
                                    Previous Postਕਿਸਾਨ ਅੰਦੋਲਨ :  ਹੁਣ ਧਰਮਿੰਦਰ ਪ੍ਰੀਵਾਰ ਲਈ ਹੋ ਗਿਆ ਅਜਿਹਾ ਐਲਾਨ ਸਾਰੇ ਪਾਸੇ ਹੋ ਗਈ ਚਰਚਾ
                                                                
                                
                                                                    
                                    Next Postਕਨੇਡਾ ਚ ਵਾਪਰਿਆ ਕਹਿਰ  ਹੋਇਆ ਮੌਤ ਦਾ ਤਾਂਡਵ – ਪੰਜਾਬ ਚ ਛਾਈ ਸੋਗ ਦੀ ਲਹਿਰ
                                                                
                            
               
                            
                                                                            
                                                                                                                                            
                                    
                                    
                                    




